ਸਿਆਸੀ ਖਬਰਾਂ » ਸਿੱਖ ਖਬਰਾਂ

ਐਗਜ਼ਿਟ ਪੋਲ ਦੇ ਅਨੁਮਾਨ: ਐਨਡੀਏ ਨੂੰ 249,ਯੂਪੀਏ 148 ਸੀਟਾਂ ਅਤੇ ਹੋਰਨਾਂ ਦਲਾਂ ਨੂੰ 146 ਸੀਟਾਂ ਮਿਲਣ ਦੀ ਸੰਭਾਵਨਾ

May 13, 2014 | By

ਚੰਡੀਗੜ੍ਹ, 12 ਮਈ ,(2014):-  ਸਮੁੱਚੇ ਦੇਸ਼ ’ਚ ਜਿਉਂ ਹੀ ਅੱਜ ਸ਼ਾਮ ਨੂੰ ਲੋਕ ਸਭਾ ਲਈ ਵੋਟਾਂ ਪਾਉਣ ਦੀ ਕਾਰਵਾਈ ਮੁਕੰਮਲ ਹੁੰਦਿਆਂ ਹੀ  ਵੱਖ-ਵੱਖ ਟੀ.ਵੀ. ਚੈਨਲਾਂ ਨੇ ਐਗਜ਼ਿਟ ਪੋਲ ਦੇ ਅਨੁਮਾਨ ਜਾਰੀ ਕਰ ਦਿੱਤੇ, ਜਿਨ੍ਹਾਂ ’ਚ ਭਾਜਪਾ ਦੀ ਅਗਵਾਈ ਹੇਠ ਐਨਡੀਏ ਨੂੰ ਬਹੁਮਤ ਵੱਲ ਜਾਂਦੇ ਦਿਖਾਇਆ ਗਿਆ ਹੈ। ਹਾਲਾਂਕਿ ਚੋਣਾਂ ਦੇ ਨਤੀਜੇ 16 ਮਈ ਨੂੰ ਆਉਣੇ ਹਨ ਪਰ ਖਬਰ ਚੈਨਲਾਂ ਦੇ ਅੰਦਾਜ਼ਿਆਂ ਮੁਤਾਬਕ ਨਰਿੰਦਰ ਮੋਦੀ ਦੇਸ਼ ਦੇ ਨਵਾ ਪ੍ਰਧਾਨ ਮੰਤਰੀ ਹੋ ਸਕਦਾ ਹੈ ।

 

ਅੰਗਰੇਜ਼ੀ ਚੈਨਲ ਟਾਈਮਜ਼ ਨੂੰ ਛੱਡ ਕੇ ਬਾਕੀ ਸਾਰੇ ਚੈਨਲਾਂ ਨੇ ਐਨਡੀਏ ਨੂੰ ਸਪਸ਼ਟ ਬਹੁਮਤ ਮਿਲਣ ਦੇ ਆਸਾਰ ਦਰਸਾਏ ਹਨ। ਟਾਈਮਜ਼ ਮੁਤਾਬਕ ਐਨਡੀਏ ਨੂੰ 249 ਸੀਟਾਂ ਮਿਲ ਸਕਦੀਆਂ ਹਨ ਜਦਕਿ ਯੂਪੀਏ 148 ਸੀਟਾਂ ’ਤੇ ਸਿਮਟ ਸਕਦਾ ਹੈ। ਹੋਰਨਾਂ ਦਲਾਂ ਨੂੰ 146 ਸੀਟਾਂ ਮਿਲਣ ਦੀ ਸੰਭਾਵਨਾ ਹੈ ਜਿਨ੍ਹਾਂ ’ਚ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਨਹੀਂ ਦਿੱਤੀ ਗਈ ਹੈ।

 ‘ਆਜ ਤੱਕ’ ਚੈਨਲ ਨੇ ਐਨਡੀਏ ਨੂੰ ਬਹੁਮਤ ਦੇ ਕੰਢੇ ’ਤੇ ਵਿਖਾਇਆ ਹੈ। ਚੈਨਲ ਮੁਤਾਬਕ ਐਨਡੀਏ ਨੂੰ 272 ਸੀਟਾਂ ਮਿਲਣ ਦੀ ਸੰਭਾਵਨਾ ਹੈ। ਯੂਪੀਏ ਨੂੰ 115 ਅਤੇ ਹੋਰਨਾਂ ਪਾਰਟੀਆਂ ਨੂੰ 156 ਸੀਟਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਇੰਡੀਆ ਟੀ.ਵੀ. ਨੇ ਐਨਡੀਏ ਨੂੰ 289, ਯੂਪੀਏ ਨੂੰ 101 ਅਤੇ ਹੋਰਨਾਂ ਪਾਰਟੀਆਂ ਨੂੰ 148 ਸੀਟਾਂ ਦੀ ਭਵਿੱਖਬਾਣੀ ਕੀਤੀ ਹੈ।

ਆਮ ਆਦਮੀ ਪਾਰਟੀ ਨੂੰ ਇੰਡੀਆ ਟੀਵੀ ਚੈਨਲ ਨੇ 5 ਸੀਟਾਂ ਦਿੱਤੀਆਂ ਹਨ। ਏਬੀਪੀ ਚੈਨਲ ਨੇ ‘ਆਪ’ ਨੂੰ 4 ਸੀਟਾਂ ਦਾ ਅਨੁਮਾਨ ਪੇਸ਼ ਕੀਤਾ ਹੈ ਜਦਕਿ ਐਨਡੀਏ ਨੂੰ 281 ਸੀਟਾਂ ਦਿੱਤੀਆਂ ਹਨ। ਇਸ ਚੈਨਲ ਮੁਤਾਬਕ ਯੂਪੀਏ 100 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇਗੀ ਅਤੇ ਯੂਪੀਏ ਨੂੰ ਸਿਰਫ 97 ਸੀਟਾਂ ਮਿਲਣ ਦੇ ਆਸਾਰ ਹਨ। ਚੈਨਲ ਨੇ ਹੋਰਨਾਂ ਪਾਰਟੀਆਂ ਨੂੰ 161 ਸੀਟਾਂ ਦਿੱਤੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,