September 21, 2015 | By ਸਿੱਖ ਸਿਆਸਤ ਬਿਊਰੋ
ਅਟਾਰੀ (20 ਸਤੰਬਰ, 2015): ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਿਤ 40 ਸਿੱਖ ਸ਼ਰਧਾਲੂਆਂ ਦਾ ਜਥਾ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪਹੁੰਚਿਆ ।
ਜਥੇ ‘ਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਅਮਰਜੀਤ ਸਿੰਘ ਪੇਸ਼ਾਵਰ ਵਾਲਿਆਂ ਤੇ ਹੋਰ ਸ਼ਰਧਾਲੂਆਂ ਦਾ ਨਨਕਾਣਾ ਸਾਹਿਬ ਯਾਤਰੀ ਜਥੇ ਦੇ ਪ੍ਰਧਾਨ ਸਵਰਨ ਸਿੰਘ ਗਿੱਲ ਵੱਲੋਂ ਸਿਰਪਾਓ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ।
ਭਾਰਤ ਪਹੰੁਚੇ ਜਥੇ ਦੇ ਆਗੂ ਪ੍ਰਤੀਮ ਸਿੰਘ ਤੇ ਬਾਬਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ 30 ਦਿਨਾਂ ਵੀਜ਼ੇ ‘ਤੇ ਭਾਰਤ ਆਏ ਹਨ । ਉਹ ਸ੍ਰੀ ਅੰਮਿ੍ਤਸਰ ਸਥਿਤ ਗੁਰਧਾਮਾਂ ਤੋਂ ਇਲਾਵਾ ਦਿੱਲੀ, ਹੇਮਕੁੰਟ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਤਨ ਵਾਪਸ ਪਰਤਣਗੇ ।
Related Topics: Sikhs In Pakistan