August 17, 2015 | By ਸਿੱਖ ਸਿਆਸਤ ਬਿਊਰੋ
ਸਰੀ (16 ਅਗਸਤ, 2015): ‘ਨਾਰਥ ਅਮਰੀਕਨ ਸਿੱਖ ਐਕਟੀਵਿਸਟ’ ਜਥੇਬੰਦੀ ਵਲੋਂ ਸਿੱਖਾਂ ਨੂੰ ਦਰਪੇਸ਼ ਰਾਜਸੀ, ਧਾਰਮਿਕ ਤੇ ਸਮਾਜਿਕ ਮਸਲਿਆਂ ਨੂੰ ਵਿਚਾਰਨ ਵਾਸਤੇ ਸਰੀ ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਪੰਜਾਬ ਤੋਂ ਉੱਘੇ ਇਤਿਹਾਸਕਾਰ ਅਜਮੇਰ ਸਿੰਘ ਤੇ ਭਾਰਤ ਦੀਆਂ ਕਈ ਪ੍ਰਮੁੱਖ ਅਖਬਾਰਾਂ ਤੇ ਖਬਰ ਏਜੰਸੀਆਂ ਨਾਲ ਕੰਮ ਕਰਦੇ ਰਹੇ ਨਾਮਵਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਸਥਾਨਕ ਲੋਕਾਂ ਨਾਲ ਵਿਚਾਰ-ਚਰਚਾ ਕਰਨਗੇ।
ਇਹ ਸਮਾਗਮ 21 ਅਗਸਤ ਨੂੰ ਸਥਾਨਕ ਬੇਅਰ ਕਰੀਕ ਪਾਰਕ ਦੇ ਨਾਲ ਸਥਿਤ ਸਰੀ ਆਰਟਸ ਸੈਂਟਰ (13750-88 ਐਵੇਨਿਊ) ਵਿਖੇ ਸ਼ਾਮ 5.30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਲਈ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ ।
ਵਰਨਣਯੋਗ ਹੈ ਕਿ ਸ. ਅਜਮੇਰ ਸਿੰਘ ਆਪਣੀ ਅਗਲੀ ਕਿਤਾਬ ‘ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਲੈ ਕੇ ਕੈਨੇਡਾ ਪੁੱਜੇ ਹਨ ਜੋ ਕਿ 16 ਅਗਸਤ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵਿਖੇ ਰਿਲੀਜ਼ ਕੀਤੀ ਜਾਣੀ ਹੈ ।
ਪੱਤਰਕਾਰ ਜਸਪਾਲ ਸਿੰਘ ਸਿੱਧੂ ਏ. ਐਨ. ਆਈ. ਸਮੇਤ ਭਾਰਤ ਦੀਆਂ ਕਈ ਪ੍ਰਮੁੱਖ ਅਖਬਾਰਾਂ ਤੇ ਖਬਰ ਏਜੰਸੀਆਂ ਦੇ ਪੱਤਰਕਾਰ ਰਹੇ ਹਨ, ਜਿਸ ਦੌਰਾਨ ਉਨ੍ਹਾਂ ਪੰਜਾਬ ਸਮੱਸਿਆ ਨੂੰ ਬਹੁਤ ਨੇੜੇ ਤੋਂ ਦੇਖਿਆ ।ਇਸ ਸੈਮੀਨਾਰ ‘ਚ ਉਹ ਆਪਣੇ ਜ਼ਾਤੀ ਤਜਰਬੇ ਦੱਸਣ ਦੇ ਨਾਲ-ਨਾਲ ਭਵਿੱਖ ਨਾਲ ਨਜਿੱਠਣ ਲਈ ਵੀ ਵਿਚਾਰ ਪੇਸ਼ ਕਰਨਗੇ ।
Related Topics: Ajmer Singh, Jaspal Singh Sidhu (Senior Journalist), Sikhs in Canada, Teeje Ghallughara Ton Baad Sikhan Di Sithandak Gherabandi