April 13, 2015 | By ਸਿੱਖ ਸਿਆਸਤ ਬਿਊਰੋ
ਗੁਰਦਾਸਪੁਰ (12 ਅਪ੍ਰੈਲ, 2015): ਪੁੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਸ਼ਿਵ ਸੈਨਾ ਆਗੂ ਹਰਮਿੰਦਰ ਸੋਨੀ ਨੂੰ ਮਿਲਣ ਪਹੁੰਚੇ ਅਤੇ ਮਿਲਕੇ ਉਸਦਾ ਜਾਲਚਾਲ ਪੁੱਛਿਆ।ਸੋਨੀ ਨੂੰ ਕੱਲ ਖੰਨਾ ਦੇ ਇੱਕ ਨੌਜਵਾਨ ਕਸ਼ਮੀਰ ਸਿੰਘ ਨੇ ਗੋਲੀ ਮਾਰ ਦਿੱਤੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਮੁਖੀ ਸਮੇਧ ਸੈਣੀ ਅੰਮ੍ਰਿਤਸਰ ਦੇ ਐਸਕੌਰਟ ਫੋਰਟਿਸ ਹਸਪਤਾਲ ਵਿੱਚ ਦਾਖਲ ਹਰਮਿੰਦਰ ਸੋਨੀ ਮਿਲਣ ਲਈ ਹਸਪਤਾਲ ਨੂੰ ਕੱਲ ਸ਼ਾਮ ਪਹੁੰਚਿਆ ਅਤੇ ਉੱਥੇ ਉਹ ਸ਼ਿਵ ਸੈਨਾ ਦੇ ਵਰਕਰਾਂ ਨੂੰ ਵੀ ਮਿਲਿਆ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮੁੱਢਲੀ ਜਾਣਕਾਰੀ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਕਸ਼ਮੀਰ ਸਿੰਘ ਕਿਸੇ ਜੱਥੇਬੰਦੀ ਨਾਲ ਜੁੜਿਆ ਹੋਇਆ ਨਹੀਂ ਅਤੇ ਸ਼ਿਵ ਸੈਨਾ ਆਗੂ ਨੂੰ ਗੋਲੀ ਮਾਰਨ ਦਾ ਉਸਦਾ ਆਪਣਾ ਹੀ ਫੈਸਲਾ ਸੀ।
ਕਸ਼ਮੀਰ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਵਿਰੁੱਧ ਚੱਲੇ ਰੋਸ ਮੁਜ਼ਾਹਰੇ ਸਮੇਂ ਸ਼ਿਵ ਸੈਨਾ ਆਗੂ ਸੋਨੀ ਦੀ ਸਿੱਖ ਵਿਰੋਧੀ ਕਾਰਵਾਈ ਕਰਕੇ ਗੁੱਸੇ ਵਿੱਚ ਸੀ।
ਪੁਲਿਸ ਨੇ ਦੱਸਿਆ ਕਿ ਕਸ਼ਮਰਿ ਸਿੰਘ ਚਮਕੌਰ ਸਾਹਿਬ ਤੋਂ ਗੁਰਦਾਸਪੁਰ ਲਈ 8 ਅਪ੍ਰੈਲ ਨੂੰ ਚੱਲ਼ਿਆ ਸੀ ਅਤੇ ਉਸਨੇ 8 ਅਪ੍ਰੈਲ ਦੀ ਰਾਤ ਬਾਬਾ ਬਕਾਲਾ ਵਿੱਚ ਬਤਾਈ ਸੀ। ਉਹ 9 ਅਪ੍ਰੈਲ ਨੂੰ ਕਲਾਨੌਰ ਵਿੱਚ ਠਹਰਿਆ ਸੀ ਅਤੇ 10 ਅਪ੍ਰੂੈਲ ਦੀ ਰਾਤ ਉਸਨੇ ਗੁਰਦੁਆਰਾ ਬੁਰਜ ਸਾਹਿਬ ਬਾਬਾ ਬਕਾਲਾ ਅਤੇ 11 ਅਪ੍ਰੈਲ ਨੂੰ ਉਹ ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿੱਚ ਰੁਕਿਆ ਸੀ।
ਸਥਾਨਕ ਸੂਤਰਾਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਹਰਮਿੰਦਰ ਸੋਨੀ ਉੱਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਕਿ ਉਹ ਸਥਾਨਕ ਫਿਸ਼ ਪਾਰਕ ਵਿਖੇ ਵਾਲੀਵਾਲ ਖੇਡ ਕੇ ਹਟਿਆ ਸੀ। ਇਹ ਹਮਲਾ ਸਵੇਰੇ ਤਕਰੀਬਨ 8:30 ਵਜੇ ਹੋਇਅ। ਉਸ ਸਮੇਂ ਸੋਨੀ ਨਾਲ ਉਸ ਦੇ ਚਾਰ ਬੰਦੂਕਧਾਰੀ ਰੱਖਿਆ ਕਰਮਚਾਰੀ ਵੀ ਮੌਜੂਦ ਸਨ। ਪੁਲਿਸ ਅਨੁਸਾਰ ਕਸ਼ਮੀਰ ਸਿੰਘ ਨੇ ਸੋਨੀ ਨੂੰ .315 ਬੋਰ ਦੇ ਦੇਸੀ ਪਿਸਤੌਲ ਨਾਲ ਗੋਲੀ ਮਾਰੀ ਸੀ।
ਸੂਤਰਾਂ ਅਨੁਸਾਰ ਹਮਲਾ ਕਰਨ ਵਾਲੇ ਸਿੱਖ ਨੌਜਵਾਨ ਨੇ ਸੋਨੀ ਦੇ ਕੋਲ ਆ ਕੇ ਪੁੱਛਿਆ ਕਿ ਕੀ ਉਹ ਸੋਨੀ ਹੈ? ਤੇ ਜਵਾਬ ਹਾਂ ਵਿਚ ਮਿਲਣ ‘ਤੇ ਆਪਣੇ ਦੋਸੀ ਹਥਿਆਰ ਨਾਲ ਉਸ ਉੱਤੇ ਗੋਲੀ ਚਲਾ ਦਿੱਤੀ। ਸੂਤਰਾਂ ਅਨੁਸਾਰ ਨੌਜਵਾਨ ਨੇ ‘ਬੋਲੇ ਸੋ ਨਿਹਾਲ’ ਦਾ ਨਾਅਰਾ ਵੀ ਲਗਾਇਆ, ਜਦਕਿ ਕੁਝ ਖਬਰਾਂ ਅਨੁਸਾਰ ਉਸ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ।
ਹਮਲਾ ਕਰਨ ਵਾਲਾ ਨੌਜਵਾਨ ਪੁਲਿਸ ਹਿਰਾਸਤ ਵਿਚ ਹੈ ਤੇ ਹਰਮਿੰਦਰ ਸੋਨੀ ਨੂੰ ਹਮਲੇ ਤੋਂ ਬਾਅਦ ਹਸਪਤਾਲ ਪਹੁੰਚਾ ਦਿੱਤਾ ਜਿੱਥੇ ਅਪਰੇਸ਼ਨ ਕਰਕੇ ਉਸ ਦੇ ਸਰੀਰ ਵਿਚੋਂ ਗੋਲੀ ਕੱਢ ਦਿੱਤੀ ਗਈ ਹੈ। ਹੁਣ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਅੰਮ੍ਰਿਤਸਰ ਦੇ ਐਸਕੋਰਟ ਫੋਰਟੀਸ ਹਸਪਤਾਲ ਵਿੱਚ ਉਸਦਾ ਇਲਾਜ਼ ਚੱਲ ਰਿਹਾ ਹੈ।ਸ਼ਿਵ ਸੈਨਾ ਵੱਲੋਂ13 ਅਪ੍ਰੈਲ ਨੂੰ ਗੁਰਦਾਸਪੁਰ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਸ਼ਿਵ ਸੈਨਕ ਸੋਨੀ ਕੌਣ ਹੈ?:
ਹਰਮਿੰਦਰ ਸੋਨੀ ਗੁਰਦਾਸਪੁਰ ਸ਼ਹਿਰ ਤੋਂ ਸ਼ਿਵ ਸੈਨਾ ਦਾ ਸਥਾਨਿਕ ਆਗੂ ਹੈ ਅਤੇ ਸਿੱਖ ਵਿਰੋਧੀ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ।ਉਹ 28 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਖਿਲਾਫ ਸਿੱਖ ਜੱਥਬੰਦੀਆਂ ਵੱਲੋਂ ਪੰਜਾਬ ਬੰਦ ਦੌਰਾਨ ਰੋਸ ਮੁਜ਼ਾਹਰਾ ਕਰ ਰਹੇ ਕੁਝ ਸਿੱਖ ਨੌਜਵਾਨਾਂ ‘ਤੇ ਹਮਲਾ ਕਰਨ ਦਾ ਦੋਸ਼ੀ ਹੈ।
ਹਰਮਿੰਦਰ ਸੋਨੀ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਸਿੱਖ ਪ੍ਰਦਰਸ਼ਨ ਕਾਰੀਆਂ ‘ਤੇ ਪੁਲਿਸ ਫਾਇਰਿੰਗ ਦੀ ਘਟਨਾ ਦਾ ਵੀ ਜ਼ਿਮੇਵਾਰ ਮੰਨਿਆ ਜਾਂਦਾ ਹੈ।
ਇਹ ਵਰਨਣਯੋਗ ਹੈ ਕਿ 29 ਮਾਰਚ 2012 ਨੂੰ ਸਿੱਖ ਸੰਗਤ ਵੱਲੋਂ ਹਰਮਿੰਦਰ ਸੋਨੀ ਅਤੇ ਹੋਰ ਸ਼ਿਵ ਸੈਨਿਕਾਂ, ਜਿਨ੍ਹਾਂ ਨੇ ਕੁਝ ਸਿੱਖ ਨੌਜਵਾਨਾਂ ਨੂੰ ਕੁੱਟਿਆ ਅਤੇ ਉਨ੍ਹਾਂ ਦੀਆਂ ਪੱਗਾਂ ਲਾਹੀਆਂ ਸਨ, ਖਿਲਾਫ ਪੁਲਿਸ ਕਾਰਵਾਈ ਦੀ ਮੰਗ ਕਰਦਿਆਂ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੀਆਂ ਸਨ। ਪਰ ਪੁਲਿਸ ਨੇ ਸ਼ਿਵ ਸੈਨਿਕਾਂ ਖਿਲਾਫ ਕਾਰਵਾਈ ਕਰਨ ਦੀ ਬਜ਼ਾਏ ਸਿੱਖ ਨੌਜਵਾਨਾਂ ਉੱਪਰ ਹੀ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਪਿੰਡ ਚੌੜ ਸਿੱਧਵਾਂ ਦਾ ਇੱਕ ਸਿੱਖ ਵਿਦਿਆਰਥੀ ਜਸਪਾਲ ਸਿੰਘ ਸ਼ਹੀਦ ਹੋ ਗਿਆ, ਜਦਕਿ ਰਣਜੀਤ ਸਿੰਘ ਨਾਮ ਦਾ ਇੱਕ ਸਿੱਖ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ।
ਜਦੋਂ ਸਾਲ 2012 ਵਿੱਚ ਪੁਲਿਸ ਵੱਲੋਂ ਸਿੱਖ ਨੌਜਵਾਨਾਂ ‘ਤੇ ਗੋਲੀ ਚੱਲਾਈ ਗਈ ਸੀ ਤਾਂ ਉਸ ਸਮੇਂ ਤੋਂ ਹੀ ਪੁਲਿਸ ਇਸ ਮਾਮਲੇ ਨੂੰ ਰਫਾਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਵੱਲੌਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਸਬੰਧੀ ਹਾਈਕੋਰਟ ਵਿੱਚ ਪਹੁੰਚ ਕੀਤੀ ਗਈ, ਪਰ ਤਿੰਨ ਸਾਲ ਬੀਤ ਜਾਣ ਬਾਅਦ ਵੀ ਉੱਥੋਂ ਕੋਈ ਨਿਆ ਦੀ ਆਸ ਨਹੀਂ ਬੱਝੀ। ਇਸ ਮਾਮਲੇ ਨਾਲ ਜੁੜੇ ਵਕੀਲਾਂ ਅਤੇ ਪਰਿਵਾਰ ਵੱਲੋਂ ਪੁਲਿਸ ‘ਤੇ ਪੱਖਪਾਤੀ ਰਵੱਈਏ ਦੇ ਦੋਸ਼ ਲੱਗਦੇ ਰਹੇ ਹਨ।
ਹੁਣ ਜਦ ਇਸ ਮਾਮਲੇ ਦੇ ਸਮੁੱਚੇ ਤੌਰ ‘ਤੇ ਦੋਸ਼ੀ ਸ਼ਿਵ ਸੈਨਿਕ ਆਗੂ ਹਰਮਿੰਦਰ ਸੋਨੀ ਇੱਕ ਸਿੱਖ ਦੀ ਗੋਲੀ ਨਾਲ ਜ਼ਖਮੀ ਹੋਇਆ ਤਾਂ ਪੁਲਿਸ ਮੁਖੀ ਆਪ ਚੱਲ ਕੇ ਅੰਮ੍ਰਿਤਸਰ ਹਸਪਤਾਲ ਵਿੱਚ ਦਾਖਲ ਸੋਨੀ ਦਾ ਪਤਾ ਲੈਣ ਗਿਆ ਹੈ, ਜਿਸਤੋਂ ਪੰਜਾਬ ਪੁਲਿਸ ਮੁਖੀ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਸਪੱਸ਼ਟ ਪ੍ਰਗਟਾਵਾ ਹੁੰਦਾ ਹੈ।
Related Topics: Gurdaspur, Shiv Sena, Sumedh Saini