ਸਿੱਖ ਖਬਰਾਂ

ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦੀ ਘਟਨਾ ਦੋਵਾ ਕੌਮਾਂ ਵਿੱਚ ਫ਼ਸਾਦ ਕਰਵਾਉਣ ਦੀ ਸ਼ਾਜ਼ਿਸ : ਸਿੱਖ ਫਾਰ ਹਿਊਮਨ ਰਾਈਟਸ

August 13, 2010 | By

ਮੁਹਾਲੀ (29 ਜੁਲਾਈ , 2010) : ਸ੍ਰੀ ਨਗਰ ਵਿੱਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਕ ਸਿੱਖ ਨੌਜਵਾਨ ਦੇ ਕੇਸ ਕਤਲ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਸਿੱਖਜ਼ ਫਾਰ ਹਿਊਮਨ ਰਾਈਟਸ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸਿੱਖਜ਼ ਫਾਰ ਹਿਊਮਨ ਰਾਈਟਸ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਮੈਂਬਰ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਹੈ ਕਿ ਸਿੱਖ ਅਤੇ ਮੁਸਲਿਮ ਸਬੰਧ ਪਿਛਲੇ ਲੰਮੇ ਸਮੇਂ ਤੋਂ ਸਦਭਾਵਨਾ ਪੂਰਨ ਚੱਲੇ ਆ ਰਹੇ ਹਨ ਦੋਵਾਂ ਵਿੱਚੋਂ ਕਿਸੇ ਵੀ ਕੌਮ ਨੇ ਕਦੇ ਵੀ ਇਕ ਦੂਜੇ ਦੇ ਨਿੱਜੀ ਮਾਮਲਿਆਂ ਵਿਚ ਦਖ਼ਲ ਨਹੀਂ ਦਿੱਤਾ। ਇਸ ਲਈ ਇਹ ਕਾਰਵਾਈ ਦੋਵਾਂ ਕੌਮਾਂ ਦੇ ਆਪਸੀ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਮਕਸਦ ਨਾਲ ਸਿੱਖ ਅਤੇ ਮੁਸਲਿਮ ਵਿਰੋਧੀ ਸ਼ਕਤੀਆਂ ਨੇ ਉਕਤ ਨੌਜਵਾਨਾਂ ਨੂੰ ਵਰਤ ਕੇ ਇਹ ਕਾਰਾ ਕਰਵਾਇਆ ਹੈ। ਸਿੱਖ ਮੁਸਲਿਮ ਫਸਾਦ ਕਰਵਾ ਕੇ ਕਸ਼ਮੀਰ ਦੇ ਲੋਕਾਂ ਵਲੋਂ ਚਲ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਰੁੱਖ ਮੋੜਣ  ਦੇ ਇਰਾਦੇ ਨਾਲ ਹੀ ਇਹ ਘਟਨਾ ਕਰਵਾਈ ਹੋ ਸਕਦੀ ਹੈ। ਇਸ ਲਈ ਸਮੂਹ ਮੁਸਲਿਮ ਸੰਸਥਾਵਾਂ ਅਤੇ ਮੁਸਲਿਮ ਆਗੂਆਂ ਨੂੰ ਚਾਹੀਦਾ ਹੈ ਕਿ ਇਸ ਕਾਰੇ ਦੇ ਵਿਰੁੱਧ ਆ ਖੜ੍ਹਨ ਅਤੇ ਦੋਸ਼ੀਆਂ ਨੂੰ ਸ਼ਜ਼ਾਵਾਂ ਦਿਵਾਉਣ ਲਈ ਅਪਣਾ ਬਣਦਾ ਰੋਲ ਅਦਾ ਕਰਨ ਤਾਂ ਜੋ ਦੋਵਾਂ ਕੌਮਾਂ ਵਿਚ ਪਾੜ ਪਾਉਣ ਦੀ ਦੁਸ਼ਮਣ ਤਾਕਤਾਂ ਦੀਆ ਸ਼ਾਜ਼ਿਸਾਂ ਨੂੰ ਅਸਫਲ ਕੀਤਾ ਜਾ ਸਕੇ। ਉਨ੍ਹਾਂ ਦੋਵਾਂ ਕੌਮਾਂ ਨੂੰ ਸੱਦਾ ਦਿੱਤਾ ਕਿ ਆਪਸੀ ਸਦਭਾਵਨਾ ਦਾ ਮਾਹੌਲ ਪਹਿਲਾਂ ਦੀ ਤਰ੍ਹਾਂ ਹੀ ਬਣਾ ਕੇ ਰੱਖਣ ਤਾਂ ਜੋ ਵਿਰੋਧੀ ਅਪਣੇ ਮਨਸੂਬਿਆਂ ਵਿਚ ਸਫ਼ਲ ਨਾ ਹੋ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: