ਕੌਮਾਂਤਰੀ ਖਬਰਾਂ

ਚੀਨੀ ਫੌਜੀ ਥੋੜਾ ਸਮਾਂ ਪਿੱਛੇ ਹਟਣ ਤੋਂ ਬਾਅਦ ਫਿਰ ਲੇਹ ਦੇ ਚੁਮਰ ਇਲਾਕੇ ਵਿੱਚ ਹੋਏ ਦਾਖਲ

September 19, 2014 | By

Ladakh (1)ਨਵੀਂ ਦਿੱਲੀ (19 ਸਤੰਬਰ, 2014): ਚੀਨੀ ਸੈਨਾ ਦੇ ਸਿਪਾਹੀਆਂ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੀਟਿੰਗ ਮਗਰੋਂ ਚਮੂਰ ਦਾ ਇਲਾਕਾ ਛੱਡ ਦੇਣ ਦੀਆਂ ਖ਼ਬਰਾਂ ਮਿਲੀਆਂ ਸਨ, ਪਰ ਹੁਣ ਰਿਪੋਰਟਾਂ ਮਿਲੀਆਂ ਹਨ ਕਿ ਚੀਨੀ ਫੌਜੀਆਂ ਨੇ ਫਿਰ ਦੁਬਾਰਾ ਭਾਰਤੀ ਕਬਜ਼ੇ ਵਾਲੇ ਇਲਾਕੇ ਵਿੱਚ ਆ ਵੜੇ ਹਨ ਅਤੇ ਇੱਕ ਪਹਾੜੀ ‘ਤੇ ਉਨ੍ਹਾਂ ਨੇ ਡੇਰਾ ਲਾ ਲਿਆ ਹੈ।

ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 30 ਚੀਨੀ ਫੌਜੀ ਦੁਬਾਰਾ ਚੂਮਰ ਵਿੱਚ ਮੁੜ ਆਏ ਹਨ ਅਤੇ ਉਨ੍ਹਾਂ ਨੇ ਇੱਕ ਪਹਾੜੀ ਉੱਪਰ ਇਹ ਕਹਿ ਕੇ ਕਬਜ਼ਾ ਕਰ ਲਿਆ ਕਿ ਇਹ ਇਲਾਕਾ ਚੀਨ ਦਾ ਹੈ। ਜਦਕਿ ਹੋਰ 300 ਚੀਨੀ ਫੌਜੀ ਅਸਲ ਕੰਟਰੌਲ ਰੇਖਾ ਦੇ ਬਿਲਕੁਲ ਨੇੜੇ ਬੈਠੇ ਹੋਏ ਹਨ।

ਚੁਮਰ ਅਤੇ ਦਮਚੌਂਕ ਦੀਆਂ ਘਟਨਾਵਾਂ ਦਾ ਪ੍ਰਛਾਵਾਂ ਭਾਰਤੀ ਫੇਰੀ ‘ਤੇ ਆਏ ਚੀਨੀ ਰਾਸ਼ਟਰਪਤੀ ਅਤੇ ਭਾਰਤੀ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੌਰਾਨ ਗੱਲਬਾਤ ‘ਤੇ ਛਾਇਆ ਰਿਹਾ।

ਇਸ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਭਾਰਤ-ਚੀਨ ਸਰਹੱਦ ‘ਤੇ ਘਟਨਾਵਾਂ ਇਸੇ ਤਰਾਂ ਹੀ ਵਾਪਰਦੀਆਂ ਰਹਿਣਗੀਆਂ ਜਦ ਤੱਕ ਸਰਹੱਦੀ ਖੇਤਰ ਦੀ ਪੂਰੀ ਤਰਾਂ ਨਿਸ਼ਾਨਦੇਹੀ ਨਹੀਂ ਕੀਤੀ ਜਾਂਦੀ।

ਚੀਨੀ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਭਾਰਤ-ਚੀਨ ਸਰਹੱਦ ਮੁੱਦਾ ਲੰਮੇ ਸਮੇਂ ਤੋਂ ਦੋਹਾਂ ਪਾਸਿਆਂ ਤੋਂ ਝਗੜੇ ਦਾ ਕਾਰਣ ਬਣਿਆ ਹੋਇਆ ਹੈ।ਭਾਰਤ–ਚੀਨ ਸਰਹੱਦੀ ਖੇਤਰ ਵਿੱਚ ਸ਼ਾਂਤੀ ਬਣੀ ਹੋਈ ਹੈ, ਪਰ ਜਿੰਨਾ ਚਿਰ ਸਰਹੱਦੀ ਵਿਵਾਦ ਨੂੰ ਸੁਲਝਾਇਆ ਨਹੀਂ ਜਾਂਦਾ, ਉਨ੍ਹਾਂ ਚਿਰ ਅਜਿਹੀ ਘਟਨਾਵਾਂ ਵਾਪਰ ਸਕਦੀਆਂ ਹਨ।

ਇਸ ਖ਼ਬਰ ਨੂੰ ਵਿਸਥਾਰ ਨਾਲ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬ ਸਾਈਟ ‘ਤੇ ਜਾਓੁ, ਵੇਖੋ:

Chinese soldiers reappear in Chumar area of Ladhakh after brief withdrawal

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,