May 19, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (18 ਮਈ, 2015): ਲੋਕਾਂ ਨਾਲ ਠੱਗੀਆਂ ਮਾਰਨ ਅਤੇ ਡਰਾ ਧਮਕਾ ਕੇ ਹਫਤਾ ਵਸੂਲੀ ਕਰਨ ਵੱਲੁ ਸਥਾਨਿਕ ਸ਼ਿਵ ਸ਼ੇਨੱ ਆਗੀ ਨੂੰ ਅੰਮ੍ਰਿਤਸਰ ਪੁਲਿਸ ਗ੍ਰਿਫਤਾਰ ਕੀਤਾ ਹੈ। ਕੁਲਦੀਪ ਯਾਦਵ ਨਾਮ ਦਾ ਇਹ ਸ਼ਿਵ ਸੈਨਿਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਤੇੜੇ ਚੱਲਣ ਵਾਲੇ ਈ-ਰਿਕਸ਼ਾ ਚਾਲਕਾਂ ਤੋਂ ਹਫਤਾ ਵਸੂਲੀ ਕਰਦਾ ਸੀ ਅਤੇ ਪੈਸੇ ਨਾ ਦੇਣ ਤੇ ਉਨ੍ਹਾਂ ਨੂੰ ਧਮਕਾਉਂਦਾ ਸੀ।
ਸ੍ਰੀ ਹਰਿਮੰਦਰ ਸਾਹਿਬ ਨੇੜੇ ਈ-ਰਿਕਸ਼ਾ ਚਾਲਕ ਗਗਨਦੀਪ ਨੇ ਥਾਣਾ ਕੋਤਵਾਲੀ ਵਿੱਚ ਸ਼ਿਕਾਇਤ ਦਰਜ ਕਾਰਵਾਈ ਸੀ ਕੇ ਕੁਲਦੀਪ ਯਾਦਵ ਖੁਦ ਨੂੰ ਸ਼ਿਵ ਸੈਨਾ ਨੇਤਾ ਦਸਦਾ ਹੈ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਚੱਲਣ ਵਾਲੇ ਈ-ਰਿਕਸ਼ਾ ਚਾਲਕਾਂ ਕੋਲੋਂ ਜ਼ਬਰਨ ਪ੍ਰਤੀ ਰਿਕਸ਼ਾ 300 ਰੁਪਏ ਵਸੂਲਦਾ ਹੈ। ਜੇਕਰ ਕੋਈ ਉਸਨੂੰ ਪੈਸੇ ਦੇਣ ਤੋਂ ਨਾਂਹ ਕਰਦਾ ਹੈ ਤਾਂ ਉਸਨੂੰ ਧਮਕੀਆਂ ਦਿੰਦਾ ਹੈ।
ਪੁਲਿਸ ਵਲੋਂ ਗਗਨਦੀਪ ਦੀ ਸ਼ਿਕਾਇਤ ਤੇ ਕੇਸ ਦਰਜ ਕਰਕੇ ਕੁਲਦੀਪ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਸ਼ਿਵ ਸੈਨਾ ਨਾਲ ਜੁੜੇ ਹੋਰ ਸ਼ਿਵ ਸੈਨਿਕਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਝੂਠਾ ਕੇਸ ਦਰਜ ਕੀਤਾ ਗਿਆ ਹੈ।
Related Topics: Punjab Police, Sive Sena