May 26, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਵੀਰਵਾਰ ਨੂੰ ‘ਆਪ’ ਆਗੂ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਵਿਚ ਰਾਸ਼ਨ ਡਿਪੂਆਂ ਉੱਤੇ ਆਧਾਰਿਤ ਜਨ ਵੰਡ ਪ੍ਰਣਾਲੀ (ਪੀ.ਡੀ.ਐਸ.) ਵਿਚ 4500 ਕਰੋੜ ਰੁਪਏ ਦੇ ਨਵੇਂ ਅਤੇ ਪੁਰਾਣੇ ਦਸਤਾਵੇਜ਼ ਮੀਡੀਆ ਨੂੰ ਸੌਂਪਦੇ ਹੋਏ ਕਿਹਾ ਕਿ ਇਕ ਪਿੰਡ ਦੇ ਨਮੂਨਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਭਾਗ ਵਿਚ ਹਜ਼ਾਰਾਂ ਕਰੋੜ ਰੁਪਏਦੀ ਗੜਬੜੀ ਹੋ ਰਹੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਗਰੀਬ ਅਤੇ ਆਮ ਆਦਮੀ ਦੇ ਨਾਮ ਉੱਤੇ ਹੋ ਰਹੇ ਇਸ ਅਰਬਾਂ ਰੁਪਏ ਦੇ ਘੋਟਾਲੇ ਦਾ ਉਨ੍ਹਾਂ ਨੇ ਪਿਛਲੇ 14 ਮਈ ਨੂੰ ਪ੍ਰੈਸ ਕਾਨਫਰੰਸ ਵਿਚ ਪਰਦਾਫਾਸ਼ ਕੀਤਾ ਸੀ। ਜਿਸ ’ਤੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਫੂਡ ਐਂਡ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਘੋਟਾਲੇ ਤੋਂ ਮਨਾਹੀ ਕਰ ਦਿੱਤੀ ਸੀ।
ਅਰੋੜਾ ਨੇ ਕਿਹਾ ਕਿ ਇਕ ਪਾਸੇ ਘੋਟਾਲੇ ਤੋਂ ਮਨਾਹੀ ਕਰਦੇ ਹਨ, ਦੂਜੇ ਪਾਸੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਬੀਰ ਕਲਾਂ ਪਿੰਡ (ਸੰਗਰੂਰ) ਦੇ ਤਿੰਨ ਰਾਸ਼ਨ ਡਿਪੂਆਂ ਨਾਲ ਸਬੰਧਤ 107 ਫਰਜ਼ੀ ਨਾਮ ਕੱਟ ਦਿੱਤੇ ਹਨ। ਉਨ੍ਹਾਂ ਨੇ ਵਿਭਾਗ ਦੀ ਵੈਬ-ਪੋਰਟਲ ਦੇ ਹਵਾਲੇ ਤੋਂ ਨਵੀਂ ਸੂਚੀ ਨੂੰ ਦਿਖਾਉਂਦੇ ਹੋਏ ਕਿਹਾ ਕਿ ਹੁਣ ਵੀ ਉਨ੍ਹਾਂ ਲੜਕੀੳਾਂ ਦੇ ਨਾਮ ਉੱਤੇ ਰਾਸ਼ਨ ਦੀ ਗੜਬੜੀ ਜਾਰੀ ਹੈ, ਜਿਨ੍ਹਾਂ ਦੇ ਵਿਆਹ ਹੋ ਚੁਕੇ ਹਨ। ਇਸੇ ਤਰ੍ਹਾਂ ਮ੍ਰਿਤਕਾਂ ਦੇ ਨਾਮ ਉੱਤੇ ਵੰਡਿਆ ਜਾ ਰਿਹਾ ਰਾਸ਼ਨ ਵੀ ਖੁਰਦ-ਬੁਰਦ ਕੀਤਾ ਜਾ ਰਿਹਾ ਹੈ।
ਰਾਸ਼ਨ ਡਿਪੂ ਹੋਲਡਰਾਂ ਤੋਂ ਮੁਫਤ ਵਿਚ ਕੰਮ ਕਰਵਾ ਰਹੀ ਹੈ ਸਰਕਾਰ
ਪ੍ਰੈਸ ਕਾਨਫਰੰਸ ਵਿਚ ‘ਆਪ’ ਆਗੂ ਨੇ ਪੰਜਾਬ ਦੇ ਡਿਪੂ ਹੋਲਡਰਾਂ ਦੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਮੰਗ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਸਰਕਾਰ ਡਿਪੂ ਹੋਲਡਰਾਂ ਤੋਂ ਮੁਫਤ ਵਿਚ ਕੰਮ ਕਿਉਂ ਕਰਵਾ ਰਹੀ ਹੈ? ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਆਪਣੀ ਜ਼ਿੰਮੇਦਾਰੀ ਨਿਭਾਉਂਦੇ ਹੋਏ ਡਿਪੂ ਹੋਲਡਰਾਂ ਦਾ ਬਣਦਾ ਮਿਹਨਤਾਨਾ ਨਹੀਂ ਦੇਵੇਗੀ ਤਦ ਤਕ ਭ੍ਰਿਸ਼ਟਾਚਾਰ ਅਤੇ ਘੋਟਾਲਿਆਂ ਉੱਤੇ ਨਕੇਲ ਨਹੀਂ ਲੱਗੇਗੀ। ਉਨ੍ਹਾਂ ਨੇ ਕਿਹਾ ਕਿ ਡਿਪੂ ਹੋਲਡਰਾਂ ਦੀ ਆੜ ਵਿਚ ਫੂਡ ਐਂਡ ਸਪਲਾਈ ਵਿਭਾਗ ਉੱਪਰ ਤੋਂ ਲੈ ਕੇ ਹੇਠਾਂ ਤਕ ਭ੍ਰਿਸ਼ਟਾਚਾਰ ਦੇ ਦਰਿਆ ਵਿਚ ਹੱਥ ਧੋ ਰਿਹਾ ਹੈ।
ਆਪ ਆਗੂ ਨੇ ਕਿਹਾ ਕਿ ਕੇਵਲ ਇਕ ਪਿੰਡ ਦੇ ਫਰਜ਼ੀ ਨਾਮ ਕੱਟਣ ਨਾਲ ਇਸ ਅਰਬਾਂ-ਕਰੋੜਾਂ ਰੁਪਏ ਦੇ ਘੋਟਾਲੇ ਨੂੰ ਨਕੇਲ ਨਹੀਂ ਲੱਗਣ ਵਾਲੀ, ਹਰ ਇਕ ਰਾਸ਼ਨ ਡਿਪੂ ਨਾਲ ਸਬੰਧਤ ਲਾਭਪਾਤਰੀਆਂ ਦੀ ਸੂਚੀ ਦੀ ਜਾਂਚ ਪੜਤਾਲ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾ ਕੇਵਲ ਇਸ ਮਾਮਲੇ ਨੂੰ ਕੈਗ ਕੋਲ ਲੈ ਕੇ ਜਾ ਰਹੀ ਹੈ ਸਗੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਵਿਚ ਨਿਰਪੱਖ ਜਾਂਚ ਦੀ ਮੰਗ ਵੀ ਕਰ ਰਹੀ ਹੈ।
ਖੁਦ ਆਪਣੇ ਆਪ ਨੂੰ ਕਲੀਨ ਚਿੱਟ ਦੇਣ ਵਾਲੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਘੇਰਦੇ ਹੋਏ ਅਮਨ ਅਰੋੜਾ ਨੇ ਦੱਸਿਆ ਕਿ ਉੱਥੇ ਭੈਣਾਂ ਦੇ ਨਾਮ ਉੱਤੇ ਘੋਟਾਲਾ ਹੋ ਰਿਹਾ ਹੈ। ਕੈਰੋਂ ਪਿੰਡ ਦੇ ਬਲਦੇਵ ਸਿੰਘ ਡਿਪੂ ਹੋਲਡਰ ਦੀ ਸੂਚੀ ਦੀ ਲੜੀ ਨੰਬਰ 21 ਵਿਚ ‘ਵੀ’ ਪੁੱਤਰੀ ‘ਐਸ’ ਨੂੰ ਭੈਣ ਅਤੇ ਲੜੀ ਨੰਬਰ 45 ਵਿਚ ‘ਏ’ ਪੁੱਤਰੀ ‘ਏ’ ਨੂੰ ਵੀ ਭੈਣ ਵਿਖਾਇਆ ਗਿਆ ਹੈ ਅਤੇ ਇਸਦੇ ਨਾਲ ਹੀ ਇਨ੍ਹਾਂ ਦੋਵਾਂ ਦਾ ਆਧਾਰ ਕਾਰਡ ਨੰਬਰ ਗਾਇਬ ਹੈ। ਸੂਚੀ ਵਿਚ ਇਸ ਤਰ੍ਹਾਂ ਦੇ ਕਈ ਫਰਜ਼ੀ ਲਾਭਪਾਤਰੀ ਵਿਖਾਏ ਗਏ। ਇਸ ਤੋਂ ਇਲਾਵਾ ਬੀਰ ਕਲਾਂ ਵਿਚ ਬੀਰ ਕਲਾਂ ਪਿੰਡ ਦੇ ਘੋਟਾਲੇ ਦੀ ਤਰਜ਼ ਉੱਤੇ ਕੈਰੋਂ ਪਿੰਡ ਵਿਚ ਇਕ ਹੀ ਵਿਅਕਤੀ ਨੂੰ ਇਕ ਤੋਂ ਜ਼ਿਆਦਾ ਬਾਰ ਲਾਭਪਾਤਰੀ ਵਿਖਾਏ ਜਾਣ ਦੀ ਅਨੇਕਾਂ ਉਦਾਹਰਣਾਂ ਮੀਡੀਆ ਦੇ ਸਾਹਮਣੇ ਪੇਸ਼ ਕੀਤੀ ਗਈ।
Related Topics: Aam Aadmi Party, Adesh Partap Singh Kairon, Aman Arora, corruption, Corruption in India