June 9, 2017 | By ਸਿੱਖ ਸਿਆਸਤ ਬਿਊਰੋ
ਪਟਿਆਲਾ: ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਹਰ ਘਰ ਵਿਚ ਇੱਕ ਨੌਕਰੀ ਦੇਣ ਦੇ ਚੋਣ ਵਾਅਦੇ ਦੀ ਸ਼ੁਰੂਆਤ ਕਰਦਿਆਂ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਕੋਟਲੀ ਨੂੰ ਡੀ.ਐਸ.ਪੀ. ਵਜੋਂ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਇਸ ਤਹਿਤ ਵੀਰਵਾਰ (8 ਜੂਨ) ਨੂੰ ਉਸ ਦੀ ਪਟਿਆਲਾ ਦੇ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਦੀ ਨਿਗਰਾਨੀ ਹੇਠਾਂ ਮੈਡੀਕਲ ਜਾਂਚ ਦੀ ਖਾਨਾਪੂਰਤੀ ਕੀਤੀ ਗਈ। ਇਸ ਮੌਕੇ ਉਸ ਦਾ ਭਰਾ ਤੇ ਲੁਧਿਆਣਾ ਤੋਂ ਸੰਸਦ ਮੈਂਬਰਰਵਨੀਤ ਬਿੱਟੂ ਵੀ ਮੌਜੂਦ ਸੀ। ਮੀਡੀਆ ਵਲੋਂ ਸੰਪਰਕ ਕਰਨ ‘ਤੇ ਸਿਵਲ ਸਰਜਨ ਨੇ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਦੇ ਆਦੇਸ਼ਾਂ ‘ਤੇ ਇਹ ਮੈਡੀਕਲ ਜਾਂਚ ਡਾਕਟਰਾਂ ਦੀ ਟੀਮ ਵਲੋਂ ਕੀਤੀ ਗਈ ਹੈ।
ਸਬੰਧਤ ਖ਼ਬਰ:
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਰਕੀਰਤ ਕੋਟਲੀ ਨੇ ਕੀਤੀ ਖੁਦਕੁਸ਼ੀ …
ਕੈਪਟਨ ਅਮਰਿੰਦਰ ਸਰਕਾਰ ਮੁਤਾਬਕ ਗੁਰਇਕਬਾਲ ਕੋਟਲੀ ਨੂੰ ਇਹ ਨੌਕਰੀ ਤਰਸ ਦੇ ਆਧਾਰ ‘ਤੇ ਦਿੱਤੀ ਗਈ, ਸਰਕਾਰ ਮੁਤਾਬਕ ਕਿਉਂਕਿ ਉਸਦਾ ਦਾਦਾ ਮੁੱਖ ਮੰਤਰੀ ਬੇਅੰਤ 1995 ਵਿੱਚ ‘ਖ਼ਾਲਿਸਤਾਨੀਆਂ’ ਵਲੋਂ ਮਾਰਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ।
ਸਬੰਧਤ ਖ਼ਬਰ:
ਮੁੱਖ ਮੰਤਰੀ ਬੇਅੰਤ ਦੇ ਪੋਤਰੇ ਨੂੰ ਨੌਕਰੀ ਦੇ ਕੇ ਕੈਪਟਨ ਸਰਕਾਰ ਬਣੀ ਜੰਗਲ ਰਾਜ ਦੀ ਹਾਮੀ: ਖਾਲੜਾ ਮਿਸ਼ਨ …
Related Topics: Captain Amrinder Singh Government, CM Beant Singh, Fake Encounter, Guriqbal kotli, Khalistan Movement