October 7, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (6 ਅਕਤੂਬ, 2015): ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਬਾਦਲ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਵਿਚ ਕਾਂਗਰਸ ਆਗੂ ਜਗਦੀਸ਼ ਟਾਇਟਲਰ ਨੂੰ ਸੀ.ਬੀ.ਆਈ ਦੁਆਰਾ ਦੋਸ਼ ਮੁਕਤ ਕਰਨ ਵਿਰੁੱਧ ਦਾਇਰ ਪੀੜਤਾਂ ਦੀ ਅਪੀਲ ‘ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ ।
ਵਧੀਕ ਮੁੱਖ ਜੱਜ ਐਸ ਪੀ ਐਸ ਲੇਲਰ ਨੇ ਮਾਮਲੇ ਦੀ ਸੁਣਵਾਈ ਲਈ 16 ਅਕਤੂਬਰ ਤਰੀਕ ਤੈਅ ਕੀਤੀ ਹੈ ਕਿਉਂਕਿ ਅੱਜ ਪੀੜਤ ਧਿਰ ਦਾ ਵਕੀਲ ਹਾਜਰ ਨਹੀਂ ਸੀ । ਵਕੀਲ ਕਾਮਨਾ ਵੋਹਰਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਪੀੜਤ ਧਿਰ ਦੇ ਸੀਨੀਅਰ ਵਕੀਲ ਐਚ. ਐਸ ਫੂਲਕਾ ਸੁਪਰੀਮ ਕੋਰਟ ਵਿਚ ਮਸ਼ਰੂਫ ਹਨ ਇਸ ਲਈ ਬਹਿਸ ਲਈ ਤਰੀਕ ਦਿੱਤੀ ਜਾਵੇ ।
ਲਖਵਿੰਦਰ ਕੌਰ ਜਿਸ ਦਾ ਪਤੀ ਬਾਦਲ ਸਿੰਘ ਇੰਦਰਾ ਗਾਂਧੀ ਦੇ ਕਤਲ ਬਾਅਦ ਜਾਨੂੰਨੀ ਭੀੜ ਵੱਲੋਂ ਸਿੱਖਾਂ ਦੇ ਕੀਤੇ ਕਤਲੇਆਮ ਦੌਰਾਨ ਮਾਰਿਆ ਗਿਆ ਸੀ, ਨੇ ਸੀ.ਬੀ.ਆਈ ਦੀ ਕਲੋਜਰ ਰਿਪੋਰਟ ਨੂੰ ਚੁਣੌਤੀ ਦਿੱਤੀ ਹੈ । ਉਸ ਨੇ ਬੇਨਤੀ ਕੀਤੀ ਹੈ ਕਿ ਸੀ.ਬੀ.ਆਈ ਨੂੰ ਮੁੜ ਜਾਂਚ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣ ਤੇ ਮੌਜੂਦ ਸਬੂਤਾਂ ਨੂੰ ਰਿਕਾਰਡ ਵਿਚ ਲਿਆ ਜਾਵੇ ।
Related Topics: Delhi Sikh massacre 1984, ਸਿੱਖ ਨਸਲਕੁਸ਼ੀ 1984 (Sikh Genocide 1984)