ਆਮ ਖਬਰਾਂ

ਫਰੀਦਕੋਟ ਐਨਕਾਉਂਟਰ; ਪਰਿਵਾਰ ਦਾ ਦਾਅਵਾ, ਪੁਲਿਸ ਨੇ ਭੁਲੇਖੇ ਨਾਲ ਕਿਸੇ ਹੋਰ ਨੂੰ ਮਾਰਿਆ

May 26, 2016 | By

ਫਰੀਦਕੋਟ: ਅਜਮੇਰ ਸਿੰਘ ਉਰਫ ਜਿੰਮੀ ਦੇ ਪਰਿਵਾਰ ਮੁਤਾਬਕ ਉਹ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਥਾਂਦੇਵਾਲਾ ਦਾ ਰਹਿਣ ਵਾਲਾ ਸੀ। ਕੱਲ੍ਹ ਰਾਤ ਉਹ ਆਪਣੇ ਸਹੁਰੇ ਜੀਦਾ ਤੋਂ ਨਿੱਕਲਿਆ ਸੀ। ਪੁਲਿਸ ਨੇ ਕਿਸੇ ਗੈਂਗਸਟਰ ਨਹੀਂ ਸਗੋਂ ਇੱਕ ਬੇਕਸੂਰ ਨੂੰ ਮਾਰ ਮੁਕਾਇਆ ਹੈ। ਪੁਲਿਸ ‘ਤੇ ਇਹ ਇਲਜ਼ਾਮ ਜਿਲ੍ਹੇ ਦੇ ਪਿੰਡ ਦਬੜੀਖਾਨਾ ‘ਚ ਪੁਲਿਸ ਐਨਕਾਉਂਟਰ ਦੌਰਾਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੇ ਲਗਾਏ ਹਨ।

ਮਾਰੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰ (ਖੱਬੇ), ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਦੀ ਕਾਰਵਾਈ ਕਰਵਾਉਂਦੇ ਪੁਲਿਸ ਮੁਲਾਜ਼ਮ

ਮਾਰੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰ (ਖੱਬੇ), ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਦੀ ਕਾਰਵਾਈ ਕਰਵਾਉਂਦੇ ਪੁਲਿਸ ਮੁਲਾਜ਼ਮ

ਪਰਿਵਾਰ ਮੁਤਾਬਕ ਮ੍ਰਿਤਕ ਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਸੀ। ਪੁਲਿਸ ਨੇ ਅੱਧੀ ਰਾਤ ਵੇਲੇ ਇੱਕ ਗੈਂਗਸਟਰ ਨੂੰ ਐਨਕਾਉਂਟਰ ਦੌਰਾਨ ਮਾਰਨ ਦਾ ਦਾਅਵਾ ਕੀਤਾ ਸੀ। ਮ੍ਰਿਤਕ ਨੌਜਵਾਨ ਜਿੰਮੀ ਦੀ ਆਪਣੀ ਕਾਰ ਖਰਾਬ ਹੋਣ ਕਾਰਨ ਉਹ ਆਪਣੇ ਸਹੁਰਿਆਂ ਦੀ ਕਾਰ ਲੈ ਕੇ ਪਿੰਡ ਥਾਂਦੇਵਾਲ ਲਈ ਚੱਲਿਆ। ਰਾਸਤੇ ‘ਚ ਅਚਾਨਕ ਉਸ ਦੇ ਪਿੱਛੇ ਪੁਲਿਸ ਲੱਗ ਗਈ। ਇਸ ਦੌਰਾਨ ਜਿੰਮੀ ਨੇ ਆਪਣੇ ਘਰ ਫੋਨ ਕਰ ਇਹ ਸਾਰੀ ਜਾਣਕਾਰੀ ਦਿੱਤੀ ਸੀ।

ਪਰਿਵਾਰ ਕੁੱਝ ਕਰਦਾ ਉਦੋਂ ਤੱਕ ਪੁਲਿਸ ਨੇ ਜਿੰਮੀ ਦਾ ਐਨਕਾਉਂਟਰ ਕਰ ਮਾਰ ਮੁਕਾਇਆ ਸੀ। ਪਰਿਵਾਰ ਮੁਤਾਬਕ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਜਿੰਮੀ ਦੇ ਕੁੱਝ ਦੋਸਤਾਂ ਨੂੰ ਪਿੱਛੇ ਮਦਦ ਲਈ ਭੇਜਿਆ ਸੀ। ਪੁਲਿਸ ਨੇ ਇਹਨਾਂ ਨਾਲ ਵੀ ਕੁੱਟਮਾਰ ਕੀਤੀ ਤੇ ਹਿਰਾਸਤ ‘ਚ ਲੈ ਲਿਆ।
ਪੀੜਤ ਪਰਿਵਾਰ ਇਸ ਫਰਜੀ ਐਨਕਾਉਂਟਰ ਨੂੰ ਅੰਜਾਮ ਦੇਣ ਵਾਲੀ ਪੁਲਿਸ ਪਾਰਟੀ ‘ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਪੁਲਿਸ ਫਿਲਹਾਲ ਮਾਮਲੇ ‘ਤੇ ਚੁੱਪ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,