October 18, 2014 | By ਸਿੱਖ ਸਿਆਸਤ ਬਿਊਰੋ
ਸਿਆਟਲ (17 ਅਕਤੂਬਰ , 2014): ਗੁਰਬਾਣੀ ਸਿੱਖੀ ਜੀਵਣ ਦਾ ਧੁਰਾ ਹੈ, ਜਿਸ ਤੋਂ ਅਗਵਾਈ ਲੈਕੇ ਸਿੱਖ ਆਪਣਾ ਜੀਣਨ ਸਫਲ ਬਣਾ ਸਕਦਾ ਹੈ।ਇਸਦੇ ਲਈ ਜਰੂਰੀ ਹੈ ਕਿ ਸਿੱਖ ਗਰਬਾਣੀ ਦਾ ਪਾਠ ਕਰੇ, ਉਸਨੂੰ ਸਮਝੇ ਅਤੇ ਵਿਚਾਰੇ ।
ਸ਼ਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸੰਕਲਨ ਵੇਲੇ ਸਾਹਿਬ ਸ੍ਰੀ ਗੁਰੁ ਅਰਜਨ ਸਾਹਿਬ ਜੀ ਨੇ ਗੁਰਬਾਣੀ ਨੂੰ ਇੱਕ ਵਿਸ਼ੇਸ਼ ਨਿਯਮਾਂ ਅਨਸਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ਼ ਕੀਤਾ।ਪਹਿਲਾਂ ਗੁਰਬਾਣੀ ਦਾ ਪਾਠ ਸਿੱਖਣ ਲਈ ਸਿੱਖ ਸਿਖਿਆਰਥੀ ਗੁਰਦੁਆਰਾ ਜਾਂ ਕਿਸੇ ਸਮੰਸਥਾ ਪਾਸੋਂ ਗੁਰਬਾਣੀ ਦੀ ਸੰਥਿਆ ਲੈਦੇ, ਪਰ ਅੱਜ ਦੇ ਰੁਝੇਵੇਂ ਭਰੇ ਸਮੇਂ ਅੰਦਰ ਗੁਰਦਆਰੇ ਜਾ ਕੇ ਜਾਂ ਕਿਸੇ ਸੰਸਥਾ ਵਿੱਚ ਦਾਖਲ ਹੋਕੇ ਗੁਰਬਾਣੀ ਦੀ ਸੰਥਿਆ ਲੈਣੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
ਵਿਦੇਸ਼ੀਂ ਰਹਿੰਦੇ ਸਿੱਖਾਂ ਵਾਸਤੇ ਤਾਂ ਇਹ ਹੋਰ ਵੀ ਔਖੀ ਗੱਲ ਹੈ।ਇਸ ਲਈ ਸਿੱਖਾ ਦੀ ਇਸ ਔਕੜ ਦਾ ਹੱਲ ਕੱਢਦਿਆਂ ਸਿਆਟਲ ਨਿਵਾਸੀ ਸਤਪਾਲ ਸਿੰਘ ਪੁਰੇਵਾਲ ਨੇ ਗੁਰਬਾਣੀ ਨੂੰ ਦੁਨੀਆ ਭਰ ਦੇ ਹਰ ਪ੍ਰਾਣੀ ਤੱਕ ਪਹੁੰਚਾਉਣ ਲਈ ਇਕ ਟਿਊਟਰ ਸਿੱਖ ਕੌਮ ਦੀ ਸੇਵਾ ਵਿੱਚ ਹਾਜ਼ਰ ਕੀਤਾ ਹੈ, ਜਿਸ ਨੂੰ ਵੈੱਬ ਸਾਈਟ ‘ਤੇ ‘ਏਕਤੂਹੀ’ ‘ਤੇ ਜਾ ਕੇ ਪੜਿ੍ਹਆ ਤੇ ਸੁਣਿਆ ਜਾ ਸਕਦਾ ਹੈ ।
ਇਸ ਪ੍ਰੋਜੈਕਟ ਦਾ ਐਪ ਬਣਾ ਦਿੱਤਾ ਹੈ ਜਿਸ ਨੂੰ ਕੰਪਿਊਟਰ ਜਾਂ ਸਮਾਰਟਫੋਨ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ ਙ ਇਸ ਅਨੁਸਾਰ ਅਰਥ ਸਪੱਸ਼ਟ ਕਰਦਾ ਹੋਇਆ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਗੁਰਬਾਣੀ ਵਿਆਕਰਨ ਮੁਤਾਬਿਕ ਸਹੀ ਵਿਸ਼ਰਾਮ ਤੇ ਅਰਧ ਵਿਸ਼ਰਾਮ ਲਾ ਕੇ ਪਾਠ ਕੀਤਾ ਗਿਆ ਹੈ । ਪੰਜਾਬੀ ਭਾਈਚਾਰੇ ਵੱਲੋਂ ਸਤਪਾਲ ਸਿੰਘ ਪੁਰੇਵਾਲ ਦੀ ਮਿਹਨਤ ਤੇ ਸੇਵਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਐਪਸ ਦੀ ਵਰਤੋਂ ਕਰਕੇ ਹਰ ਸਿੱਖ ਜਿਥੇ ਚਾਹ, ਜਦੋਂ ਚਾਹੇ ਗੁਰਬਾਣੀ ਵਿਆਰਕਣ ਅਨੁਸਾਰ ਬਾਣੀ ਦੀ ਸੰਥਿਆ ਕਰ ਸਕਦਾ ਹੈ।ਸ੍ਰ.ਸਤਪਾਲ ਸਿੰਘ ਦੀ ਇਹ ਮਿਹਨਤ ਭਰਪੂਰ ਖੋਜ ਸਿੱਖ ਕੌਮ ਨੂੰ ਗੁਰਬਾਣੀ ਨਾਲ ਜੋੜਨ ਵਿੱਚ ਬਹੁਤ ਸਹਾਈ ਹੋਵੇਗੀ, ਇਸ ਲਈ ਸ੍ਰ. ਪੁਰੇਵਾਲ ਦੀ ਸਿੱਖ ਹਲਕਿਆਂ ਵੱਲੋਂ ਸਹਾਰਨਾ ਕੀਤੀ ਜਾ ਰਹੀ ਹੈ।
Related Topics: Sri Guru Gobind Singh JI