ਆਮ ਖਬਰਾਂ

ਦਿੱਲੀ ਵਿੱਚ ਚਰਚਾਂ ‘ਤੇ ਹੋ ਰਹੇ ਹਮਲ਼ਿਆਂ ਦੇ ਰੋਸ ਵਜੋਂ ਇਸਾਈ ਭਾਈਚਾਰੇ ਵਲੋਂ ਪ੍ਰਦਰਸ਼ਨ

February 6, 2015 | By

ਨਵੀਂ ਦਿੱਲੀ(5 ਫਰਵਰੀ, 2015): ਦਿੱਲੀ ’ਚ ਚਰਚਾਂ ’ਤੇ ਹੋ ਰਹੇ ਹਮਲਿਆਂ ਦੇ ਰੋਸ ਵਜੋਂ ਇਸਾਈ ਭਾਈਚਾਰੇ ਦੇ ਮੈਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਵੱਲੋਂ ਧੱਕੇ ਨਾਲ ਬੱਸਾਂ ’ਚ ਭਰ ਲਏ ਗਏ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਹਰ ਮੁੱਦੇ ’ਤੇ ਵਿਸਥਾਰ ’ਚ ਬੋਲਦੇ ਹਨ, ਪਰ ਚਰਚਾਂ ’ਤੇ ਹਮਲਿਆਂ ਦੇ ਮਾਮਲੇ ’ਚ ਇਕ ਸ਼ਬਦ ਨਹੀਂ ਬੋਲੇ।

ਨਵੀਂ ਦਿੱਲੀ ਵਿੱਚ ਰੋਸ ਵਿਖਾਵਾ ਕਰਦੇ ਹੋਏ ਈਸਾਈ ਭਾਈਚਾਰੇ ਦੇ ਲੋਕ

ਨਵੀਂ ਦਿੱਲੀ ਵਿੱਚ ਰੋਸ ਵਿਖਾਵਾ ਕਰਦੇ ਹੋਏ ਈਸਾਈ ਭਾਈਚਾਰੇ ਦੇ ਲੋਕ

ਦਿੱਲੀ ਕੈਥੋਲਿਕ ਆਰਕਡਾਇਓਸੀਜ਼ ਦੇ ਤਰਜਮਾਨ ਫਾਦਰ ਸਵਾਰੀ ਮਾਥੂ ਸ਼ੰਕਰ ਨੇ ਚਰਚਾਂ ’ਤੇ ਹਮਲੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਨਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜਦੋਂ ਨਿੱਕੀ ਜਿਹੀ ਗਿਣਤੀ ਵਾਲੇ ਭਾਈਚਾਰੇ ਦੀ ਰਾਖੀ ਨਹੀਂ ਹੋ ਰਹੀ ਤਾਂ ਬਾਕੀ ਦੇਸ਼ ਦੀ ਰਾਖੀ ਪ੍ਰਧਾਨ ਮੰਤਰੀ ਕਿਵੇਂ ਕਰ ਸਕਦੇ ਹਨ। ਉਹ ਆਪਣੇ ਆਪ ਨੂੰ ਬਹੁਤ ਮਜ਼ਬੂਤ ਕਹਾਉਂਦੇ ਹਨ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਵੱਡੀ ਕਾਰਵਾਈ ਦੌਰਾਨ ਭਾਈਚਾਰੇ ਨੇ ਸਰਕਾਰ ਉਤੇ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਤੇ ਨਾਲ ਹੀ ਹੈਰਾਨੀ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਇਸ ਮੁੱਦੇ ’ਤੇ ਚੁੱਪ ਕਿਉਂ ਹਨ।

ਪੁਲੀਸ ਨੇ ਕੇਂਦਰੀ ਦਿੱਲੀ ਵਿੱਚ ਸੇਕਰਡ ਹਾਰਟ ਕੈਥੇਡਰਲ ਦੇ ਬਾਹਰੋਂ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਉਦੋਂ ਬੰਦੀ ਬਣਾਇਆ ਜਦੋਂ ਉਹ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ਵੱਲ ਮਾਰਚ ਕਰਨ ਦਾ ਯਤਨ ਕਰ ਰਹੇ ਸਨ।

ਵੱਡੀ ਗਿਣਤੀ ਪਾਦਰੀ ਤੇ ਬਜ਼ੁਰਗਾਂ ਨੂੰ ਸਮੇਤ ਔਰਤਾਂ ਨੂੰ ਹਿਰਾਸਤ ਵਿੱਚ ਲੈ ਕੇ ਧੱਕੇ ਨਾਲ ਬੱਸਾਂ ਵਿੱਚ ਬਿਠਾ ਲਿਆ ਗਿਆ। ਕੁਝ ਪ੍ਰਦਰਸ਼ਨਕਾਰੀ ਜਿਨ੍ਹਾਂ ਨੇ ਹੱਥਾਂ ਵਿੱਚ ਪਲੇਅ ਕਾਰਡ ਚੁੱਕੇ ਹੋਏ ਸਨ, ਚਰਚਾਂ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਸੜਕ ਉਤੇ ਲਿਟ ਗਏ।

ਇਸ ਸਬੰਧੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਜਾਤ ਜਾਂ ਧਰਮ ਦੇ ਆਧਾਰ ’ਤੇ ਕਿਸੇ ਕਿਸਮ ਦਾ ਭੇਦਭਾਵ ਬਰਦਾਸ਼ਤ ਨਹੀਂ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: