December 26, 2014 | By ਸਿੱਖ ਸਿਆਸਤ ਬਿਊਰੋ
ਸਰੀ(25 ਦਸੰਬਰ, 2014): ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਅੰਬਾਲਾ ਵਿੱਚ 14 ਨਵੰਬਰ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਕਰਦਿਆਂ ਲੋਅਰਮੇਨਲੈਂਡ ਦੀਆਂ ਅੱਠ ਗੁਰਦੁਆਰਾ ਸੁਸਾਇਟੀਆਂ ਨੇ ਇਕ ਵਿਸ਼ੇਸ਼ ਇਕੱਤਰਤਾ ਤੋਂ ਬਾਅਦ ਸਰਬਸੰਮਤੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਗੁਰਬਖ਼ਸ਼ ਸਿੰਘ ਵੱਲੋਂ ਭੁੱਖ-ਹੜਤਾਲ ਦੇ ਰੂਪ ‘ਚ ਵਿੱਢੇ ਸੰਘਰਸ਼ ਦੀ ਖ਼ੁਦ ਅਗਵਾਈ ਕਰਨ।
ਸਾਂਝਾ ਬਿਆਨ ਜਾਰੀ ਕਰਦਿਆਂ ਉਨ੍ਹਾਂ ਆਖਿਆ ਕਿ ਬੀ. ਸੀ. ਦੀਆਂ 8 ਪ੍ਰਮੁੱਖ ਸਿੱਖ ਸੁਸਾਇਟੀਆਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਸੰਘਰਸ਼ ਨਾਲ ਖੜ੍ਹਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦੀਆਂ ਹਨ ਕਿ ਉਹ ਹੁਣ ਖ਼ੁਦ ਇਸ ਮੋਰਚੇ ਦੀ ਅਗਵਾਈ ਕਰਨ ਅਤੇ ਇਸ ਸੰਘਰਸ਼ ਦਾ ਕੇਂਦਰ ਹਰਿਆਣਾ ਦੇ ਗੁਰਦੁਆਰਾ ਲਖਨੌਰ ਸਾਹਿਬ ਤੋਂ ਬਦਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਣਾਇਆ ਜਾਵੇ।
ਉਨ੍ਹਾਂ ਜਥੇਦਾਰ ਸਾਹਿਬ ਨੂੰ ਆਪਣੇ ਕੀਤੇ ਵਾਅਦੇ ‘ਤੇ ਖ਼ਰਾ ਉੱਤਰਦਿਆਂ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਸਿਰਤੋੜ ਯਤਨ ਕਰਨ ਦੀ ਅਪੀਲ ਕੀਤੀ ਹੈ ਙ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ‘ਤੇ ਵੀ ਮਿਲੀ ਹੋਈ ਸਜ਼ਾ ਭੁਗਤ ਚੁੱਕੇ ਸਿੰਘਾਂ ਦੀ ਪੱਕੀ ਰਿਹਾਈ ਨਹੀਂ ਹੋ ਸਕੀ, ਇਸ ਲਈ ਹੁਣ ਸਿੰਘ ਸਾਹਿਬਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਅੱਗੇ ਲੱਗ ਕੇ ਆਪਣੇ ਸਾਰੇ ਅਖ਼ਤਿਆਰ ਵਰਤਣ ਤਾਂ ਕਿ ਸਿੰਘਾਂ ਦੀ ਜਲਦ ਹੀ ਪੱਕੀ ਰਿਹਾਈ ਹੋ ਸਕੇ ।
Related Topics: Gurbaksh Singh Khalsa, Jathedar Akal Takhat Sahib, Sikhs in Canada, Sikhs in Jails