July 1, 2017 | By ਸਿੱਖ ਸਿਆਸਤ ਬਿਊਰੋ
ਲਖਨਊ: ਉੱਤਰ ਪ੍ਰਦੇਸ਼ ਦੀ ਸਾਬਕਾ ਸਰਕਾਰ ‘ਚ ਮੰਤਰੀ ਰਹੇ ਆਜ਼ਮ ਖਾਨ ‘ਤੇ ਬਿਜਨੌਰ ‘ਚ “ਦੇਸ਼ਧ੍ਰੋਹ” ਦਾ ਮੁਕੱਦਮਾ ਦਰਮ ਹੋਇਆ ਹੈ। ਬਿਜਨੌਰ ਦੇ ਪੁਲਿਸ ਕਪਤਾਨ ਅਤੁਲ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਆਜ਼ਮ ਖਾਨ ‘ਤੇ ਆਈ.ਪੀ.ਸੀ. ਦੀ ਧਾਰਾ 124 ਏ, 131 ਅਤੇ 505 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਆਜ਼ਮ ਖਾਨ ਨੇ ਭਾਰਤੀ ਫੌਜ ਵਲੋਂ ਜੰਮੂ ਕਸ਼ਮੀਰ, ਆਸਾਮ, ਝਾਰਖੰਡ ਅਤੇ ਹੋਰ ਸੰਵੇਦਸ਼ਨਸ਼ੀਲ ਥਾਵਾਂ ‘ਤੇ ਔਰਤਾਂ ‘ਤੇ ਕੀਤੇ ਜਾ ਰਹੇ ਅਤਿਆਚਾਰਾਂ ਬਾਰੇ ਬੋਲਦਿਆਂ ਕਿਹਾ ਸੀ ਕਿ ਸੰਘਰਸ਼ਸ਼ੀਲ ਜੁਝਾਰੂ ਔਰਤਾਂ ਨੂੰ ਫੌਜੀਆਂ ਨੇ ਨਿਜੀ ਅੰਗ ਕੱਟ ਦੇਣੇ ਚਾਹੀਦੇ ਹਨ।
ਆਜ਼ਮ ਖਾਨ ਦੀ ਟਿੱਪਣੀ ਤੋਂ ਬਾਅਦ ਹਿੰਦੂਵਾਦੀ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤੇ ਅਤੇ ਇਨ੍ਹਾਂ ਪ੍ਰਦਰਸ਼ਨਾਂ ਤੋਂ ਬਾਅਦ ਹੀ ਬਿਜਨੌਰ ਦੀ ਚਾਂਦਪੁਰ ਕੋਤਵਾਲੀ ‘ਚ ਆਜ਼ਮ ਖਾਨ ਦੇ ਖਿਲਾਫ ‘ਦੇਸ਼ਧ੍ਰੋਹ’ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਬਿਜਨੌਰ (ਯੂ.ਪੀ.) ਪੁਲਿਸ ਦਾ ਕਹਿਣਾ ਹੈ ਕਿ ਆਜ਼ਮ ਖਾਨ ‘ਤੇ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾਏਗੀ ਅਤੇ ‘ਦੋਸ਼’ ਸਹੀ ਹੋਣ ਦੀ ਸੂਰਤ ‘ਚ ਉਸਨੂੰ ਗ੍ਰਿਫਤਾਰ ਵੀ ਕੀਤਾ ਜਾਏਗਾ।
ਆਜ਼ਮ ਖਾਨ ਦਾ ਵੀਡੀਓ ਮੀਡੀਆ ‘ਚ ਪ੍ਰਸਾਰਿਤ ਹੋਇਆ ਸੀ ਜਿਸ ‘ਚ ਉਹ ਕਹਿੰਦੇ ਦਿਖ ਰਹੇ ਹਨ, “ਔਰਤ ਜੁਝਾਰੂ ਨੂੰ ਫੌਜ ਦੇ ਜਿਸ ਅੰਗ ਨਾਲ ਸ਼ਿਕਾਇਤ ਸੀ ਉਸਨੂੰ ਵੱਢ ਕੇ ਲੈ ਗਈ। ਜਿਸ ਨਾਲ ਪੂਰੇ ਹਿੰਦੁਸਤਾਨ ਨੂੰ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ।”
ਮਸਲਾ ਭਖਣ ਤੋਂ ਬਾਅਦ ਆਜ਼ਮ ਖਾਨ ਨੇ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਗਿਆ।
Related Topics: Azam Khan, BJP, Hindu Groups, Indian Army, Indian Satae, Minorities in India, RSS, Samajwadi Party