ਕੌਮਾਂਤਰੀ ਖਬਰਾਂ » ਮਨੁੱਖੀ ਅਧਿਕਾਰ » ਸਿਆਸੀ ਖਬਰਾਂ

ਮਿਆਂਮਾਰ (ਬਰਮਾ) ‘ਚ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਖਿਲਾਫ ਸਰੀ (ਕੈਨੇਡਾ) ’ਚ ਪ੍ਰਦਰਸ਼ਨ

September 26, 2017 | By

ਸਰੀ: ਮਿਆਂਮਾਰ ’ਚ ਰੋਹਿੰਗਿਆ ਮੁਸਲਮਾਨਾਂ ਨਾਲ ਹੋਏ ਤਸ਼ਦੱਦ ਖ਼ਿਲਾਫ਼ ਕੈਨੇਡਾ ਰਹਿੰਦੇ ਲੋਕਾਂ ਨੇ ਵੀ ਹਾਅ ਦਾ ਨਾਅਰਾ ਮਾਰਿਆ ਹੈ। ਇਥੋਂ ਦੇ ਹਾਲੈਂਡ ਪਾਰਕ ’ਚ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਖਿਲਾਫ ਰੈਲੀ ਕੀਤੀ ਗਈ। ਰੈਲੀ ਦੌਰਾਨ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਮ ਪੱਤਰ ਸੌਂਪ ਕੇ ਰੋਹਿੰਗਿਆ ਮਸਲੇ ਦੇ ਹੱਲ ਲਈ ਦਖ਼ਲ ਦੇਣ ਦੀ ਮੰਗ ਕੀਤੀ ਗਈ।

ਰੋਹਿੰਗਿਆ ਮੁਸਲਮਾਨਾਂ ਦੇ ਹੱਕ ’ਚ ਸਰੀ ’ਚ ਹੋਏ ਪ੍ਰਦਰਸ਼ਨ ਦੌਰਾਨ ਪੋਸਟਰ ਚੁੱਕੀ ਖੜ੍ਹੀ ਬੱਚੀ

ਰੋਹਿੰਗਿਆ ਮੁਸਲਮਾਨਾਂ ਦੇ ਹੱਕ ’ਚ ਸਰੀ ’ਚ ਹੋਏ ਪ੍ਰਦਰਸ਼ਨ ਦੌਰਾਨ ਪੋਸਟਰ ਚੁੱਕੀ ਖੜ੍ਹੀ ਬੱਚੀ

ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਮਿਆਂਮਾਰ ਆਗੂ ਆਂਗ ਸਾਂ ਸੂ ਕੀ ਨੂੰ ਕੈਨੇਡਾ ਵੱਲੋਂ ਦਿੱਤੀ ਗਈ ਆਨਰੇਰੀ ਸਿਟੀਜ਼ਨਸ਼ਿਪ ਵਾਪਸ ਲਈ ਜਾਵੇ। ਉਨ੍ਹਾਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਭਾਰਤ ਸਰਕਾਰ ’ਤੇ ਦਬਾਅ ਪਾ ਕੇ ਰੋਹਿੰਗਿਆ ਮੁਸਲਮਾਨਾਂ ਲਈ ਆਪਣੇ ਮੁਲਕ ’ਚ ਦਰਵਾਜ਼ੇ ਖੋਲ੍ਹੇ। ਮਿਆਂਮਾਰ ਦੇ ਰਖਾਈਨ ਸੂਬੇ ਤੋਂ ਆਈ ਯਾਸਮੀਨ ਉੱਲ੍ਹਾ ਨੇ ਮਿਆਂਮਾਰ ਫ਼ੌਜ ਅਤੇ ਬੋਧੀਆਂ ਵੱਲੋਂ ਢਾਹੇ ਕਹਿਰ ਦਾ ਖ਼ੁਲਾਸਾ ਕੀਤਾ। ਇਸ ਮੌਕੇ ਖ਼ਾਲਸਾ ਏਡ ਦੇ ਹਮਾਇਤੀ ਅਤੇ ਟੀਵੀ ਬ੍ਰਾਡਕਾਸਟਰ ਹਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਰੈਲੀ ’ਚ ਆਈਏਪੀਆਈ ਸਹਿ ਸੰਸਥਾਪਕ ਗੁਰਪ੍ਰੀਤ ਸਿੰਘ, ਕਮਿਊਨਿਸਟ ਕਾਰਕੁਨ ਹਰਜੀਤ ਦੌਧਰੀਆ, ਪੀਪਲਜ਼ ਫਰੰਟ ਦੇ ਭੁਪਿੰਦਰ ਮੱਲ੍ਹੀ ਅਤੇ ਬੀਸੀ ਮੁਸਲਿਮ ਐਸੋਸੀਏਸ਼ਨ ਦੇ ਪ੍ਰਧਾਨ ਦਾਊਦ ਇਸਮਾਈਲ ਵੀ ਹਾਜ਼ਰ ਸਨ।

ਸਬੰਧਤ ਖ਼ਬਰ:

ਰੋਹਿੰਗੀਆਂ ਮੁਸਲਮਾਨਾਂ ਦੇ ਕਤਲੇਆਮ ਨੇ ਫਿਰ 1947, 1984, 2002 ਚੇਤੇ ਕਰਵਾਇਆ: ਖਾਲੜਾ ਮਿਸ਼ਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,