ਸਿੱਖ ਖਬਰਾਂ

ਸਹਾਰਨਪੁਰ ਟਕਰਾਅ: ਪ੍ਰਸ਼ਾਸ਼ਨ ਨੇ ਕਰਫਿਊ ਵਿੱਚ ਦਿੱਤੀ ਢਿੱਲ

July 28, 2014 | By

sharnpurਸਹਾਰਨਪੁਰ(28 ਜੁਲਾਈ 2015): ਸਹਾਰਨਪੁਰ ਵਿੱਚ ਦੋ ਘੱਟ ਗਿਣਤੀ ਕੌਮਾਂ ਵਿੱਚ ਹੋਏ ਟਕਰਾਅ, ਜਿਸ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ, ਤੋਂ ਬਾਅਦ ਖਰਾਬ ਹੋਏ ਮਾਹੌਲ ਵਿੱਚ ਕੁਝ ਸੁਧਾਰ ਹੋਣ ‘ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਨਵਾਂ ਸ਼ਹਿਰ ਇਲਾਕੇ ‘ਚ ਕੁੱਝ ਸਮੇਂ ਲਈ ਕਰਫਿਊ ‘ਚ ਢਿੱਲ ਦੇ ਦਿੱਤੀ ਤਾਂਕਿ ਲੋਕ ਆਪਣੀਆਂ ਦੈਨਿਕ ਜਰੂਰਤਾਂ ਦਾ ਸਾਮਾਨ ਬਾਜ਼ਾਰਾਂ ਤੋਂ ਖਰੀਦ ਸਕਣ।

ਪ੍ਰਸ਼ਾਸ਼ਨ ਨੇ ਬਾਜ਼ਾਰਾਂ ਨੂੰ ਖੁੱਲ੍ਹਾ ਨਾ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਜ਼ਿਲ੍ਹਾ ਮੈਜਿਸਟਰੇਟ ਸੰਧਿਆ ਤਿਵਾਰੀ ਨੇ ਕਿਹਾ ਕਿ ਹਾਲਾਂਕਿ ਹਾਲਤ ‘ਚ ਥੋੜ੍ਹਾ ਸੁਧਾਰ ਵੇਖਣ ਨੂੰ ਮਿਲਿਆ, ਇਸ ਲਈ ਨਵਾਂ ਸ਼ਹਿਰ ‘ਚ ਕਰਫਿਊ ‘ਚ ਸਵੇਰੇ ਦਸ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਲਈ ਤੇ ਪੁਰਾਣਾ ਸ਼ਹਿਰ ਇਲਾਕਿਆਂ ‘ਚ ਦੁਪਹਿਰ ਤਿੰਨ ਵਜੇ ਤੋਂ ਸ਼ਾਮ ਵਜੇ ਤੱਕ ਲਈ ਛੂਟ ਦਿੱਤੀ ਗਈ ਹੈ।

ਤਿਵਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰਕਿਹਾ ਗਿਆ ਹੈ ਕਿ ਕਰਫਿਊ ‘ਚ ਢਿੱਲ ਦੇ ਦੌਰਾਨ ਉਹ ਕੜੀ ਨਿਗਰਾਨੀ ਰੱਖਣ ਤੇ ਕਿਸੇ ਵੀ ਮਾੜੀ ਘਟਨਾ ਤੋਂ ਬਚਣ ਲਈ ਤਣਾਆ ਪੈਦਾ ਕਰਨ ਵਾਲੇ ਲੋਕਾਂ ‘ਤੇ ਕਰੀਬੀ ਨਜ਼ਰ ਬਣਾਕੇ ਰੱਖੀ ਜਾਵੇ।

ਜ਼ਿਕਰਯੋਗ ਹੈ ਕਿ ਸਹਾਰਨਪੁਰ ਵਿੱਚ ਗੁਰਦੁਆਰਾ ਸਹਿਬ ਦੀ ਜ਼ਮੀਨ ਨੂੰ ਲੈਕੇ ਮੁਸਲਿਮ ਕੌਮ ਦੇ ਕੁਝ ਮੈਬਰਾਂ ਵੱਲੋਂ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰ ਦਿੱਤਾ ਸੀ। ਜਿਸ ਕਰਕੇ ਦੋਹਾਂ ਕੌਮਾਂ ਵਿੱਚ ਟਕਰਾਅ ਸ਼ੁਰੂ ਹੋ ਗਿਆ; ਬਾਅਦ ਵਿੱਚ ਮੁਸਲਿਮ ਕੌਮ ਨਾਲ ਸਬੰਧਿਤ ਲੋਕਾਂ ਨੇ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਭੜਕੀ ਹਿੰਸਾ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 33 ਜ਼ਖਮੀ ਹੋ ਗਏ।

ਇਸ ਖ਼ਬਰ ਨੂੰ ਵਿਸਥਾਰਪੂਰਵਕ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ,ਵੇਖੋ:

India: Curfew relaxed in Saharanpur amidst uneasy calm

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,