February 7, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਲਈ ਪੰਜ ਹਲਕਿਆਂ ਦੇ 32 ਪੋਲਿੰਗ ਸਟੇਸ਼ਨਾਂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਹੋ ਰਹੀ ਜ਼ਿਮਨੀ ਚੋਣ ਲਈ 16 ਪੋਲਿੰਗ ਬੂਥਾਂ ‘ਤੇ ਮੁੜ ਵੋਟਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਚੋਣ ਕਮਿਸ਼ਨ ਨੇ ਮੁੜ ਵੋਟਿੰਗ ਲਈ 9 ਫਰਵਰੀ (ਵੀਰਵਾਰ) ਦਾ ਦਿਨ ਤੈਅ ਕੀਤਾ ਹੈ।
ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਤਹਿਤ ਪੰਜਾਬ ਦੇ ਮਜੀਠਾ, ਮੁਕਤਸਰ, ਸੰਗਰੂਰ, ਮੋਗਾ ਤੇ ਸਰਦੂਲਗੜ੍ਹ ਵਿਧਾਨ ਸਭਾ ਹਲਕਿਆਂ ਦੇ ਕੁਝ ਪੋਲਿੰਗ ਬੂਥਾਂ ‘ਤੇ ਮੁੜ ਵੋਟਿੰਗ ਹੋਵੇਗੀ। ਇਨ੍ਹਾਂ ‘ਚ ਮਜੀਠਾ ਦੇ ਹਲਕੇ ਦੇ 12 ਪੋਲਿੰਗ ਸਟੇਸ਼ਨ, ਮੁਕਤਸਰ ਦੇ 9 ਪੋਲਿੰਗ ਸਟੇਸ਼ਨ, ਸੰਗਰੂਰ ਦੇ 6 ਪੋਲਿੰਗ ਸਟੇਸ਼ਨ, ਸਰਦੂਲਗੜ੍ਹ ਦੇ 4 ਪੋਲਿੰਗ ਸਟੇਸ਼ਨ ਤੇ ਮੋਗਾ ਦੇ 1 ਪੋਲਿੰਗ ਸਟੇਸ਼ਨ ‘ਤੇ ਮੁੜ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਅੰਮ੍ਰਿਤਸਰ ਲੋਕ ਸਭਾ ਸੀਟ ਦੇ 16 ਪੋਲਿੰਗ ਸਟੇਸ਼ਨਾਂ ‘ਤੇ ਵੀ ਵੋਟਿੰਗ ਹੋਵੇਗੀ।
9 ਫਰਵਰੀ ਨੂੰ ਪੰਜਾਬ ਦੇ 5 ਵਿਧਾਨ ਸਭਾ ਹਲਕਿਆਂ ‘ਚ 32 ਪੋਲਿੰਗ ਬੂਥਾਂ ‘ਤੇ ਹੋਣ ਵਾਲੀ ਇਹ ਵੋਟਿੰਗ ਵੀ ਕਾਫੀ ਅਹਿਮ ਹੋ ਸਕਦੀ ਹੈ ਕਿਉਂਕਿ ਜੇਕਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਨਜ਼ਰ ਮਾਰੀਏ ਤਾਂ ਕਈ ਸੀਟਾਂ ਤੇ ਜਿੱਤ ਹਾਰ ਬਹੁਤ ਥੋੜ੍ਹੇ ਫਾਸਲੇ ਨਾਲ ਹੀ ਹੋਈ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Breaking News: Re polling In 48 Polling Booths In Punjab On 9th February 2017 …
Related Topics: Election Commission of India, Fourth Front Punjab, Punjab Elections 2017 (ਪੰਜਾਬ ਚੋਣਾਂ 2017), Punjab Polls 2017