July 23, 2015 | By ਸਿੱਖ ਸਿਆਸਤ ਬਿਊਰੋ
ਫਰੈਂਕਫਰਟ (22 ਜੁਲਾਈ, 2015):ਸਿੱਖ ਸੰਘਰਸ਼ ਨਾਲ ਸਬੰਧਿਤ ਸਜ਼ਾ ਪੂਰੀ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਭਾਵੇਂ ਪੰਜਾਬ ਦੀ ਬਾਦਲ ਸਰਕਾਰ ਅਤੇ ਬਾਦਲ ਦਲ ਨੇ ਦਮਨਕਾਰੀ ਰਵੱਈਆ ਅਪਨਾਇਆ ਹੋਇਆ ਹੈ, ਪਰ ਸੰਸਾਰ ਦੇ ਕੋਨੇ ਕੋਨੇ ਵਿੱਚ ਬੈਠੀ ਸਿੱਖ ਸੰਗਤ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਆਰੰਭੇ ਇਸ ਕੌਮੀ ਸੰਘਰਸ਼ ਦੀ ਜੀਅ ਜਾਨ ਨਾਲ ਹਮਾਇਤ ਕਰ ਰਹੀ ਹੈ।
ਜਰਮਨ ਵਿੱਚ ਤਕਰੀਬਨ ਤਿੰਨ ਦਿਨਾਂ ਤੋਂ ਭਾਰਤੀ ਕੌਾਸਲੇਟ ਫਰੈਂਕਫਰਟ ਦੇ ਸਾਹਮਣੇ ਭੁੱਖ ਹੜਤਾਲ ‘ਤੇ ਬੈਠੇ ਭਾਈ ਨਿਰਮਲ ਸਿੰਘ ਹੰਸਪਾਲ ਨੇ ਦੱਸਿਆ ਕਿ ਉਹ ਬਾਪੂ ਸੂਰਤ ਸਿੰਘ ਦੇ ਸੰਘਰਸ਼ ਵਿਚ ਨਾਲ ਖੜ੍ਹੇ ਹਨ ਅਤੇ ਉੁਨ੍ਹਾਂ ਨੇ ਦੇਸ਼-ਵਿਦੇਸ਼ ‘ਚ ਬੈਠੀ ਸਿੱਖ ਸੰਗਤ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀਆਂ ਫੈਲਾਈਆਂ ਅਫਵਾਹਾਂ ‘ਚ ਨਾਂਅ ਆ ਕੇ ਬਾਪੂ ਜੀ ਦੇ ਹੀ ਨਹੀਂ ਸਗੋਂ ਪੂਰੀ ਸਿੱਖ ਕੌਮ ਦੇ ਇਸ ਸੰਘਰਸ਼ ‘ਚ ਪੂਰਨ ਸਹਿਯੋਗ ਦੇਣ ।
ਉੁਨ੍ਹਾਂ ਦੱਸਿਆ ਕਿ ਬਾਪੂ ਜੀ ਸ਼ਹੀਦੀ ਪ੍ਰਾਪਤ ਕਰਨ ਲਈ ਆਪਣੇ-ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰੀ ਬੈਠੇ ਹਨ ਅਤੇ ਕੋਈ ਸਰਕਾਰੀ ਦਬਾਅ ਜਾਂ ਡਾਕਟਰੀ ਇਲਾਜ ਉਨ੍ਹਾਂ ਨੂੰ ਆਪਣੇ ਮਕਸਦ ਤੋਂ ਨਹੀਂ ਹਿਲਾ ਸਕਦਾ।
ਇਕ ਹਫ਼ਤੇ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਨਿਰਮਲ ਸਿੰਘ ਹੰਸਪਾਲ ਅਤੇ ਉੁਨ੍ਹਾਂ ਦੇ ਸਹਿਯੋਗੀ ਭਾਈ ਗੁਰਦੀਪ ਸਿੰਘ ਪ੍ਰਦੇਸੀ ਅਤੇ ਭਾਈ ਨਰਿੰਦਰ ਸਿੰਘ ਘੋਤੜਾ ਨੂੰ ਜਰਮਨੀ ਦੀਆਂ ਸੰਗਤਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ।ਇਸ ਮੌਕੇ ਬੀਬੀ ਕੁਲਬੀਰ ਕੌਰ, ਕੁਲਦੀਪ ਸਿੰਘ ਮੁਲਤਾਨੀ, ਸੁਰਿੰਦਰ ਸਿੰਘ ਸੇਖੋਂ, ਗੁਰਧਿਆਨ ਸਿੰਘ ਮਿਆਣੀ, ਅਰਪਿੰਦਰ ਸਿੰਘ ਬਿੱਟੂ ਅਤੇ ਚਰਨਜੀਤ ਸਿੰਘ ਹਾਜ਼ਰ ਸਨ ।ਉਨ੍ਹਾਂ ਜਰਮਨੀ ਅਤੇ ਯੂਰਪ ਦੀ ਸੰਗਤ ਨੂੰ ਸਨਿਚਰਵਾਰ ਨੂੰ ਭਾਰਤੀ ਕੌਾਸਲੇਟ ਦੇ ਸਾਹਮਣੇ ਬਾਪੂ ਸੂਰਤ ਸਿੰਘ ਦੇ ਹੱਕ ਵਿਚ ਹੋਣ ਵਾਲੇ ਰੋਸ ਮੁਜ਼ਾਹਰੇ ਵਿਚ ਪਹੁੰਚਣ ਦੀ ਅਪੀਲ ਕੀਤੀ ।
Related Topics: Bapu Surat Singh Khalsa, Sikh Political Prisoners, Sikhs in Germany