September 30, 2014 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (30 ਸਤੰਬਰ, 2014): ਸਿੱਖ ਖਾੜਕੂ ਜੱਥੇਬੰਦੀ ਇੰਟਰਨੈਸ਼ਨਲ ਬੱਬਰ ਖਾਲਸਾ ਦੇ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਨੂੰ ਮਾਰਨ ਦੇ ਸਬੰਧ ਵਿੱਚ ਇਰਾਦਾ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਇਸ ਕੇਸ ਵਿੱਚ ਉਨ੍ਹਾਂ ਦੇ ਚਾਰ ਹੋਰ ਸਾਥੀ ਮਾਲਕ ਸਿੰਘ, ਗੁਰਜੀਤ ਸਿੰਘ, ਹੁਕਮ ਸਿੰਘ ਅਤੇ ਕੁਲਬੀਰ ਸਿੰਘ ਵੀ ਬਰੀ ਹੋ ਗਏ ਹਨ।
ਇਹ ਕੇਸ 1995 ਵਿੱਚ ਅੰਬਾਲਾ ਪੁਲਿਸ ਵੱਲੋਂ ਦੋ ਬੀਬੀਆਂ ਸਮੇਤ ਤੇਰਾਂ ਵਿਅਕਤੀਆਂ ਖਿਲਾਫ ਦਰਜ਼ ਕਰਦਿਆਂ ਪੁਲਿਸ ਨੇ ਭਜਨ ਲਾਲ ਨੂੰ ਮਾਰਨ ਦੀ ਸਾਜਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ।
ਸਾਲ 2007 ਵਿੱਚ ਇਸ ਕੇਸ ਦਾ ਫੈਸਲਾ ਦਿੰਦਿਆਂ ਸ਼ੈਸ਼ਨ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਚਾਰ ਵਿਅਕਤੀਆਂ ਨੂੰ ਦਸ-ਦਸ ਸਾਲ ਸਜ਼ਾ ਸੁਣਾਈ ਸੀ।
Related Topics: Bhai Jagtar Singh Hawara