December 15, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸਿਨੇਮਾ ਹਾਲ ‘ਚ ‘ਜਨ ਗਨ ਮਨ’ ਗੀਤ ਚੱਲਣ ਸਮੇਂ ਖੜ੍ਹੇ ਨਾ ਹੋਣ ‘ਤੇ ਹੋਈਆਂ ਗ੍ਰਿਫਤਾਰੀਆਂ ਦੇ ਵਿਰੋਧ ‘ਚ ਫਿਲਮੀ ਬਿਰਾਦਰੀ ਅੱਗੇ ਆਈ ਹੈ। ਜ਼ਿਕਰਯੋਗ ਹੈ ਕਿ ਸੋਮਵਾਰ (12 ਦਸੰਬਰ) ਨੂੰ ਕੇਰਲਾ ‘ਚ ਚੱਲ ਰਹੇ ਕੌਮਾਂਤਰੀ ਫਿਲਮ ਫੈਸਟੀਵਲ ਵੇਲੇ ‘ਜਨ ਗਨ ਮਨ’ ਗੀਤ ਚੱਲਣ ਵੇਲੇ ਖੜ੍ਹੇ ਨਾ ਹੋਣ ‘ਤੇ ਪੁਲਿਸ ਨੇ 12 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਜਿਵੇਂ ਹੀ ਦਿਨ ਦਾ ਸ਼ੋਅ ਸ਼ੁਰੂ ਹੋਇਆ ਫਿਲਮ ਫੈਸਟੀਵਲ ਦੇ ਨੁਮਾਇੰਦਿਆਂ ਨੇ ਭਾਰਤੀ ਸੁਪਰੀਮ ਕੋਰਟ ਦੇ ‘ਜਨ ਗਨ ਮਨ’ ਗੀਤ ਚਲਾਉਣ ਦੇ ਫੈਸਲੇ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਨਾਅਰੇਬਾਜ਼ੀ ਵੇਲੇ ਉਨ੍ਹਾਂ ਦੇ ਹੱਥਾਂ ‘ਚ ਤਖਤੀਆਂ ਫੜੀਆਂ ਹੋਈਆਂ ਸੀ। ਪ੍ਰਦਰਸ਼ਨਕਾਰੀਆਂ ਨੇ ਹਾਲ ਦੇ ਸਾਹਮਣੇ ਮਨੁੱਖੀ ਚੇਨ ਬਣਾ ਲਈ।
ਇੰਡੀਅਨ ਐਕਸਪ੍ਰੈਸ (IE) ਨਾਲ ਗੱਲ ਕਰਦੇ ਹੋਏ ਫੈਸਟੀਵਲ ਦੇ ਡਾਇਰੈਕਟਰ ਅਤੇ ਕੇਰਲਾ ਚਲਚਿੱਤਰ ਅਕੈਡਮੀ ਦੇ ਚੇਅਰਮੈਨ ਕਮਲ ਨੇ ਕਿਹਾ, “ਜਨ ਗਨ ਮਨ ਗੀਤ ਵੇਲੇ ਲੋਕ ਸਤਿਕਾਰ ‘ਚ ਖੜ੍ਹ ਜਾਂਦੇ ਹਨ ਪਰ ਅਜਿਹੇ ਫੈਸਟੀਵਲਾਂ ‘ਚ ਦਿਨ ‘ਚ ਬਾਰ-ਬਾਰ ਖੜ੍ਹਨਾ ਪਰੇਸ਼ਾਨੀ ਪੈਦਾ ਕਰਨ ਦਾ ਸਬੱਬ ਹੈ।”
30 ਸਾਲਾ ਪ੍ਰਤੀਨਿਧੀ ਸ਼ਾਂਤੀ ਰਾਜਾਸ਼ੇਖਰ ਨੇ ਕਿਹਾ, “ਧੱਕੇ ਨਾਲ ਸਤਿਕਾਰ ਨਹੀਂ ਕਰਵਾਇਆ ਜਾ ਸਕਦਾ, ਗ੍ਰਿਫਤਾਰੀਆਂ ਨਾਲ ਵਿਰੋਧ ਹੋਰ ਸਖਤ ਰੂਪ ਵਿਚ ਸਾਹਮਣੇ ਆਏਗਾ।”
ਇੰਡੀਅਨ ਐਕਸਪ੍ਰੈਸ ਮੁਤਾਬਕ ਐਸ. ਗੁਰੂਦਾਸ (46) ਨੇ ਕਿਹਾ, “ਇਹ ਹੁਕਮ ਤੋਂ ਪਹਿਲਾਂ ਲੋਕ ਗੀਤ ਲਈ ਖੜ੍ਹੇ ਹੋ ਜਾਂਦੇ ਸੀ, ਪਰ ਹੁਣ ਇਹ ਵਿਰੋਧ ਦਾ ‘ਮੁੱਦਾ’ ਬਣ ਗਿਆ ਹੈ।
ਸਬੰਧਤ ਖ਼ਬਰ:
ਇਸ ਵਿਚ ਸੁਨੀਲ ਨੇ ਕਿਹਾ ਉਹ ਸਰੀਰਕ ਅਪਾਹਜਤਾ ਕਰਕੇ ਖੜ੍ਹਾ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਸੁਨੀਲ ਨੂੰ ਅਜੰਤਾ ਥਿਏਟਰ ਤੋਂ ਸਾਦੇ ਕੱਪੜਿਆਂ ‘ਚ ਪੁਲਿਸ ਨੇ ‘ਜਨ ਗਨ ਮਨ’ ਦਾ ਸਤਿਕਾਰ ਨਾ ਕਰਨ ਕਰਕੇ ਗ੍ਰਿਫਤਾਰ ਕੀਤਾ ਸੀ।
ਕੇਰਲਾ ਦੇ ਭਾਜਪਾ ਪ੍ਰਧਾਨ ਕੁਮਾਨਮ ਰਾਜਸ਼ੇਖਰਨ ਨੇ ਕਿਹਾ ਕਿ ‘ਜਨ ਗਨ ਮਨ’ ਸਮਾਜ ਦੇ ਇਕ ਵਰਗ ਲਈ ‘ਨਾ-ਪਸੰਦ’ ਬਣ ਗਿਆ ਹੈ, ਕੇਰਲ ਲਈ ਇਹ ਖਤਰਨਾਕ ਰੁਝਾਨ ਹੈ। ਰਾਜਸ਼ੇਖਰਨ ਨੇ ਕਿਹਾ ਕਿ ਜਿਹੜੇ ਲੋਕ ਖਿਲਾਫ ਹਨ ਉਨ੍ਹਾਂ ਨੂੰ ਕਾਨੂੰਨੀ ਤਰੀਕੇ ਨਾਲ ਇਸਦਾ ਹੱਲ ਲੱਭਣਾ ਚਾਹੀਦਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Enforcing Nationalism: ‘Jan Gan Man’ Arrests Invokes Criticism From Film Fraternity …
Related Topics: Hindu Groups, Indian Nationalism, Indian Satae, Nationalism Debate in India, SCI