October 20, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਭੁਪਿੰਦਰ ਸਿੰਘ ਬਿਟੂ ਜਿਸ ਨੇ ਖਡੂਰ ਸਾਹਿਬ ਜ਼ਿਮਨੀ ਚੋਣ ਅਜ਼ਾਦ ਉਮੀਦਵਾਰ ਵਜੋਂ ਲੜਕੇ 18 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਸਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਗੁਲਸ਼ਨ ਸ਼ਰਮਾ ਨੇ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਦੀ ਹਾਜ਼ਰੀ ਵਿਚ ‘ਆਪ’ ਦਾ ਪੱਲਾ ਫੜ ਲਿਆ।
ਬਿੱਟੂ 1998 ਵਿਚ ਖਡੂਰ ਸਾਹਿਬ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਅਤੇ ਗ੍ਰਾਮ ਸਭਾ ਖਵਾਸਪੁਰ ਦੇ ਸਰਪੰਚ ਰਹੇ। ਇਸ ਤੋਂ ਬਿਨਾ ਉਹ 2008 ਤੋਂ 2013 ਮਾਰਕਿਟ ਕਮੇਟੀ ਖਡੂਰ ਸਾਹਿਬ ਦੇ ਚੇਅਰਮੈਨ ਵੀ ਰਹੇ।
ਪਾਰਟੀ ਵਿਚ ਬਿੱਟੂ ਅਤੇ ਗੁਲਸ਼ਨ ਦਾ ਸਵਾਗਤ ਕਰਦਿਆਂ ਗੁਰਪ੍ਰੀਤ ਵੜੈਚ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਿਆਸੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਸੂਬੇ ਵਿਚੋਂ ਬੇਰੋਜ਼ਗਾਰੀ, ਭ੍ਰਿਸਟਾਚਾਰ, ਨਸ਼ਾ ਅਤੇ ਹੋਰ ਬਿਮਾਰੀਆਂ ਨੂੰ ਖਤਮ ਕਰਨ ਲਈ ‘ਆਪ’ ਦਾ ਝਾੜੂ ਫੜ ਰਹੇ ਹਨ। ਕਾਂਗਰਸ ਲਿਡਰਸ਼ਿਪ ਦੀ ਆਲੋਚਨਾ ਕਰਦਿਆਂ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਇਕ ਵਿਰੋਧੀ ਧਿਰ ਵਜੋਂ ਆਪਣੀ ਭੂਮਿਕਾ ਨਿਭਾਉਣ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਉਹ ਲੋਕਾਂ ਦੀ ਅਵਾਜ਼ ਚੁਕਣ ਵਿਚ ਅਸਫਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਲੱਖਾਂ ਨੌਜਵਾਨਾਂ ਦੇ ਪੰਜਾਬ ਨੂੰ ਬਦਲਣ ਦੇ ਸੁਪਨੇ ਨੂੰ ਚਕਨਾ ਚੂਰ ਕੀਤਾ ਹੈ। ਗੁਲਸ਼ਨ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਬਚਾਉਣ ਦਾ ਇਕ ਆਖਿਰੀ ਉਪਰਾਲਾ ਹੈ ਅਤੇ ਉਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਇਕ ਨਵੇਂ ਸਮਾਜ ਨੂੰ ਸਿਰਜਣ ਲਈ ਜੀ ਤੋੜ ਮਿਹਨਤ ਕਰਨਗੇ।
ਆਪ ਦੇ ਜਨਰਲ ਸਕਤੱਰ ਗੁਲਸ਼ਨ ਛਾਬੜਾ, ਉਪ ਪ੍ਰਧਾਨ ਡਾ. ਬਲਬੀਰ ਸਿੰਘ ਸੈਣੀ, ਪ੍ਰਿੰਸੀਪਲ ਬਲਦੇਵ ਸਿੰਘ ਅਜ਼ਾਦ, ਬੂਟਾ ਸਿੰਘ ਅਸ਼ਾਂਤ, ਕਰਨਲ ਸੀਐਮ ਲਖਨਪਾਲ, ਦਲਬੀਰ ਸਿੰਘ ਢਿੱਲੋਂ, ਸਾਬਕਾ ਫੌਜੀ ਵਿੰਗ ਦੇ ਮੁੱਖੀ ਕੈਪਟਨ ਬਿਕਰਮਜੀਤ ਸਿੰਘ ਪਾਹੂਵਿੰਡੀਆ, ਨੈਸ਼ਨਲ ਕਾਉਸਲ ਮੈਂਬਰ ਹਰਿੰਦਰ ਸਿੰਘ ਅਤੇ ਸਕੱਤਰ ਮੇਜਰ ਸਿੰਘ ਇਸ ਮੌਕੇ ਹਾਜ਼ਰ ਸਨ।
Related Topics: Aam Aadmi Party, Bhupinder Singh bittu, gulshan kumar, Gurpreet Singh Waraich Ghuggi, Punjab Politics