April 17, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਗਿੱਦੜਬਾਹਾ ਵਿੱਚ ਕਾਂਗਰਸੀ ਆਗੂਆਂ ਵਲੋਂ ਪੱਤਰਕਾਰ ਸ਼ਿਵਰਾਜ ਰਾਜੂ ਦੀ ਮਾਰ-ਕੁੱਟ ਕਰਣ ਅਤੇ ਉਸਦੇ ਮੂੰਹ ਵਿੱਚ ਜਬਰਦਸਤੀ ਸ਼ਰਾਬ ਅਤੇ ਪੇਸ਼ਾਬ ਪਾਉਣ ਦੀ ਘਟਨਾ ਦੀ ਨਿੰਦਾ ਕੀਤੀ ਹੈ। ‘ਆਪ’ ਨੇ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਇੱਕ ਤੋਂ ਬਾਅਦ ਇੱਕ ਕੀਤੀ ਜਾ ਰਹੀ ਹਰਕਤਾਂ ਤੋਂ ਸਾਫ਼ ਹੈ ਕਿ ਸੱਤਾ ਦਾ ਨਸ਼ਾ ਕਾਂਗਰਸੀ ਆਗੂਆਂ ਦੇ ਸਿਰ ਨੂੰ ਚੜ੍ਹ ਗਿਆ ਹੈ।
ਐਤਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਗਿੱਦੜਬਾਹਾ ਵਿਖੇ ਹੋਈ ਘਟਨਾ ਨੂੰ ਪ੍ਰੈਸ ਦੀ ਆਜ਼ਾਦੀ ਉੱਤੇ ਹਮਲਾ ਅਤੇ ਅਣਮਨੁੱਖੀ ਹਰਕੱਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹਮਲੇ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਨ੍ਹਾਂ ਉੱਤੇ ਸਖਤ ਕਾਰਵਾਈ ਹੋਵੇ ਤਾਂ ਜੋ ਭਵਿੱਖ ਵਿੱਚ ਸੱਤਾ ਦੇ ਨਸ਼ੇ ਵਿੱਚ ਕੋਈ ਸਿਰਫਿਰਾ ਇਸ ਤਰ੍ਹਾਂ ਦੀ ਹਰਕਤ ਨੂੰ ਦੁਹਰਾਉਣ ਦੀ ਹਿੰਮਤ ਨਾ ਕਰ ਸਕੇ।
ਵੜੈਚ ਨੇ ਕਿਹਾ, ‘ਦਸ ਸਾਲ ਸੱਤਾ ਤੋਂ ਬਾਹਰ ਰਹਿਕੇ ਕਾਂਗਰਸੀਆਂ ਦਾ ਹਾਜ਼ਮਾ ਖ਼ਰਾਬ ਹੋ ਗਿਆ ਹੈ, ਹੁਣ ਉਨ੍ਹਾਂ ਨੂੰ ਸੱਤਾ ਦੀ ਤਾਕਤ ਪਚ ਨਹੀਂ ਰਹੀ।’ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਬੇਕਾਬੂ ਹੁੰਦੇ ਜਾ ਰਹੇ ਆਗੂਆਂ ਨੂੰ ਸੰਜਮ ਵਿੱਚ ਰੱਖਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਦੀ ਤਾਕਤ ਨੂੰ ਭੁੱਲਣ ਦੀ ਗਲਤੀ ਨਾ ਕਰਨ ਨਹੀਂ ਤਾਂ ਕਾਂਗਰਸ ਸਰਕਾਰ ਦਾ ਅੰਤ ਵੀ ਬਾਦਲ-ਭਾਜਪਾ ਗਠਜੋੜ ਵਰਗਾ ਹੋਵੇਗਾ।
ਵੜੈਚ ਨੇ ਕਿਹਾ ਕਿ ਵੀਆਈਪੀ ਰੋਗ ਤੋਂ ਪੀੜਿਤ ਕੇਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਔਰਤ ਅਧਿਆਪਕਾ ਦੀ ਬੇਇੱਜ਼ਤੀ ਅਤੇ ਸੱਤਾ ਦੀ ਤਾਕਤ ਦੀ ਸ਼ਰੇਆਮ ਧਮਕੀਆਂ ਦੇ ਰਿਹੇ ਹਨ। ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਆਪਣੇ ਚਹੇਤੇਆਂ ਨੂੰ ‘ਖੁਸ਼’ ਰੱਖਣ ਲਈ ਪੁਲਿਸ ਅਧਿਕਾਰੀਆਂ ਨੂੰ ਮੰਚ ਤੋਂ ਧਮਕੀਆਂ ਦੇ ਰਿਹਾ ਹੈ।
ਉੜਮੁੜ ਤੋਂ ਕਾਂਗਰਸੀ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਇੱਕ ਪੱਤਰਕਾਰ ਨੂੰ ਗਾਲ੍ਹਾਂ ਕੱਢੀਆਂ ਅਤੇ ਗਿੱਦੜਬਾਹਾ ਵਿੱਚ ਤਾਂ ਕਾਂਗਰਸੀ ਆਗੂਆਂ ਨੇ ਹੱਦ ਹੀ ਪਾਰ ਕਰ ਦਿੱਤੀ, ਜਿਸ ਵਿੱਚ ਸਥਾਨਕ ਵਿਧਾਇਕ ਰਾਜਾ ਵੜਿੰਗ ਦਾ ਨਾਮ ਆ ਰਿਹਾ ਹੈ। ਵੜੈਚ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਅਸਲ ਵਿਚ ਹੀ ਚੰਗਾ ਪ੍ਰਸ਼ਾਸਨ ਦੇਣ ਦੀ ਸੋਚ ਰੱਖਦੇ ਹਨ ਤਾਂ ਅਜਿਹੀਆਂ ਨੀਚ ਹਰਕਤਾਂ ਲਈ ਜ਼ਿਮੇਦਾਰ ਕੈਬਨਟ ਮੰਤਰੀ ਧਰਮਸੋਤ, ਸਾਰੇ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਉੱਤੇ ਬਿਨਾਂ ਪੱਖਪਾਤ ਕੀਤੇ ਬਣਦੀ ਕਾਰਵਾਈ ਕਰਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Congress comes in “Power Hangover” mode within 30 days, says Aam Aadmi Party …
Related Topics: Aam Aadmi Party, Congress Government in Punjab 2017-2022, Gurpreet Singh Waraich Ghuggi, Punjab Politics