July 26, 2014 | By ਸਿੱਖ ਸਿਆਸਤ ਬਿਊਰੋ
ਸਹਾਰਨਪੁਰ (26 ਜੁਲਾਈ 2014): ਯੂਪੀ ਦੇ ਸਹਾਰਨਪੁਰ ‘ਚ ਦੋ ਘੱਟ ਗਿਣਤੀ ਕੌਮਾਂ ਦੇ ਲੋਕਾਂ ‘ਚ ਝੜਪ ਤੋਂ ਬਾਅਦ ਸਹਿਰ ਦੇ ਕੁਝ ਹਿੱਸਿਆਂ ‘ਚ ਕਰਫਿਊ ਲਗਾ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਝਗੜਾ ਗੁਰਦੁਆਰਾ ਨਾਲ ਸਬੰਧਿਤ ਇੱਕ ਪਲਾਟ ਦੇ ਮਸਲੇ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ।
ਸ਼ਹਾਰਨਪੁਰ ਵਾਪਰੀ ਘਟਨਾ ਦੀ ਵਿਸਥਾਰਤ ਜਾਣਕਾਰੀ ਨਹੀਂ ਮਿਲ ਸਕੀ।ਮੀਡੀਆ ਤੋਂ ਪ੍ਰਾਪਤ ਉਲਝਾਉ ਜਾਣਕਾਰੀ ਕਾਰਨ ਕੁਝ ਵੀ ਸਪੱਸ਼ਟ ਨਹੀਂ ਹੁੰਦਾ।ਪ੍ਰਸਾਰਤਿ ਖਬਰਾਂ ਤੋਂ ਇਹ ਪਤਾ ਨਹੀਂ ਲੱਗਦਾ ਕਿ ਇਹ ਟਕਰਾਅ ਕਿਨ੍ਹਾਂ ਕੌਮਾਂ ਦਰਮਿਆਨ ਹੋਇਆ।
ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਹਾਲਾਤ ਨੂੰ ਕੰਟਰੌਲ ਕਰਨ ਲਈ ਪ੍ਰਭਾਵਿਤ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਹੈ, ਪੁਲਿਸ ਨੇ ਦੌਹਾਂ ਪਾਸਿਆਂ ਦੀ ਭੀੜ ਨੂੰ ਖਿਡਾਉਣ ਵਾਸਤੇ ਅੱਥਰੂ ਗੈਸ ਦੇ ਗੋਲੇ ਛੱਡੇ ਤਾਂਕਿ ਸਥਿਤੀ ਕੰਟਰੌਲ ਵਿੱਚ ਆ ਸਕੇ। ਬਾਅਦ ਵਿੱਚ ਸ਼ਹਿਰ ਵਿੱਚ ਧਾਰਾ 144 ਲਗਾ ਦਿੱਤੀ ਗਈ।
“ਅਜੀਤ” ਅਖਬਾਰ ਵਿੱਚ ਛਪੀ ਰਿਪੋਰਟ ਅਨੁਸਾਰ ਇਸ ਝੜਪ ‘ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਜ਼ਖ਼ਮੀਆਂ ‘ਚ ਕਈ ਪੁਲਿਸ ਵਾਲੇ ਵੀ ਸ਼ਾਮਿਲ ਹਨ। ਝੜਪ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਤੋੜਫੋੜ ਤੇ ਅੱਗ ਲਗਾ ਦਿੱਤੀ। ਸ਼ਹਿਰੀ ਇਲਾਕੇ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਸ਼ਹਿਰ ਦੇ ਕੁੱਝ ਇਲਾਕਿਆਂ ‘ਚ ਤਣਅ ਬਰਕਰਾਰ ਹੈ।
ਘਟਨਾ ਕੱਲ੍ਹ ਰਾਤ ਦੀ ਹੈ ਜਦੋਂ ਦੋਵਾਂ ਗੁਟਾਂ ਦੇ ‘ਚ ਝੜਪ ਸ਼ੁਰੂ ਹੋਈ। ਸੰਘਰਸ਼ ‘ਚ ਦੋਵਾਂ ਗੁਟਾਂ ਦੇ ‘ਚ ਜੰਮਕੇ ਫਾਇਰਿੰਗ ਹੋਈ। ਇਸ ਦੌਰਾਨ ਚਾਰ ਲੋਕਾਂ ਨੂੰ ਗੋਲੀ ਲੱਗ ਗਈ ਹੈ। ਇਸਤੋਂ ਬਾਅਦ ਉੱਥੇ ਕਰਫਿਊ ਲਗਾ ਦਿੱਤਾ ਗਿਆ ਹੈ।
ਪੂਰੇ ਇਲਾਕੇ ‘ਚ ਭਾਰੀ ਪੁਲਿਸ ਬਲ ਤੈਨਾਤ ਕੀਤੇ ਗਏ ਹਨ। ਹਾਲਾਂਕਿ ਹਾਲਾਤ ਅਜੇ ਵੀ ਨਾਜਕ ਬਣੇ ਹੋਏ ਹਨ। ਕੁਝ ਸ਼ਰਾਰਤੀ ਲੋਕਾਂ ਨੇ ਪੁਲਿਸ ਦੀ ਗੱਡੀ ‘ਤੇ ਵੀ ਹਮਲਾ ਕਰ ਦਿੱਤਾ। ਇੱਥੋਂ ਤੱਕ ਕਿ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਉਂਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਨਾਲ ਲੱਗਦੀ ਜਗਾ ‘ਤੇ ਕਿਸੇ ਹੋਰ ਕੌਮ ਵੱਲੋਂ ਕਬਜ਼ਾ ਕੀਤਾ ਹਇਆ ਸੀ ਜਿਸ ਕਰਕੇ ਸਿੱਖ ਕੌਮ ਨਾਲ ਸਬੰਧਿਤ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਹਾਲਾਤ ਉਦੋਂ ਹੋਰ ਵੀ ਖਰਾਬ ਹੋ ਗਏ ਜਦ ਸਥਾਨਿਕ ਅਦਾਲਤ ਨੇ ਇੱਕ ਵਿਸ਼ੇਸ਼ ਕੌਮ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ।
Related Topics: India, Saharanpur Incident, Sikhs in India, Sikhs in Uttar Pradesh