ਸਿੱਖ ਖਬਰਾਂ

ਸੰਗਤਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੀ ਅਰਦਾਸ

April 8, 2016 | By

ਬਟਾਲਾ: ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ  ਦੀ ਅਗਵਾਈ ਹੇਠ ਸੰਗਤਾਂ ਵੱਲੋਂ ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ਤੇ ਖਲ੍ਹੋ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ ) ਦੇ ਸਨਮੁੱਖ ਹੋ ਕੇ ਅੱਜ 183ਵੀਂ ਅਰਦਾਸ ਕੀਤੀ ਗਈ।

ਸੰਸਥਾ ਦੁਆਰਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਸੰਗਤਾਂ ਨੂੰ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਬਿਨਾਂ ਪਾਸਪੋਰਟ, ਬਿਨਾਂ ਵੀਜ਼ਾ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਖੁੱਲ੍ਹੇ ਲਾਂਘੇ ਦੀ ਇਜਾਜ਼ਤ ਦਿੱਤੀ ਜਾਵੇ।

ਅਰਦਾਸ ਕਰਦੀ ਹੋਈ ਸੰਗਤ

ਅਰਦਾਸ ਕਰਦੀ ਹੋਈ ਸੰਗਤ

ਇਹ ਅਰਦਾਸ ਹਰ  ਮੱਸਿਆ ਦੇ ਦਿਹਾੜੇ ’ਤੇ ਇਸੇ ਆਸ ਨਾਲ ਕੀਤੀ ਜਾਂਦੀ ਹੈ। ਦੂਰ ਨੇਡ਼ਿਓਂ ਆਈਆਂ  ਸੰਗਤਾਂ ਪਹਿਲਾਂ ਕਸਬੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿੱਚ ਇਕੱਤਰ ਹੋਈਆਂ ਜਿੱਥੇ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਪੈਦਲ ਚੱਲਦੀਆਂ ਸਰਹੱਦ ’ਤੇ ਪੁੱਜੀਆਂ। ਇਸ ਮੌਕੇ ਜਥੇਦਾਰ ਵਡਾਲਾ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਅਮਨ ਦੇ ਲਾਂਘੇ ਲਈ ਜਲਦੀ ਕੋਈ ਠੋਸ ਕਦਮ ਚੁੱਕਿਆ ਜਾਵੇ।

ਇਸ  ਲਾਂਘੇ ਨਾਲ ਜਿੱਥੇ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਪ੍ਰੇਮ ਭਾਵਨਾ ਵਧੇਗੀ, ਉਥੇ ਸੰਗਤਾਂ ਆਪਣੇ ਚਿਰਾਂ ਤੋ ਵਿਛੜੇ ਗੁਰਧਾਮ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣਗੀਆਂ। ਇਸ ਮੌਕੇ ਜਥੇਦਾਰ ਜਸਬੀਰ ਸਿੰਘ ਜਫਰਵਾਲ, ਗੁਰਿੰਦਰ ਸਿੰਘ ਬਾਜਵਾ, ਪਵਨ ਕੁਮਾਰ ਜਲੰਧਰ, ਗੁਰਪ੍ਰੀਤ ਸਿੰਘ ਖਾਂਸਾਵਾਲਾ, ਹਰਭਜਨ ਸਿੰਘ ਰੱਤੜਵਾਂ, ੳੂਧਮ     ਸਿੰਘ ਅੌਲਖ, ਮਨਦੀਪ ਸਿੰਘ ਸਾਗਰਪੁਰ, ਭੁਪਿੰਦਰ ਸਿੰਘ ਨੰਬਰਦਾਰ ਸਮੇਤ      ਵੱਡੀ ਗਿਣਤੀ ਵਿੱਚ ਸੰਗਤਾਂ       ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,