ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਮਾਣਹਾਨੀ ਕੇਸ ‘ਚ ‘ਆਪ’ ਆਗੂਆਂ ‘ਤੇ ਦੋਸ਼ ਆਇਦ; ਅਗਲੀ ਤਰੀਕ 4 ਜਨਵਰੀ 2017 ਪਈ

November 19, 2016 | By

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ ‘ਆਪ’ ਆਗੂਆਂ ਦੇ ਖਿਲਾਫ ਪਾਏ ਮਾਣਹਾਨੀ ਕੇਸ ‘ਚ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਆਸ਼ੀਸ਼ ਖੇਤਾਨ ਖਿਲਾਫ਼ ਦੋਸ਼ ਆਇਦ ਕਰ ਦਿੱਤੇ ਗਏ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਇਸ ਨੂੰ ਇਕ ਵੱਡੀ ਜਿੱਤ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਹ ਕੇਜਰੀਵਾਲ ਅਤੇ ‘ਆਪ’ ਦੇ ਹੋਰ ਆਗੂਆਂ ਨੂੰ ਜੇਲ੍ਹ ਪਹੁੰਚਾ ਕੇ ਹੀ ਦਮ ਲੈਣਗੇ। ਇਹ ਮਾਮਲਾ ਇਥੇ ਰਵੀਇੰਦਰ ਕੌਰ ਜੇ.ਐਮ.ਆਈ.ਸੀ. ਦੀ ਅਦਾਲਤ ਦੇ ਵਿਚਾਰ ਅਧੀਨ ਹੈ ਜੋ ਕਿ ਬੀਤੀ 20 ਮਈ ਨੂੰ ਮਜੀਠੀਆ ਵੱਲੋਂ ਉਕਤ ‘ਆਪ’ ਆਗੂਆਂ ਖਿਲਾਫ ਇਹ ਕਹਿੰਦਿਆਂ ਦਰਜ ਕਰਵਾਇਆ ਸੀ ਕਿ ਇਹ ਆਗੂ ਉਨ੍ਹਾਂ ਦਾ ਨਾਂਅ ਨਸ਼ਿਆਂ ‘ਚ ਬੇ-ਵਜ੍ਹਾ ਘੜੀਸ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ।

ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀਆਂ 'ਚ ਬਿਕਰਮ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕ

ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀਆਂ ‘ਚ ਬਿਕਰਮ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕ

ਅਦਾਲਤ ਵੱਲੋਂ ਮਜੀਠੀਆ ਦੇ ਪੱਖ ਵੱਲੋਂ ਦਿੱਤੀਆਂ ਦਲੀਲਾਂ ਉਪਰੰਤ ‘ਆਪ’ ਆਗੂਆਂ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 500 , 501 ਆਦਿ ਤਹਿਤ ਦੋਸ਼ ਆਇਦ ਕਰਦਿਆਂ ਅਗਲੀ ਪੇਸ਼ੀ 4 ਜਨਵਰੀ ਦੀ ਨਿਰਧਾਰਤ ਕੀਤੀ ਹੈ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਹੋਏ ਵਕੀਲਾਂ ਨੇ ਕਿਹਾ ਕਿ ਉਹ ਇਸ ਸਬੰਧੀ ਉੱਚ ਅਦਾਲਤ ‘ਚ ਅਪੀਲ ਕਰਨਗੇ ਆਪਣੇ ਵਕੀਲਾਂ ਨਾਲ ਅਦਾਲਤ ‘ਚ ਪੁੱਜੇ ਬਿਕਰਮ ਮਜੀਠੀਆ ਨੇ ਅਦਾਲਤੀ ਕਾਰਵਾਈ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਕੇਜਰੀਵਾਲ ਅਤੇ ਹੋਰ ਆਗੂਆਂ ਨੂੰ, ਜਿਹੜੀ ਗੱਡੀ ‘ਤੇ ਕਚਿਹਰੀ ਆਉਣਗੇ, ਉਸੇ ਗੱਡੀ ‘ਤੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਵੇਗਾ। ਜ਼ਿਕਯੋਗ ਹੈ ਕਿ ਮਜੀਠੀਆ ਪ੍ਰੈੱਸ ਕਾਨਫਰੰਸ ਦੌਰਾਨ ਕੇਵਲ ‘ਆਪ’ ਅਤੇ ਕੇਜਰੀਵਾਲ ‘ਤੇ ਹੀ ਵਰ੍ਹਦੇ ਰਹੇ ਪਰ ਕਾਂਗਰਸ ਬਾਰੇ ਉਨ੍ਹਾਂ ਕੋਈ ਬਹੁਤੀ ਟਿੱਪਣੀ ਨਹੀਂ ਕੀਤੀ। ਇਸ ਮੌਕੇ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ, ਭਗਵੰਤ ਸਿੰਘ ਸਿਆਲਕਾ, ਪੁਨੀਤ ਜ਼ਖਮੀ, ਬਿਕਰਮਜੀਤ ਸਿੰਘ ਬਾਠ, ਅਮਨਦੀਪ ਸਿੰਘ ਸਿਆਲੀ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,