ਸਿੱਖ ਖਬਰਾਂ

ਦਲ ਖਾਲਸਾ ਨੇ ਭਾਰਤੀ ਸੈਂਸਰ ਬੋਰਡ ਵੱਲੋਂ ਸੌਦਾ ਸਾਧ ਦੀ ਫਿਲਮ ਨੂੰ ਪਾਸ ਨਾ ਕਰਨ ਦੇ ਫੈਸਲੇ ਦਾ ਕੀਤਾ ਸਵਾਗਤ

January 13, 2015 | By

ਅੰਮ੍ਰਿਤਸਰ ( 13 ਜਨਵਰੀ, 2015): ਸਿੱਖ ਜੱਥੇਬੰਦੀ ਦਲ ਖਾਲਸਾ ਨੇ ਭਾਰਤੀ ਫਿਲਮ ਸੈਂਸਰ ਬੌਰਡ ਵੱਲੋਂ ਸੌਦਾ ਸਾਧ ਦੀ ਫਿਲਮ “ਮੈਸੇਜ਼ਰ ਆਫ ਦੀ ਗੌਡ” ‘ਤੇ ਰੋਕ ਲਾਉਣ ਦੀ ਪ੍ਰਸੰਸਾ ਕਰਦਿਆ ਕਿਹਾ ਬੋਰਡ ਨੇ ਇਹ ਵਧੀਆ ‘ਤੇ ਸਖਤ ਫੈਸਲਾ ਲਿਆ ਹੈ ਅਤੇ ਉਹ ਆਸ ਕਰਦੇ ਹਨ ਕਿ ਨਜ਼ਰਸ਼ਾਨੀ ਕਮੇਟੀ ਵੀ ਅਜਿਹਾ ਫੈਸਲਾ ਲਵੇਗੀ।

ਦਲ ਦੇ ਮੈਬਰਾਂ ਡਾ. ਮਨਜਿੰਦਰ ਸਿੰਘ ਅਤੇ ਰਨਬੀਰ ਸਿੰਘ ਨੇ ਕਿਹਾ ਕਿ ਬੋਰਡ ਦੇ ਜਿਆਦਾ ਮੈਂਬਰਾਂ ਵੱਲੋਂ ਰਾਮ ਰਹੀਮ ਵੱਲੋਂ ਇਸ ਫਿਲਮ ਵਿੱਚ ਆਪਣੇ ਆਪ ਨੂੰ ਪ੍ਰਮਾਤਮਾ ਵਜੌਂ ਪੇਸ਼ ਕਰਨ ਕਰਕੇ ਇਤਰਾਜ ਜਿਤਾਇਆ ਹੈ ਅਤੇ ਇਹ ਪੱਖ ਸਿੱਖ ਵਿਚਾਰਧਾਰਾ ਦਾ ਵੀ ਵਿਰੋਧੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਾਂ ਅਤੇ ਹੋਰ ਅਮਨ ਪਸੰਦ ਲੋਕਾਂ ਦੇ ਇਤਰਾਜ਼ ਨੂੰ ਅਣਗੋਲਿਆਂ ਨਹੀਂ ਕਰਨਾ ਚਾਹੀਦਾ ਅਤੇ ਫਿਲਮ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਉਹ ਵਿਅਕਤੀ ਜੋ ਕਿ ਬੂਰੀ ਤਰਾਂ ਬਦਨਾਮ ਹੈ ਅਤੇ ਜਿਹੜਾ ਕਤਲ, ਬਲਾਤਕਾਰ ਅਤੇ ਜ਼ਬਰੀ ਆਦਮੀਆਂ ਨੂੰ ਨਾਮਰਦ ਬਣਾਉਣ ਜਿਹੇ ਸੰਗੀਨ ਮਾਮਲ਼ਿਆਂ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ ਅਤੇ ਜਿਸਨੇ ਸਿੱਖ ਧਰਮ ਦੀ ਵੀ ਬੇਅਦਬੀ ਕੀਤੀ ਹੈ, ਅਜਿਹੇ ਵਿਅਕਤੀ ਨੂੰ ਆਪਣੀ ਮਸ਼ਹੂਰੀ ਕਰਨ ਦੀ ਆਗਿਆ ਦੇਣ ਨਾਲ ਸਮਾਜ ‘ਤੇ ਬੜੇ ਗਲਤ ਅਤੇ ਖ਼ਤਰਨਾਖ ਪ੍ਰਭਾਵ ਪੈਣਗੇ।

ਉਨ੍ਹਾਂ ਨੇ ਨਜ਼ਰਸ਼ਾਨੀ ਕਮੇਟੀ ਨੂੰ ਅਪੀਲ ਕੀਤੀ ਕਿ ਵਿਵਾਦਤ ਸਾਧ ਦੀ ਵਿਵਾਦਤ ਫਿਲਮ ਨੂੰ ਪਾਸ ਨਾ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,