August 8, 2014 | By ਸਿੱਖ ਸਿਆਸਤ ਬਿਊਰੋ
ਲਖਨਊ (8 ਅਗਸਤ2014): ਸਹਾਰਨਪੁਰ ਵਿੱਚ ਗੁਰਦੁਆਰਾ ਸਹਿਬ ‘ਤੇ ਹੋਏ ਹਮਲੇ ਤੋਂ ਬਾਅਦ ਦੋ ਘੱਟ ਗਿਜ਼ਤੀ ਕੌਮਾਂ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਪੈਦਾ ਹੋਏ ਟਕਰਾਅ, ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤਟ ਵੀਹ ਦੇ ਕਰੀਭ ਜ਼ਖਮੀ ਹੋ ਗਏ ਸਨ,ਦੇ ਕੇਸ ਵਿੱਚ ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਮਸੂਦ ‘ਤੇ ਪਰਚਾ ਦਰਜ਼ ਕੀਤਾ ਗਿਆ ਹੈ।
ਹਾਲ ਹੀ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਮਸੂਦ ਕਾਂਗਰਸ ਪਾਰਟੀ ਵੱਲੋਂ ਚੋਣ ਲੜਿਆ ਸੀ ,ਪਰ ਹਾਰ ਗਿਆ ਸੀ।ਪੁਲਿਸ ਨੇ ਉਸ ਖਿਲਾਫ ਦੋ ਮੁਕਦੱਮੇ ਦਰਜ਼ ਕੀਤੇ ਹਨ।
ਪੁਲਿਸ ਨੇ ਦੱਸਿਆ ਕਿ ਮਸੂਦ ਖਿਲਾਫ ਕੁਤੂਬਸ਼ੇਰ ਥਾਣੇ ‘ਚ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਦੰਗੇ ਦਾ ਮੁੱਖ ਦੋਸ਼ੀ ਮੁਹੱਰਮ ਅਲੀ ਉਰਫ ਪੱਪੂ ਵੀ ਮੁਲਜ਼ਿਮ ਹੈ। ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਸੁਸ਼ੀਲ ਸੈਨੀ ਨਾਮਕ ਵਿਅਕਤੀ ਦੁਆਰਾ ਪਹਿਲਾ ਮੁਕੱਦਮਾ ਪੱਪੂ ਮਸੂਦ ਅਤੇ ਭੀੜ ਖਿਲਾਫ ਕਈ ਧਾਰਾਵਾਂ ਤਹਿਤ ਦਰਜ ਕਰਾਇਆ ਗਿਆ ਹੈ।
Related Topics: Saharanpur Incident, Sikhs in UP