ਵਿਦੇਸ਼ » ਸਿੱਖ ਖਬਰਾਂ

ਆਸਟ੍ਰੇਲੀਆ ਵਿਚ ਸਥਾਨਕ ਚੋਣਾਂ ਲੜਨ ਵਾਲੀ ਪਹਿਲੀ ਸਿੱਖ ਬੀਬੀ ਗੁਰਿੰਦਰ ਕੌਰ

August 27, 2016 | By

ਮੈਲਬੌਰਨ: 35 ਸਾਲਾ ਸਿੱਖ ਬੀਬੀ ਗੁਰਿੰਦਰ ਕੌਰ ਆਸਟ੍ਰੇਲੀਆ ਵਿਚ ਸਥਾਨਕ ਚੋਣਾਂ ਲੜਨ ਵਾਲੀ ਪਹਿਲੀ ਸਿੱਖ ਬੀਬੀ ਹੋਵੇਗੀ।

ਅੰਮ੍ਰਿਤਸਰ ਵਿਚ ਜਨਮੀ ਅਤੇ ਵੱਡੀ ਹੋਈ ਗੁਰਿੰਦਰ ਕੌਰ ਵਿਕਟੋਰੀਆ ‘ਚ ਵ੍ਹਿਟਲੇਸੀਆ ਕੌਂਸਲ ਦੇ ਦੱਖਣੀ-ਪੱਛਮੀ ਵਾਰਡ ਦੀ ਨੁਮਾਇੰਦਗੀ ਕਰੀ ਹੈ।

ਇਨਫਰਮੇਸ਼ਨ ਟੈਕਨਾਲਿਜੀ (IT) ਖੇਤਰ ‘ਚ ਕੰਮ ਕਰਨ ਵਾਲੀ ਗੁਰਿੰਦਰ 2006 ਵਿਚ ਆਸਟ੍ਰੇਲੀਆ ਆਈ ਸੀ, ਉਸਨੂੰ ਨਿੱਜੀ ਅਤੇ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਦਾ ਤਜਰਬਾ ਹੈ।

First-Sikh-Woman-to-contest-Local-Government-Elections-in-Australia

ਆਸਟ੍ਰੇਲੀਆ ਵਿਚ ਸਥਾਨਕ ਚੋਣਾਂ ਲੜਨ ਵਾਲੀ ਪਹਿਲੀ ਸਿੱਖ ਬੀਬੀ ਗੁਰਿੰਦਰ ਕੌਰ

ਸਮਾਜ ਭਲਾਈ ਦੇ ਸਾਂਝੇ ਕੰਮਾਂ ਵਿਚ ਉਹ ਬਹੁਤ ਸਰਗਰਮ ਹੈ, ਜਿਵੇਂ ਸ਼ਰਣਾਰਥੀਆਂ ਨੂੰ ਛੋਟੇ ਕਾਰੋਬਾਰ ਖੋਲ੍ਹਣ ‘ਚ ਮਦਦ ਕਰਨਾ, ਕੈਂਸਰ ਹਸਪਤਾਲ ਲਈ ਰਕਮ ਇਕੱਠੀ ਕਰਨੀ, ਛੋਟੇ ਬੱਚਿਆਂ ਦੇ ਕੈਂਪ ਲਾਉਣੇ, ਕੌਮਾਂਤਰੀ ਵਿਦਿਆਰਥੀਆਂ ਲਈ ਮਦਦ ਅਤੇ ਹੋਰ ਸਥਾਨਕ ਕੰਮ ਆਦਿ।

ਗੁਰਿੰਦਰ ਕੌਰ ਆਸਟ੍ਰੇਲੀਆ ਵਿਖੇ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੀ ਅਜ਼ਾਦ ਮੈਂਬਰ ਵੀ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਬ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

First Sikh Woman to contest Local Government Elections in Australia ..

http://bit.ly/2c3PPZA

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,