ਖਾਸ ਖਬਰਾਂ

ਭਾਰਤ ਦੇ ਵਿੱਤ ਮੰਤਰਾਲੇ ਅਨੁਸਾਰ ਜੀਐੱਸਟੀ ਤੋਂ ਦਸੰਬਰ ਤੇ ਜਨਵਰੀ ਵਿੱਚ 86,703 ਕਰੋੜ ਰੁਪਾਏ ਇਕੱਠੇ ਹੋਏ

January 26, 2018 | By

ਚੰਡੀਗੜ: ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਮਹੀਨੇ ਦੀ ਖੜੋਤ ਤੋਂ ਬਾਅਦ ਵਸਤਾਂ ਤੇ ਸੇਵਾ ਕਰ ਦੀ ਉਗਰਾਹੀ ਦਸੰਬਰ ਵਿੱਚ 86,703 ਕਰੋੜ ਨੂੰ ਪੁੱਜ ਗਈ ਹੈ। ਭਾਰਤ ਦੇ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੀ ਇੱਕ ਜਾਣਕਾਰੀ ਅਨੁਸਾਰ ਦਸੰਬਰ 2017 ਅਤੇ 24 ਜਨਵਰੀ 2018 ਤੱਕ ਵਸਤਾਂ ਤੇ ਸੇਵਾ ਕਰ ਤਹਿਤ 86,703 ਕਰੋੜ ਰੁਪਏ ਦੀ ਉਗਰਾਹੀ ਹੋ ਚੁੱਕੀ ਹੈ।

ਵਸਤਾਂ ਤੇ ਸੇਵਾ ਕਰ(ਜੀਐੱਸਟੀ) ਦੀ ਪ੍ਰਤੀਕਤਾਮਕ ਤਸਵੀਰ

ਪ੍ਰਾਪਤ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਵਿੱਚ ਵਸਤਾਂ ਤੇ ਸੇਵਾ ਕਰ (ਜੀਐੱਸਟੀ) ਤੋਂ ਹੋਣ ਵਾਲੀ ਉਗਰਾਹੀ ਘੱਟ ਕੇ 80, 808 ਕਰੋੜ ਰਹਿ ਗਈ ਸੀ। ਅਕਤੂਬਰ ਵਿੱਚ ਇਹ 83,000 ਕਰੋੜ ਰੁਪਏ ਸੀ ਅਤੇ ਸਤੰਬਰ ਵਿੱਚ ਇਹ 92,150 ਕਰੋੜ ਰੁਪਏ ਨੂੰ ਟੱਪ ਗਈ ਸੀ।

ਵਿੱਤ ਮੰਤਰਾਲੇ ਨੇ ਦੱਸਿਆ ਕਿ 24 ਜਨਵਰੀ 2018 ਤੱਕ ਜੀਐਸਟੀ ਤਹਿਤ 1 ਕਰੋੜ ਕਰਦਾਤਾ ਰਜਿਸਟਰਡ ਹੋ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 17.11 ਲੱਖ ਨਿਯਮਿਤ ਡੀਲਰ ਹਨ ਜੋ ਲਗਾਤਾਰ ਰਿਟਰਨ ਭਰ ਰਹੇ ਹਨ। ਦਸੰਬਰ ਤੱਕ 56.30 ਲੱਖ ਕਾਰੋਬਾਰੀਆਂ ਨੇ ਜੀਐਸਟੀ ਰਿਟਰਨ 3ਬੀ ਭਰੀ ਗਈ ਹੈ।ਜੁਲਾਈ-ਸਤੰਬਰ ਤਿਮਾਹੀ ਸਾਰੇ ਕਾਰੋਬਾਰੀਆਂ ਲਈ ਜੀਐਸਟੀ4 ਰਿਟਰਨ ਜਿਸ ਦੇ ਭਰਨ ਦੀ ਆਖ਼ਰੀ ਮਿਤੀ 24 ਦਸੰਬਰ ਸੀ, ਤਹਿਤ ਕੁੱਲ 8.10 ਹਜ਼ਾਰ ਰਿਟਰਨਾਂ ਫਾਈਲ ਹੋਈਆਂ ਹਨ ਤੇ ਇਨ੍ਹਾਂ ਤੋਂ 335.86 ਕਰੋੜ ਇਕੱਤਰ ਹੋਇਆ ਹੈ। ਅਕਤੂਬਰ ਦਸੰਬਰ ਤਿਮਾਹੀ ਲਈ ਰਿਟਰਨ ਫਾਈਲ ਕਰਨ ਦੀ ਆਖ਼ਰੀ ਮਿਤੀ 18 ਜਨਵਰੀ ਸੀ, ਤੇ ਕੁੱਲ 9.25 ਲੱਖ ਕਾਰੋਬਾਰੀਆਂ ਨੇ ਰਿਟਰਨ ਫਾਈਲ ਕੀਤੀ ਹੈ ਤੇ 421. 35 ਕਰੋੜ ਰੁਪਾਏ ਇਕੱਤਰ ਹੋਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,