July 25, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ 18 ਮਾਰਚ 2016 ਨੂੰ ਬਰਤਾਨੀਆ ਸਰਕਾਰ ਨੇ “ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ” ਤੋਂ ਪਾਬੰਦੀ ਹਟਾ ਲਈ ਹੈ।
11 ਸਤੰਬਰ 2001 ਨੂੰ ਅਮਰੀਕਾ ਦੇ ਟਵਿਨ ਟਾਵਰਾਂ ‘ਤੇ ਹੋਏ ਹਮਲੇ ਦੇ ਪ੍ਰਤੀਕਰਮ ਵਜੋਂ ਬਰਤਾਨੀਆ ਨੇ 27 ਦਸੰਬਰ 2001 ਨੂੰ ਸਿੱਖ ਜਥੇਬੰਦੀ ‘ਤੇ ਪਾਬੰਦੀ ਲਾ ਦਿੱਤੀ ਸੀ।
ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ, “ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ‘ਤੇ ਪਾਬੰਦੀ ਸਿਰਫ ਯੂ.ਕੇ. ਨੇ ਹੀ ਨਹੀਂ ਸਗੋਂ ਸਾਰੇ ਯੂਰੋਪ ਨੇ ਹਟਾ ਲਈ ਹੈ। ਪਰ ਯੂਰੋਪ ਦੇ ਸਿੱਖ ਹੋਰ ਵੀ ਖੁਸ਼ ਹੋਣਗੇ ਜੇ ਆਈ.ਐਸ. ਵਾਈ. ਐਫ ਨੂੰ ਯੂਰੋਪੀਅਨ ਯੂਨੀਅਨ ਦੀ ਟੈਰਰ ਲਿਸਟ ਵਿਚੋਂ ਕੱਢ ਦਿੱਤਾ ਜਾਵੇ ਜਿਹੜੀ 2001 ਵਿਚ ਬਣੀ ਸੀ ਅਤੇ 21 ਦਸੰਬਰ 2015 ਨੂੰ ਇਸਤੇ ਮੁੜ ਵਿਚਾਰ ਕੀਤਾ ਗਿਆ ਸੀ।
ਸਾਨੂੰ ਹੁਣ ਪੂਰਾ ਯਕੀਨ ਹੈ ਕਿ ਆਈ.ਐਸ.ਵਾਈ.ਐਫ. ‘ਤੇ ਹੁਣ ਕੈਨੇਡਾ ਵਿਚੋਂ ਹੀ ਪਾਬੰਦੀ ਹਟ ਜਾਏਗੀ। ਇਸਤੋਂ ਬਾਅਦ ਸਿਰਫ ਭਾਰਤ ਹੀ ਅਜਿਹਾ ਦੇਸ਼ ਬਚੇਗਾ ਜਿਥੇ ਆਈ.ਐਸ.ਵਾਈ.ਐਫ. ‘ਤੇ ਪਾਬੰਦੀ ਹੋਵੇਗੀ।”
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/2ad0UXx
Related Topics: Bhai Amrik Singh Gill, International Sikh Youth Federation, Sikh Diaspora, Sikh Federation UK, Sikh News Europe, Sikhs in Europe, Sikhs in United Kingdom Sikh News UK