Posts By ਕਰਮਜੀਤ ਸਿੰਘ ਚੰਡੀਗੜ੍ਹ

ਆਰ. ਐਸ. ਐਸ ਦਾ ਏਜੰਡਾ ਅਤੇ ਸਿੱਖ

ਪਿਛਲੇ ਕੁਝ ਸਾਲਾਂ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਜਪਾ-ਆਰਐਸਐਸ ਜੋੜੀ ਨੇ ਦੇਸ਼ ਦੇ ਸਮਾਜਿਕ-ਰਾਜਸੀ ਏਜੰਡੇ ਨੂੰ ਇਕ ਨਵਾਂ ਅਤੇ ਤਿੱਖਾ ਮੋੜ ਦਿਤਾ ਹੈ। ਇਸ ਮੁਲਕ ਦੇ ਬਹੁਗਿਣਤੀ ਭਾਈਚਾਰੇ ਦੇ ਜਜ਼ਬਾਤ ਨੂੰ ਹਵਾ ਦੇ ਕੇ ਭਾਜਪਾ ਚੋਣ-ਰਾਜਨੀਤੀ ਉਤੇ ਆਪਣਾ ਪ੍ਰਭਾਵ ਜਮਾਉਣ ਵਿਚ ਕਾਮਯਾਬ ਹੋਈ ਹੈ ਅਤੇ ਕਿਵੇਂ ਨਾ ਕਿਵੇਂ ਰਾਜ ਸੱਤਾ ਉਤੇ ਵੀ ਹਾਵੀ ਹੋਈ ਹੈ।

ਭਾਈ ਸੁਰਿੰਦਰ ਪਾਲ ਸਿੰਘ ਨੂੰ ਸ਼ਰਧਾਂਜਲੀ – ਸੁੰਨੀ ਹੈ ਮਹਿਫ਼ਲ ਤੇਰੇ ਬਗ਼ੈਰ ਦੋਸਤਾ!

ਇਹੋ ਮਹੀਨਾ ਸੀ ਅਤੇ ਦਿਨ ਵੀ ਕਰੀਬ ਕਰੀਬ ਇਹੋ ਸਨ, ਪਰ ਗੱਲ ਤਕਰੀਬਨ 20 ਸਾਲ ਤੋਂ ਵੀ ਪਹਿਲਾਂ ਦੀ ਹੈ ਜਦੋਂ ਸਿੱਖ ਸੰਘਰਸ਼ ਦੇ ਰੂਹੇ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਿਲਣ ਲਈ ਪਟਿਆਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਵਿਚ ਸ਼ਾਮ ਦਾ ਸਮਾਂ ਮਿਥਿਆ ਗਿਆ ਸੀ। ਉਨ੍ਹਾਂ ਦਿਨਾਂ ਵਿਚ ਜੁਝਾਰੂ ਲਹਿਰ ਆਪਣੇ ਭਰ ਜੋਬਨ ਵਿਚ ਸੀ ਅਤੇ ਅੰਡਰ-ਗਰਾਊਂਡ ਲੀਡਰਾਂ ਨੂੰ ਮਿਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ।

ਜੁਝਾਰੂ ਲਹਿਰ ਦੇ ਆਗੂ ਸੁਰਿੰਦਰ ਪਾਲ ਸਿੰਘ ਨੂੰ ਹੰਝੂਆਂ ਭਿੱਜੀ ਅੰਤਿਮ ਵਿਦਾਇਗੀ

ਚੰਡੀਗੜ੍ਹ/ਪਟਿਆਲਾ (17 ਅਗਸਤ, 2010 - ਕਰਮਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ ਅਤੇ ਕਿਸੇ ਸਮੇਂ ਜੁਝਾਰੂ ਲਹਿਰ ਦੇ ਚੋਟੀ ਦੇ ਆਗੂਆਂ ਵਿਚ ਗਿਣੇ ਜਾਣ ਵਾਲੇ ਖਾੜਕੂ ਸ. ਸੁਰਿੰਦਰ ਪਾਲ ਸਿੰਘ ਲੰਮੀ ਬਿਮਾਰੀ ਪਿਛੋਂ ਬੀਤੀ ਰਾਤ ਸਵਰਗਵਾਸ ਹੋ ਗਏ। 48 ਵਰ੍ਹਿਆਂ ਨੂੰ ਪੁੱਜੇ ਸ. ਸੁਰਿੰਦਰ ਪਾਲ ਸਿੰਘ ਪਿਛਲੇ ਦੋ ਸਾਲਾਂ ਤੋਂ ਇਕ ਗੰਭੀਰ ਬਿਮਾਰੀ ਕਾਰਨ ‘ਕੋਮਾਂ’ ਦੀ ਹਾਲਤ ਵਿਚੋਂ ਗੁਜ਼ਰ ਰਹੇ ਸਨ ਅਤੇ ਪਿਛਲੀ ਰਾਤ 2 ਵਜੇ ਦੇ ਕਰੀਬ ਪਟਿਆਲਾ ਸ਼ਹਿਰ ਵਿਚ ਆਪਣੇ ਨਿਵਾਸੀ ਸਥਾਨ ’ਤੇ ਉਨ੍ਹਾਂ ਨੇ ਆਖਰੀ ਸੁਆਸ ਪੂਰੇ ਕੀਤੇ।

ਵਕਤ ਕੀ ਤਰਹਿ ਆਜ ਦਬੇ ਪਾਂਵ ਯੇ ਕੌਨ ਆਏ ਹੈਂ…? ਦਰਬਾਰ ਸਾਹਿਬ ਦੇ ਹਮਲੇ ਦੀਆਂ ਯਾਦਾਂ ਵਿਚੋਂ ਕੁਝ ਅਭੁੱਲ ਯਾਦਾਂ – ਕਰਮਜੀਤ ਸਿੰਘ

ਫੌਜੀ ਬੂਟਾਂ ਨੇ ਅੱਜ ਦੇ ਦਿਨ ਅਰਥਾਨ 3 ਜੂਨ ਨੂੰ ਹਰਮੰਦਰ ਸਾਹਿਬ ਵੱਲ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਸੀ। ਵੈਸੇ ਮਈ ਦੇ ਆਖ਼ਰੀ ਪੰਦਰਵਾੜੇ ਵਿਚ ਹੀ ਫੌਜ ਦੇ ਕਈ ਦਸਤੇ ਅੰਮ੍ਰਿਤਸਰ ਪਹਿਲਾਂ ਹੀ ਪਹੁੰਚ ਚੁੱਕੇ ਸਨ ਅਤੇ ਫੌਜੀ ਅਫਸਰ ਇਸ ਗੱਲ ਦਾ ਜਾਇਜ਼ਾ ਲੈ ਰਹੇ ਸਨ ਕਿ ਉਹਨਾਂ ਨੇ ਕਿਸ ਕਿਸ ਥਾਂ ’ਤੇ

ਭਾਈ ਜਗਤਾਰ ਸਿੰਘ ਹਵਾਰਾ ਨਾਲ ਇਕ ਇਤਿਹਾਸਕ ਮੁਲਾਕਾਤ; (ਮੁਲਾਕਾਤੀ: ਸ. ਕਰਮਜੀਤ ਸਿੰਘ ਚੰਡੀਗੜ੍ਹ)

ਹੁਣ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਭਾਈ ਹਵਾਰਾ: ਮੈਂ ਬਹੁਤ ਖੁਸ਼ ਹਾਂ-ਬਹੁਤ ਹੀ ਖੁਸ਼-ਅਸੀਂ ਨਿਰਦੋਸ਼ ਹਾਂ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ।

« Previous Page