ਸਿਆਸੀ ਖਬਰਾਂ

ਨਿਜੀ ਟੀਵੀ ਚੈਨਲ ‘ਤੇ ਵਕੀਲ ਫੂਲਕਾ ਨੂੰ ‘ਧਮਕੀ’ ਦੇਣ ਦੇ ਮਾਮਲੇ ‘ਚ ਟਾਈਟਲਰ ਖ਼ਿਲਾਫ਼ ਗਵਾਹੀਆਂ ਸ਼ੁਰੂ

December 17, 2017 | By

ਨਵੀਂ ਦਿੱਲੀ: 1984 ਸਿੱਖ ਕਤਲੇਆਮ ਬਾਰੇ ਇਕ ਨਿਜੀ ਟੀਵੀ ਚੈਨਲ ’ਤੇ ਚਰਚਾ ਦੌਰਾਨ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਵਕੀਲ ਐਚ.ਐਸ. ਫੂਲਕਾ ਨੂੰ ਦਿੱਤੀ ਧਮਕੀ ਦੇ ਮਾਮਲੇ ਵਿੱਚ ਕੱਲ੍ਹ (16 ਦਸੰਬਰ, 2017) ਪਟਿਆਲਾ ਹਾਊਸ ਅਦਾਲਤ ਵਿੱਚ ਗਵਾਹੀਆਂ ਸ਼ੁਰੂ ਹੋਈਆਂ। ਵਧੀਕ ਚੀਫ ਮੈਟਰੋਪਾਲੀਟਨ ਮੈਜਿਸਟਰੇਟ (ਏਸੀਐਮਐਮ) ਸਮਰ ਵਿਸ਼ਾਲ ਦੀ ਅਦਾਲਤ ਵਿੱਚ ਕੱਲ੍ਹ ਵਕੀਲ ਫੂਲਕਾ ਨੇ ਗਵਾਹੀ ਦਿੱਤੀ, ਜੋ 6 ਜਨਵਰੀ 2018 ਨੂੰ ਅਗਲੀ ਸੁਣਵਾਈ ਦੌਰਾਨ ਵੀ ਜਾਰੀ ਰਹੇਗੀ। ਇਸ ਮੌਕੇ ਇਕ ਹੋਰ ਗਵਾਹ ਅਵਤਾਰ ਸਿੰਘ ਢੀਂਡਸਾ ਵੀ ਅਦਾਲਤ ਵਿੱਚ ਹਾਜ਼ਰ ਸੀ ਪਰ ਉਸ ਦੀ ਗਵਾਹੀ ਨਾ ਹੋ ਸਕੀ। ਵਕੀਲ ਫੂਲਕਾ ਨੇ ਟਾਈਟਲਰ ਖ਼ਿਲਾਫ਼ ਇਹ ਕੇਸ ਟੀਵੀ ਸ਼ੋਅ ਦੌਰਾਨ ਜਾਨੋਂ ਮਾਰਨ ਦੀ ਧਮਕੀ ਮਗਰੋਂ ਲੁਧਿਆਣਾ ਦੀ ਅਦਾਲਤ ਵਿੱਚ ਦਾਇਰ ਕੀਤਾ ਸੀ, ਜੋ ਬਾਅਦ ਵਿੱਚ ਇੱਥੇ ਤਬਦੀਲ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਸੀ ਕਿ ਟਾਈਟਲਰ ਨੇ ਚਰਚਾ ਦੌਰਾਨ ਉਨ੍ਹਾਂ ਨੂੰ ‘ਬਲੈਕਮੇਲਰ’ ਗਰਦਾਨਿਆ ਸੀ ਅਤੇ ਕਤਲੇਆਮ ਪੀੜਤਾਂ ਤੋਂ ਪੈਸੇ ਲੈਣ ਦੇ ਦੋਸ਼ ਲਾਏ ਸਨ। ਇਸ ਟੀਵੀ ਪ੍ਰੋਗਰਾਮ ਦੀ ਵੀਡੀਓ ਵੀ ਰਿਕਾਰਡ ਵਿੱਚ ਹੈ।

ਜਗਦੀਸ਼ ਟਾਇਟਲਰ ਅਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ [ਫਾਈਲ ਫੋਟੋ]

ਜਗਦੀਸ਼ ਟਾਇਟਲਰ ਅਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ [ਫਾਈਲ ਫੋਟੋ]

ਵਕੀਲ ਫੂਲਕਾ ਨੇ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਟਾਈਟਲਰ ਨੇ ਮੁਆਫ਼ੀ ਮੰਗਣ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਰੱਦ ਕਰ ਦਿੱਤੀ। ਉਨ੍ਹਾਂ ਮੁਤਾਬਕ ਟਾਈਟਲਰ ਵੱਲੋਂ ਮਾਰਨ ਦੀ ਦਿੱਤੀ ਧਮਕੀ ਉਨ੍ਹਾਂ ਲਈ ਤਾਂ ਅਪਮਾਨਜਕ ਹੈ ਹੀ, ਸਗੋਂ ਪੂਰੇ ਸਿੱਖ ਭਾਈਚਾਰੇ ਅਤੇ ਖ਼ਾਸ ਕਰ ਕੇ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਵੀ ਅਪਮਾਨਜਨਕ ਹੈ। ਇਸ ਲਈ ਉਹ ਇਸ ਮੁਕੱਦਮੇ ਨੂੰ ਮੁਆਫ਼ੀ ਨਾਲ ਬੰਦ ਨਹੀਂ ਕਰ ਸਕਦੇ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikh Genocide 1984: 2 Witnesses From US Ready To Testify Against Jagdish Tytler …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,