ਸਿੱਖ ਖਬਰਾਂ

ਬੇਅੰਤ ਕਤਲ ਕੇਸ: ਭਾਈ ਤਾਰਾ ਖਿਲਾਫ ਅਦਾਲਤੀ ਕਾਰਵਾਈ ਸ਼ੁਰੂ ਹੋਈ

August 21, 2015 | By

ਚੰਡੀਗਡ਼੍ਹ (20 ਅਗਸਤ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ  ਬੇਅੰਤ ਸਿੰਘ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਵਿਰੁੱਧ ਕੇਸ ਦੀ ਸੁਣਵਾੲੀ ਯੂ.ਟੀ. ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵੀਰ ਸਿੰਘ ਸਿੱਧੂ ਨੇ ਵੀਡੀਓਕਾਨਫਰੰਸਿੰਗ ਰਾਹੀਂ ਕੇਸ ਦੀ ਸੁਣਵਾੲੀ ਕੀਤੀ । ਅਦਾਲਤ ਵਿੱਚ ਸੁਣਵਾੲੀ ਦੇ ਪਹਿਲੇ ਦਿਨ ਸੀ.ਬੀ.ਆੲੀ. ਵੱਲੋਂ ਕੇਸ ਨਾਲ ਸਬੰਧਤ ਰਿਕਾਰਡ ਪੇਸ਼ ਨਾ ਕਰਨ ਕਰਕੇ ਸੁਣਵਾੲੀ 14 ਸਤੰਬਰ ਲੲੀ ਅੱਗੇ ਪਾ ਦਿੱਤੀ ਗੲੀ ਹੈ।

ਭਾਈ ਜਗਤਾਰ ਸਿੰਘ ਤਾਰਾ ਪੁਲਿਸ ਹਿਰਾਸਤ ਵਿੱਚ (ਫਾਈਲ ਫੋਟੋ)

ਭਾਈ ਜਗਤਾਰ ਸਿੰਘ ਤਾਰਾ ਪੁਲਿਸ ਹਿਰਾਸਤ ਵਿੱਚ (ਫਾਈਲ ਫੋਟੋ)

ਬੁਡ਼ੈਲ ਜੇਲ੍ਹ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਆਪਣੀ ਹਾਜ਼ਰੀ ਵੀਡੀਓ ਕਾਨਫ੍ਰਸਿੰਗ ਰਾਹੀਂ  ਲੁਵਾੲੀ ਹੈੈ। ਸੀਬੀਆੲੀ ਵੱਲੋਂ ਅੱਜ ਅਦਾਲਤ ਵਿੱਚ ਸਹਾਇਕ ਸਬ ਇੰਸਪੈਕਟਰ ਵਿਜੈ  ਕੁਮਾਰ ਪੇਸ਼ ਹੋਏ।  ੳੁਨ੍ਹਾਂ ਵੱਲੋਂ ਕੇਸ ਨਾਲ ਸਬੰਧਤ ਰਿਕਾਰਡ ਪੇਸ਼ ਨਾ ਕਰਨ ਕਰਕੇ ਅਦਾਲਤ ਨੇ ਅਗਲੀ ਪੇਸ਼ੀ ਮੌਕੇ ਜਾਂਚ ਅਧਿਕਾਰੀ ਨੂੰ ਤਲਬ ਕਰ ਲਿਆ ਹੈ।

ਸੂਤਰਾਂ ਅਨੁਸਾਰ ਬੇਅੰਤ ਕਤਲ ਕੇਸ ਦਾ ਰਿਕਾਰਡ ਸੁਪਰੀਮ ਕੋਰਟ ਵਿੱਚ ਪਿਆ ਹੈ ਅਤੇ ੳੁਸ ਨੂੰ ਮੰਗਵਾੳੁਣ ਵਾਸਤੇ ਸਮੇਂ ਦੀ ਲੋਡ਼ ਹੈ। ਕੇਸ ਦੇ ਦੋ ਹੋਰ ਵਿਅਕਤੀਆਂ ਭਾਈਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿੳੁਰਾ ਵੱਲੋਂ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗੲੀ ਸੀ।

ਬੇਅੰਤ ਕਤਲ ਦੇ ਨੌਂ ਵਿਅਕਤੀਆਂ ਵਿਰੁੱਧ ਅਦਾਲਤ ’ਚ ਕੇਸ ਦੀ ਸੁਣਵਾੲੀ ਸਤੰਬਰ 1995 ਵਿੱਚ ਸ਼ੁਰੂ ਹੋ ਗੲੀ ਸੀ ਅਤੇ 31 ਜੁਲਾੲੀ 2008 ਨੂੰ ਯੂ.ਟੀ. ਦੇ ਚੀਫ ਜੁਡੀਸ਼ਲ ਮੈਜਿਸਟਰੇਟ ਵੱਲੋਂ ਫੈਸਲਾ ਵੀ ਸੁਣਾ ਦਿੱਤਾ ਗਿਆ ਸੀ ਪਰ ਭਾਈ ਜਗਤਾਰ ਸਿੰਘ ਤਾਰਾ ਦੇ ਜੇਲ੍ਹ ਵਿੱਚੋਂ ਫਰਾਰ ਹੋਣ ਕਰਕੇ ੳੁਸ ਨੂੰ ਫੈਸਲੇ ਤੋਂ ਬਾਹਰ ਰੱਖਿਆ ਗਿਆ ਸੀ ਹਾਲਾਂਕਿ ਜੇਲ੍ਹ ਵਿੱਚੋਂ ਫਰਾਰ ਹੋਣ ਤੱਕ ੳੁਹ ਪੇਸ਼ੀ ਭੁਗਤਦਾ ਰਿਹਾ ਸੀ।

ਭਾਈ ਤਾਰਾ ਆਪਣੇ ਦੋ ਹੋਰ ਸਾਥੀਆਂ ਭਾਈ ਹਵਾਰਾ ਅਤੇ ਭਾਈ ਭਿੳੁਰਾ ਸਮੇਤ ਜੇਲ੍ਹ ਵਿੱਚੋਂ ਭੱਜਿਆ ਸੀ ਪਰ ੳੁਸਦੇ ਦੋਵੇਂ ਸਾਥੀ ਫੈਸਲੇ ਤੋਂ ਪਹਿਲਾਂ ਪੁਲੀਸ ਦੇ ਹੱਥ ਲੱਗ ਜਾਣ ਕਰਕੇ ਦੋਹਾਂ ਨੂੰ ੳੁਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗੲੀ ਸੀ।

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ  ਸਿਵਲ ਸਕੱਤਰੇਤ ਮੂਹਰੇ ਬੰਬ ਧਮਾਕੇ ਵਿੱਚ ਮੌਤ ਹੋ ਗੲੀ ਸੀ। ਸੀਬੀਆੲੀ ਵੱਲੋਂ ਕਤਲ ਕੇਸ ਵਿੱਚ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿੳੁਰਾ, ਭਾਈ ਜਗਤਾਰ ਸਿੰਘ ਤਾਰਾ,ਭਾਈ  ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਨਸੀਬ ਸਿੰਘ ਅਤੇ ਭਾਈ ਨਵਜੋਤ ਸਿੰਘ ਦੇ ਨਾਂ ਸ਼ਾਮਲ ਸਨ।

ਭਾਈ ਜਗਤਾਰ ਸਿੰਘ ਤਾਰਾ ਵੱਲੋਂ ਆਪਣੇ ਵਕੀਲ ਸਿਮਰਜੀਤ ਸਿੰਘ ਰਾਹੀਂ ਬੇਅੰਤ ਕਤਲ ਕੇਸ ਅਤੇ ਜੇਲ੍ਹ ਬਰੇਕ ਕੇਸ ਨਾ ਲਡ਼ਨ ਦੀ ਇੱਛਾ ਪ੍ਰਗਟ ਕੀਤੀ ਜਾ ਚੁੱਕੀ ਹੈ।

ਭਾਈ ਤਾਰਾ ਨੇ ਕੇਸ ਦੀ ਪਹਿਲਾਂ ਸੁਣਵਾੲੀ ਵੇਲੇ ਹੀ ਅਦਾਲਤ ਨੂੰ ਕਹਿ ਦਿੱਤਾ ਸੀ ਕਿ ੳੁਸ ਦਾ ਭਾਰਤ ਦੇ ਕਾਨੂੰਨ ਵਿੱਚ ਭਰੋਸਾ ਨਹੀਂ ਹੈ, ਜਿਸ ਕਰਕੇ ੳੁਹ ਕੁਝ ਕਹਿਣਾ ਨਹੀਂ ਚਾਹੁੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,