ਆਮ ਖਬਰਾਂ

ਸੌਦਾ ਸਾਧ ਦੀ ਫਿਲਮ ਨੂੰ ਹਰੀ ਝੰਡੀ, ਫਿਲਮ ਸੈਸਰ ਬੋਰਡ ਦੀ ਮੁਖੀ ਅਤੇ ਇੱਕ ਮੈਂਬਰ ਵੱਲੋਂ ਅਸਤੀਫਾ

January 17, 2015 | By

ਨਵੀਂ ਦਿੱਲੀ, 16 ਜਨਵਰੀ, 2015): ਭਾਰਤੀ ਫਿਲਮ ਸੈਂਸਰ ਬੋਰਡ ਦੀ ਮੁਖੀ ਲੀਲਾ ਸੈਮਸਨ ਅਤੇ ਬੋਰਡ ਦੀ ਇੱਕ ਮੈਂਬਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਅਨੁਸਾਰ ਡੇਰਾ ਸੌਦਾ ਸਿਰਸਾ ਦੇ ਸੌਦਾ ਸਾਧ ਦੀ ਵਿਵਾਦਤ ਫਿਲਮ ‘ਮੈਸੈਂਜਰ ਆਫ ਗਾਡ’ ਨੂੰ ਨਜ਼ਰਸ਼ਾਨੀ ਬੋਰਡ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਸੈਮਸਨ ਨੇ ਅਸਤੀਫਾ ਦਿੱਤਾ ਹੈ।

ਸਰਕਾਰੀ ਸੂਤਰਾਂ ਅਨੁਸਾਰ ਉਨ੍ਹਾਂ ਨੇ ਆਪਣੇ ਅਸਤੀਫੇ ਦਾ ਕਾਰਨ ਮੰਤਰਾਲੇ ਵੱਲੋਂ ਨਿਯੁਕਤ ਬੋਰਡ ਮੈਂਬਰਾਂ ਤੇ ਅਧਿਕਾਰੀਆਂ ਦੁਆਰਾ ਦਖਲ ਅੰਦਾਜੀ ਕਰਨਾ, ਦਬਾਅ ਪਾਉਣਾ ਤੇ ਭਿ੍ਸ਼ਟਾਚਾਰ ਦੱਸਿਆ ਹੈ ।

MSG-cleared-CBFC-chief-quits

ਸੈਂਸਰ ਬੋਰਡ ਦੀ ਮੁਖੀ ਲੀਲਾ ਸੈਮਸਨ ਨੇ ਅਸਤੀਫਾ ਦਿੱਤਾ

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਬਿਮਲ ਝੂਲਕਾ ਨੇ ਦੱਸਿਆ ਕਿ ਸੈਮਸਨ ਨੇ ਐਸ.ਐਮ.ਐਸ ਰਾਹੀਂ ਮੈਨੂੰ ਜਾਣਕਾਰੀ ਦਿੱਤੀ ਹੈ ਪਰ ਰਸਮੀ ਤੌਰ ‘ਤੇ ਉਨ੍ਹਾਂ ਦਾ ਅਸਤੀਫਾ ਅਜੇ ਮੈਨੂੰ ਨਹੀਂ ਮਿਲਿਆ ਙ ਸੈਮਸਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੰਤਰਾਲੇ ਵੱਲੋਂ ਸੀ.ਈ.ਓ (ਵਾਧੂ ਚਾਰਜ) ਤੇ ਭਿ੍ਸ਼ਟ ਬੋਰਡ ਮੈਂਬਰਾਂ ਰਾਹੀਂ ਸੀ. ਬੀ. ਐਫ. ਸੀ. ਦੇ ਕੰਮਕਾਜ ਵਿਚ ਦਖਲਅੰਦਾਜੀ ਦੇ ਤਾਜ਼ਾ ਮਾਮਲਿਆਂ ਨੇ ਉਨ੍ਹਾਂ ਕਦਰਾਂ ਕੀਮਤਾਂ ਨੂੰ ਸੱਟ ਮਾਰੀ ਹੈ ਜਿਨ੍ਹਾਂ ਵਾਸਤੇ ਅਸੀਂ ਜਾਣੇ ਜਾਂਦੇ ਹਾਂ ।

ਮੈਂ ਆਪਣਾ ਅਸਤੀਫਾ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਕੱਤਰ ਨੂੰ ਭੇਜ ਦਿੱਤਾ ਹੈ। ਇਸੇ ਦੌਰਾਨ ਸਰਕਾਰ ਨੇ ਸੈਂਸਰ ਬੋਰਡ ਦੇ ਕੰਮਕਾਜ ਵਿਚ ਦਖਲਅੰਦਾਜੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ । ਸ੍ਰੀ ਰਾਜਿਆਵਰਧਨ ਰਾਠੌਰ ਰਾਜ ਮੰਤਰੀ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਨੇ ਕਿਹਾ ਹੈ ਕਿ ਮੰਤਰਾਲੇ ਨੇ ਹਮੇਸ਼ਾਂ ਸੈਂਸਰ ਬੋਰਡ ਦੇ ਨਿਰਨਿਆਂ ਤੋਂ ਆਪਣੇ ਆਪ ਨੂੰ ਦੂਰ ਰਖਿਆ ਹੈ ।

ਜ਼ਿਕਰਯੋਗ ਹੈ ਕਿ ਭਾਰਤੀ ਸੈਂਸਰ ਬੋਰਡ ਨੇ ਸੌਦਾ ਸਾਧ ਦੀ ਫਿਲਮ ਨੂੰ ਹਰੀ ਝੰਡੀ ਦੇਣ ਤੋਂ ਨਾਂਹ ਕਰ ਦਿੱਤੀ ਸੀ ਤੇ ਮਾਮਲਾ ਨਜ਼ਰਸ਼ਾਨੀ ਬੋਰਡ ਦੇ ਸਪੁਰਦ ਕਰ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,