February 2, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅਜ਼ਾਦੀ ਪਸੰਦ ਸਿੱਖ ਜਥੇਬੰਦੀ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਸ਼ਿਆਰ ਕੀਤਾ ਹੈ ਕਿ ਉਹ ਬਾਦਲ ਦਲ ਦੇ ਆਗੂਆਂ ਵਲੋਂ ਆਪਣੇ ਆਪ ਨੂੰ ਆਈ.ਐਸ.ਆਈ. ਏਜੰਟ ਕਹਾਉਣ ਲਈ ਮਾਨਸਿਕ ਤੌਰ ‘ਤੇ ਤਿਆਰ ਰਹਿਣ। ਜ਼ਿਕਰਯੋਗ ਹੈ ਕਿ ਬਾਦਲ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਰਵਿੰਦ ਕੇਜਰੀਵਾਲ ਨੂੰ ਸੀ.ਆਈ.ਏ. ਏਜੰਟ ਕਿਹਾ ਹੈ।
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਜਾਰੀ ਇਕ ਪ੍ਰੈਸ ਬਿਆਨ ‘ਚ ਕਿਹਾ ਕਿ ਉਹ ਹੈਰਾਨ ਹਨ ਕਿ ਬਾਦਲ ਕੇਜਰੀਵਾਲ ਨੂੰ ਪਾਕਿਸਤਾਨ ਦੀ ਕਠਪੁਤਲੀ ਕਹਿਣ ਤੋਂ ਕਿਉਂ ਰੁਕੇ ਹੋਏ ਹਨ, ਕਿਉਂਕਿ ਬਾਦਲਾਂ ਦਾ ਇਤਿਹਾਸ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਨੂੰ ਉਹ ਇਹ ਖਿਤਾਬ ਦਿੰਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਲਈ ਇਕ ਅੱਖਾਂ ਖੋਲ੍ਹਣ ਵਾਲਾ ਸਬਕ ਹੈ ਕਿ ਹਿੰਦੂ-ਭਾਰਤ ‘ਚ ਸਿੱਖਾਂ ਲਈ ਕਿੰਨੀਆਂ ਮੁਸ਼ਕਲਾਂ ਹਨ। ਉਨ੍ਹਾਂ ਕਿਹਾ ਕਿ ਰਾਜਨੀਤਕ ਤੌਰ ‘ਤੇ ਸਥਾਪਤ ਲੋਕ ਅਤੇ ਭਾਰਤੀ ਮੀਡੀਆ ਦਿੱਲੀ ਦੇ ਹੁਕਮਾਂ ਨੂੰ ਨਾ ਮੰਨਣ ਵਾਲੇ ਸਿੱਖਾਂ ਨੂੰ “ਦੇਸ਼ ਧ੍ਰੋਹੀ” ਅਤੇ “ਪਾਕਿਸਤਾਨ ਦੇ ਏਜੰਟ” ਦੇ ਤੌਰ ‘ਤੇ ਪੇਸ਼ ਕਰਦਾ ਹੈ। ਕੰਵਰਪਾਲ ਸਿੰਘ ਨੇ ਅਰਵਿੰਦ ਕੇਜਰੀਵਾਲ ਅਤੇ ਉਸਦੀ ਗ਼ੈਰ-ਪੰਜਾਬੀ ਟੀਮ ਨੂੰ ਯਾਦ ਕਰਵਾਇਆ ਕਿ ਸਿੱਖਾਂ ਦੀ ਖੁਦਮੁਖਤਿਆਰੀ ਦੀ ਇੱਛਾਵਾਂ ਨੂੰ ਕਿਵੇਂ ਲੰਬੇ ਸਮੇਂ ਤਕ ਰੋਕ ਕੇ ਰੱਖਿਆ ਗਿਆ ਹੈ।
ਅਜ਼ਾਦੀ ਪਸੰਦ ਸਿੱਖ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਸੁਖਬੀਰ ਬਾਦਲ ਪੂਰੀ ਤਰ੍ਹਾਂ ਆਪਣਾ ਮਾਨਸਕ ਤਵਾਜ਼ਨ ਖੋ ਚੁੱਕਾ ਹੈ। ਬਾਦਲ ਦਲ ਨੇ ਹੇਠਾਂ ਰੋਜ਼ਾਨਾ ਹੋਰ ਨੀਵੇਂ ਪੱਧਰ ‘ਤੇ ਜਾ ਰਿਹਾ ਹੈ। ਹੁਣ ਲੋਕ ਸੁਖਬੀਰ ਦੀਆਂ ਗੱਲਾਂ ਦਾ ਮਜ਼ਾਕ ਉਡਾ ਰਹੇ ਹਨ।
ਆਪਣੀ ਗੱਲ ਨੂੰ ਅੱਗੇ ਤੋਰਦਿਆਂ ਦਲ ਦੇ ਆਗੂ ਨੇ ਕਿਹਾ ਕਿ ਖ਼ਾਲਿਸਤਾਨੀ ਜਥੇਬੰਦੀਆਂ ਦਾ ‘ਆਪ’ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨਾ ਹੀ ਵਿਚਾਰਧਾਰਾ ਦੀ ਸਾਂਝ ਹੈ ਨਾ ਹੀ ਮਕਸਦ ਦੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
After CIA, Arvind Kejriwal can also get ISI Agent Tag by SAD (Badal): Kanwarpal Singh …
Related Topics: Aam Aadmi Party, Arvind Kejriwal, Badal Dal, Dal Khalsa International, Kawarpal Singh, Punjab Politics, Punjab Polls 2017, sukhbir singh badal