ਕੌਮਾਂਤਰੀ ਖਬਰਾਂ

ਚੀਨੀ ਸਰਹੱਦੀ ਮਾਮਲਾ: ਚੀਨੀ ਰਾਸ਼ਟਰਪਤੀ ਦੇ ਭਾਰਤ ਦੌਰੇ ਤੋਂ ਬਾਅਦ ਚੀਨ ਨੇ ਦਿੱਤੀ ਸਿੱਕਮ ਵਿੱਚ ਦਸਤਕ

September 25, 2014 | By

ਗੰਗਟੋਕ(25 ਸਤੰਬਰ, 2014): “ਜਿਨਾਂ ਚਿਰ ਸਰਹੱਦੀ ਵਿਵਾਦ ਖਤਮ ਨਹੀਂ ਹੁੰਦਾ, ਉਨਾਂ ਚਿਰ ਅਜਿਹੀਆਂ ( ਘੁਸਪੈਠ ਵਰਗੀਆਂ) ਘਟਵਨਾਵਾਂ ਹੁੰਦੀਆਂ ਹੀ ਰਹਿਣਗੀਆਂ” ਇਹ ਸਬਦ ਭਾਰਤੀ ਦੌਰੇ ‘ਤੇ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਦੋਂ ਕਹੇ ਸਨ ਜਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਕੋਲ ਭਾਰਤੀ ਕਬਜ਼ੇ ਵਾਲੇ ਸਰਹੱਦੀ ਇਲਾਕਿਆਂ ਵਿੱਚ ਕਥਿਤ ਚੀਨੀ ਘੁਸਪੈਠ ਦਾ ਮੁੱਦਾ ਉਠਾਇਆ ਸੀ।

ਚੀਨੀ ਰਾਸ਼ਟਰਪਤੀ ਦੇ ਭਾਰਤ ਦੌਰੇ ਤੋਂ ਬਾਅਦ ਵਾਪਰੀਆਂ ਕਥਿਤ ਘੁਸਪੈਠ ਦੀਆਂ ਘਟਨਾਵਾਂ ਸ਼ੀ ਜਿਨਪਿੰਗ ਵੱਲੋਂ ਵੱਲੋਂ ਮੋਦੀ ਨੂੰ ਕਹੇ ਸ਼ਬਦਾਂ ਦੀ ਪ੍ਰੋੜਤਾ ਕਰਦੀਆਂ ਹਨ।

China India ladakh_0_0
ਅਰੁਣਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਲੱਦਾਖ ਸਰਹੱਦੀ ਖੇਤਰ ਤੋਂ ਬਾਅਦ ਹੁਣ ਡ੍ਰੈਗਨ ਨੇ ਸਿੱਕਿਮ ਨਾਲ ਲੱਗਦੀ ਸਰਹੱਦ ‘ਤੇ ਕਥਿਤ ਘੁਸਪੈਠ ਦੀ ਕੋਸ਼ਿਸ ਕੀਤੀ ਹੈ। ਰਿਪੋਰਟ ਅਨੁਸਾਰ ਗੰਗਟੋਕ ਤੋਂ ਮਹਿਜ਼ 56 ਕਿਲੋਮੀਟਰ ਦੂਰ 14,400 ਫੁੱਟ ਦੀ ਉੱਚਾਈ ‘ਤੇ ਸਥਿਤ ਨਾਥੁਲਾ ਵਿਚ ਭਾਰਤ-ਚੀਨ ਸਰਹੱਦ ‘ਤੇ ਮੰਗਲਵਾਰ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨਾਲ ਭਾਰਤੀ ਫੌਜ ਦੇ ਜਵਾਨਾਂ ਦੀ ਹੱਥੋਪਾਈ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ ਗਸ਼ਤ ਦੌਰਾਨ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਆ ਗਈਆਂ। ਸਰਹੱਦ ‘ਤੇ ਰੇਖਾ ਨਿਰਧਾਰਿਤ ਕਰਨ ਲਈ ਵਿਛਾਈ ਗਈ ਵਾੜ ਦੇ ਦੂਜੇ ਪਾਸੇ ਮੌਜੂਦ ਚੀਨੀ ਫੌਜੀਆਂ ਨੇ ਹਮਲਾਵਰ ਤੇਵਰ ਦਿਖਾਉਂਦਿਆਂ ਭਾਰਤੀ ਸਰਹੱਦ ਵਿਚ ਘੁਸਪੈਠ ਦੀ ਕੋਸ਼ਿਸ ਵੀ ਕੀਤੀ।

ਇਸ ਦੌਰਾਨ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਕਾਰ ਹੱਥੋਪਾਈ ਵੀ ਹੋਈ। ਸੂਤਰਾਂ ਅਨੁਸਾਰ ਚੀਨ ਦੀ ਇਸ ਹਰਕਤ ਤੋਂ ਨਾਰਾਜ਼ ਭਾਰਤੀ ਫੌਜ ਨੇ ਇਸ ਮੁੱਦੇ ਨੂੰ ਅਗਲੀ ਫਲੈਗ ਮੀਟਿੰਗ ਵਿਚ ਉਠਾਉਣ ਦਾ ਫੈਸਲਾ ਕੀਤਾ ਹੈ।

ਹੁਣੇ ਹੀਚੀਨੀ ਰਾਸ਼ਟਰਪਤੀ ਦਾ ਬਿਆਨ ਆਇਆ ਸੀ ਕਿ ਫੌਜ ਨੂੰ ‘ਖੇਤਰੀ ਯੁੱਧ’ ਲਈ ਤਿਆਰ ਰਹਿਣਾ ਚਾਹੀਦਾ ਹੈ ਹਾਲਾਂਕਿ ਚੀਨੀ ਬੁਲਾਰੇ ਨੇ ਸਫਾਈ ਦਿੰਦਿਆਂ ਬਾਅਦ ਵਿਚ ਕਿਹਾ ਸੀ ਕਿ ਇਹ ਬਿਆਨ ਭਾਰਤ ਦੇ ਸੰਦਰਭ ਵਿਚ ਨਹੀਂ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,