ਕੌਮਾਂਤਰੀ ਖਬਰਾਂ

ਚੀਨੀ ਮੀਡੀਆ ਮੁਤਾਬਕ; ਭਾਰਤ ਹੋਸ਼ ‘ਚ ਨਹੀਂ, ਜੰਗ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ

August 10, 2017 | By

ਬੀਜਿੰਗ: ਡੋਕਲਾਮ ਨੂੰ ਲੈ ਕੇ ਚੀਨੀ ਮੀਡੀਆ ਵਾਰ-ਵਾਰ ਭਾਰਤ ਨੂੰ ਚਿਤਾਵਨੀ ਦੇ ਰਿਹਾ ਹੈ। ਮੰਗਲਵਾਰ ਨੂੰ ਜਿਥੇ ਚੀਨ ਦੀ ਸਰਕਾਰੀ ਅਖ਼ਬਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ 1962 ਦੀ ਨਹਿਰੂ ਵਾਲੀ ਗ਼ਲਤੀ ਨਾ ਦੁਹਰਾਉਣ ਦੀ ਨਸੀਹਤ ਦਿੱਤੀ ਸੀ ਤਾਂ ਬੁੱਧਵਾਰ ਨੂੰ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਚੀਨ ਦਰਮਿਆਨ ਯੁੱਧ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਚੀਨੀ ਅਖ਼ਬਾਰ ਨੇ ਆਪਣੇ ਸੰਪਾਦਕੀ ‘ਚ ਲਿਖਿਆ ਕਿ ਡੋਕਲਾਮ ‘ਚ ਜੇਕਰ ਭਾਰਤ ਨੇ ਆਪਣੀ ਫੌਜ ਨੂੰ ਪਿੱਛੇ ਨਹੀਂ ਕੀਤਾ ਤਾਂ ਉਸ ਕੋਲ ਖ਼ੁਦ ਨੂੰ ਕੋਸਣ ਤੋਂ ਬਿਨਾਂ ਕੁਝ ਨਹੀਂ ਬਚੇਗਾ। ਅੱਗੇ ਲਿਖਿਆ ਗਿਆ ਹੈ ਕਿ ਦੋਵੇਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਜੰਗ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਸਮਾਂ ਉਸ ਦਿਸ਼ਾ ‘ਚ ਅੱਗੇ ਵਧ ਰਿਹਾ ਹੈ ਜਿਥੇ ਹੱਲ ਦਾ ਕੋਈ ਰਸਤਾ ਨਹੀਂ ਬਚੇਗਾ। ਵਿਵਾਦ ਸੱਤਵੇਂ ਹਫ਼ਤੇ ‘ਚ ਦਾਖ਼ਲ ਹੋ ਗਿਆ ਹੈ ਅਤੇ ਇਸੇ ਦੇ ਨਾਲ ਸ਼ਾਂਤੀਪੂਰਨ ਹੱਲ ਦਾ ਰਸਤਾ ਬੰਦ ਹੁੰਦਾ ਜਾ ਰਿਹਾ ਹੈ। ਅਖ਼ਬਾਰ ‘ਚ ਲਿਖਿਆ ਗਿਆ ਹੈ ਕਿ ਭਾਰਤ ਨੇ ਲਗਾਤਾਰ ਚੀਨ ਦੀਆਂ ਚਿਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਜਿਸ ਕਿਸੇ ਕੋਲ ਵੀ ਦੇਖਣ ਲਈ ਅੱਖਾਂ ਹਨ ਅਤੇ ਸੁਣਨ ਲਈ ਕੰਨ ਹਨ ਤਾਂ ਉਸ ਤੱਕ ਸੰਦੇਸ਼ ਪਹੁੰਚ ਜਾਣਾ ਚਾਹੀਦਾ ਸੀ ਪਰ ਭਾਰਤ ਹੋਸ਼ ‘ਚ ਆਉਣ ਤੋਂ ਇਨਕਾਰ ਕਰ ਰਿਹਾ ਹੈ ਤੇ ਆਪਣੇ ਫੌਜੀਆਂ ਨੂੰ ਉੱਥੋਂ ਵਾਪਸ ਨਹੀਂ ਬੁਲਾ ਰਿਹਾ।

ਫੋਟੋ: ਚਾਇਨਾ ਡੇਲੀ

ਫੋਟੋ: ਚਾਇਨਾ ਡੇਲੀ

ਚੀਨ ਦੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਚੀਨ ਦੀ ਸਰਕਾਰੀ ਰੋਜ਼ਾਨਾ ਅਖ਼ਬਾਰ ਨੇ ਲਿਖਿਆ ਕਿ ਡੋਕਲਾਮ ‘ਚ ਅਜੇ ਵੀ 53 ਭਾਰਤੀ ਫੌਜੀ ਅਤੇ ਇਕ ਬੁਲਡੋਜ਼ਰ ਮੌਜੂਦ ਹਨ। ਗਲੋਬਲ ਟਾਈਮਜ਼ ਅਨੁਸਾਰ ਮੰਤਰਾਲੇ ਨੇ ਭਾਰਤ ਨੂੰ ਡੋਕਲਾਮ ਤੋਂ ਆਪਣੀਆਂ ਫੌਜਾਂ ਅਤੇ ਸਾਮਾਨ ਹਟਾਉਣ ਲਈ ਕਿਹਾ ਹੈ, ਜਿਸ ਨੂੰ ਉਹ ਚੀਨੀ ਖੇਤਰ ਮੰਨਦਾ ਹੈ। ਚੀਨੀ ਮੰਤਰਾਲੇ ਦੇ ਹਵਾਲੇ ਨਾਲ ਰੋਜ਼ਾਨਾ ਅਖ਼ਬਾਰ ਨੇ ਕਿਹਾ ਕਿ ਚੀਨੀ ਖੇਤਰ ‘ਚ ਸੋਮਵਾਰ ਨੂੰ ਭਾਰਤ ਦੇ 53 ਸੈਨਿਕ ਅਤੇ ਇਕ ਬੁਲਡੋਜ਼ਰ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,