September 12, 2018 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ: ਭਾਈ ਘਨ੍ਹੱਈਆ ਜੀ ਦੀ 300 ਸਾਲਾ ਬਰਸੀ ਨੂੰ ਸਮਰਪਿਤ ਸਕੂਲਾਂ, ਕਾਲਜਾਂ ਦੇ ਸਟਾਫ ਤੇ ਵਿਿਦਆਰਥੀਆਂ ਨੂੰ ਫਸਟ ਏਡ ਸਬੰਧੀ ਜਾਗਰੂਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਸਮਾਪਤੀ ਸਮਾਗਮ ਵਿੱਚ ਗਿਆਨੀ ਗੁਰਬਚਨ ਸਿੰਘ ਦੇ ਪੁਜਣ ਤੇ ਸਮਾਗਮ ਦੇ ਕੋ-ਆਰਡੀਨੇਟਰ ਪ੍ਰਿੰਸੀਪਲ ਬਲਜਿੰਦਰ ਸਿੰਘ ਰੋਸ ਵਜੋਂ ਸਮਾਗਮ ਹਾਲ ਚੋਂ ਬਾਹਰ ਚਲੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਭਾਈ ਘਨ੍ਹੱਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਲਗਾਏ ਸਕੂਲਾਂ, ਕਾਲਜਾਂ ਦੇ ਸਟਾਫ ਤੇ ਵਿਿਦਆਰਥੀਆਂ ਨੂੰ ਫਸਟ ਏਡ ਸਬੰਧੀ ਜਾਗਰੂਕ ਕਰਨ ਲਈ ਦੋ ਦਿਨਾ ਟ੍ਰੇਨਿੰਗ ਕੈਂਪ ਦੀ ਵਿਉਂਤਬੰਦੀ ਪ੍ਰਿੰਸੀਪਲ ਬਲਜਿੰਦਰ ਸਿੰਘ ਹੁਰਾਂ ਦੀ ਸੀ ।ਕਮੇਟੀ ਪ੍ਰਬੰਧਕਾਂ ਨਾਲ ਹੋਈ ਗਲਬਾਤ ਅਨੁਸਾਰ ਕਮੇਟੀ ਦੇ ਮੁਖ ਸਕੱਤਰ ਡਾ:ਰੂਪ ਸਿੰਘ ਨੇ ਇਸ ਸਮਾਪਤੀ ਸਮਾਗਮ ਮੌਕੇ ਪ੍ਰਧਾਨਗੀ ਕਰਨੀ ਸੀ ।ਕੋਈ 11.00 ਵਜੇ ਤੀਕ ਤਾਂ ਡਾ:ਰੂਪ ਸਿੰਘ ਦੀ ਹੀ ਉਡੀਕ ਹੁੰਦੀ ਰਹੀ ਲੇਕਿਨ ਫਿਰ ਅਚਨਚੇਤ ਹੀ ਗਿਅਨੀ ਗੁਰਬਚਨ ਸਿੰਘ ਸਮਾਗਮ ਵਿੱਚ ਪੁਜ ਗਏ।ਪ੍ਰਿੰਸੀਪਲ ਬਲਜਿੰਦਰ ਸਿੰਘ,ਜੋਕਿ ਭਾਈ ਘਨ੍ਹੱਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਅੰਮ੍ਰਿਤਸਰ ਦੇ ਜਨਰਲ ਸਕੱਤਰ ਵੀ ਹਨ ਨੇ ਸੰਸਥਾ ਦੇ ਸਰਪ੍ਰਸਤ ਭਾਈ ਮਨਜੀਤ ਸਿੰਘ ਨੂੰ ਆਪਣੀ ਸਥਿਤੀ ਸਪਸ਼ਟ ਕਰਦਿਆਂ ਸਮਾਗਮ ਚੋਂ ਬਾਹਰ ਜਾਣ ਦਾ ਫੈਸਲਾ ਸੁਣਾ ਦਿੱਤਾ ਤੇ ਸਮਾਗਮ ਹਾਲ ‘ਚੋਂ ਬਾਹਰ ਚਲੇ ਗਏ ।
ਇਸ ਕੈਂਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਨਾਲ ਸਬੰਧਤ 150 ਅਧਿਆਪਕਾਂ ਤੇ ਵਿਿਦਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਲਗਾਤਾਰ ਦੋ ਦਿਨ ਮਾਹਿਰਾਂ ਵੱਲੋਂ ਮੁੱਢਲੀ ਡਾਕਟਰੀ ਸਹਾਇਤਾ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ।ਸ੍ਰੀ ਰਾਜਿੰਦਰ ਸੈਣੀ ਅਤੇ ਮੈਡਮ ਰੋਹਿਨੀ ਨੇ ਸੜਕ ਹਾਦਸਿਆਂ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਤੋਂ ਇਲਾਵਾ ਨੱਕ ਵਿਚੋਂ ਅਚਾਨਕ ਲਹੂ ਨਿਕਲਣ, ਮਿਰਗੀ ਦੇ ਦੌਰੇ ਪੈਣ, ਅਚਾਨਕ ਅੱਗ ਲੱਗਣ, ਕਰੰਟ ਲੱਗਣ, ਸਿਰ ਵਿਚ ਸੱਟ ਲੱਗਣ, ਪਾਣੀ ਵਿਚ ਡੁੱਬਣ ਆਦਿ ਸਮੇਂ ਲੋੜ ਪੈਂਦੀ ਮੁੱਢਲੀ ਸਹਾਇਤਾ ਦਾ ਪਾਠ ਪੜਾਇਆ।ਇਸ ਮੌਕੇ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਸ੍ਰੀ ਕੇ.ਕੇ. ਸੈਣੀ, ਭਾਈ ਘਨ੍ਹਈਆ ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ, ਪ੍ਰਿੰਸੀਪਲ ਤਰਨਜੀਤ ਸਿੰਘ, ਬਹਾਦਰ ਸਿੰਘ ਸੁਨੇਤ, ਸਤਪਾਲ ਸਿੰਘ ਸਿਦਕੀ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਸਤਿੰਦਰਪਾਲ ਸਿੰਘ, ਗੁਰਬਖਸ਼ ਸਿੰਘ ਬੱਗਾ,ਦਰਸ਼ਨ ਸਿੰਘ ਪ੍ਰਮੁਖਤਾ ਨਾਲ ਹਾਜਰ ਸਨ।
Related Topics: Giani Gurbachan Singh, Narinder pal Singh, SGPC