ਵਿਦੇਸ਼ » ਸਿੱਖ ਖਬਰਾਂ

ਅਮਰੀਕਾਂ ਵਿੱਚ ਸਿੱਖਾਂ ‘ਤੇ ਹੁੰਦੇ ਹਮਲੇ ਨਸਲੀ ਹਨ:ਐੱਫਬੀਆਈ

March 27, 2015 | By

ਵਾਸ਼ਿੰਗਟਨ (26 ਮਾਰਚ, 2015): ਅਮਰੀਕਾ ਵਿੱਚ ਵੱਸਦੇ ਸਿੱਖਾਂ ਦੀ ਸਾਲਾਂਬੱਧੀ ਮਿਹਨਤ ਉਦੋਂ ਰੰਗ ਲਿਆਈ ਜਦ ਅਮਰੀਕਾ ਦੀ ਮੁੱਖ ਜਾਂਚ ਏਜ਼ੰਸੀ ਐੱਫਬੀਆਈ ਨੇ ਅਧਿਕਾਰਤ ਤੌਰ ‘ਤੇ ਮੰਨਿਆ ਕਿ ਅਮਰੀਕਾਂ ਵਿੱਚ ਸਿੱਖਾਂ ‘ਤੇ ਹੁੰਦੇ ਹਮਲੇ ਨਸਲੀ ਹਨ ਅਤੇ ਹੁਣ ਇਨ੍ਹਾਂ ਹਮਲ਼ਿਆਂ ਦੀ ਜਾਂਚ ਐੱਫਬੀਆਈ ਕਰੇਗੀ।

ਤਾਜ਼ਾ ਲਏ ਗਏ ਫੈਸਲੇ ਅਨੁਸਾਰ ਹੁਣਅਮਰੀਕਾ ‘ਚ ਸਿੱਖਾਂ ‘ਤੇ ਹੋਣ ਵਾਲੇ ਹਮਲਿਆਂ ਨੂੰ ਹੁਣ ਨਸਲੀ ਹਮਲੇ ਮੰਨਿਆ ਜਾਏਗਾ। ਸਿੱਖਾਂ ਸਮੇਤ ਘੱਟ-ਗਿਣਤੀਆਂ ਕਈ ਸਾਲਾਂ ਤੋਂ ਇਹ ਮੰਗ ਕਰ ਰਹੀਆਂ ਸਨ।

FBI-Finally-Recognizes-Sikhs-in-New-Hate-Crime-Tracking-Program-e1427298547576 (1)

 ਅਮਰੀਕਾਂ ਵਿੱਚ ਸਿੱਖਾਂ ‘ਤੇ ਹੁੰਦੇ ਹਮਲੇ ਨਸਲੀ ਹਨ

ਅਮਰੀਕਾ ਦੀ ਤਫ਼ਤੀਸ਼ੀ ਏਜੰਸੀ ਐਫ਼ਬੀਆਈ ਨੇ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਮੰਨ ਲਿਆ ਹੈ ਕਿ ਸਿੱਖਾਂ ‘ਤੇ ਨਸਲੀ ਹਮਲੇ ਹੁੰਦੇ ਹਨ। ਹੁਣ ਤਕ ਸਿੱਖ-ਵਿਰੋਧੀ ਹਮਲਿਆਂ ਨੂੰ ਨਸਲੀ ਹਮਲੇ ਨਹੀਂ ਮੰਨਿਆ ਜਾਂਦਾ ਸੀ। ਹੁਣ ਨਸਲੀ ਹਮਲੇ ਮੰਨ ਕੇ ਜਾਂਚ-ਪੜਤਾਲ ਕੀਤੀ ਜਾਵੇਗੀ। ਦੇਸ਼ ਵਿਚ ਸਿੱਖਾਂ ‘ਤੇ ਪਿਛਲੇ ਸਮੇਂ ਦੌਰਾਨ ਕਈ ਹਮਲੇ ਹੋਏ ਹਨ। ਸਿੱਖਾਂ ਨੂੰ ਪਛਾਣ ਦੇ ਮਸਲੇ ਕਰਕੇ ਉਨ੍ਹਾਂ ਦੀ ਪਗੜੀ ਅਤੇ ਦਾਹੜੀ ਕਰ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ।

ਮੂਲ ਅਮਰੀਕੀ ਜਾਂ ਹੋਰ ਲੋਕ ਸਿੱਖ ਪਛਾਣ ਤੋਂ ਨਾਵਾਕਫ ਹੋਚ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਲੈਂਦੇ ਹਨ। ਇਸ ਫ਼ੈਸਲੇ ਦਾ ਅਮਰੀਕੀ ਸੰਸਦ ਮੈਂਬਰਾਂ, ਸਿੱਖਾਂ ਅਤੇ ਨੇ ਸਵਾਗਤ ਕੀਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਜੋਅ ਕਰੋਲੇ ਨੇ ਕਿਹਾ, ‘ਨਸਲੀ ਹਮਲੇ ਮੰਨ ਲੈਣ ਦਾ ਮਤਲਬ ਸਿਰਫ਼ ਇਹੋ ਨਹੀਂ ਕਿ ਸਰਕਾਰੀ ਕਾਗਜ਼ ਦੇ ਇਕ ਖ਼ਾਨੇ ਵਿਚ ‘ਨਸਲੀ ਹਮਲਾ’ ਲਿਖ ਦਿਤਾ ਜਾਏਗਾ ਸਗੋਂ ਹੁਣ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਲੋੜੀਂਦੇ ਸਰੋਤ ਅਤੇ ਜਾਣਕਾਰੀ ਦਿਤੀ ਜਾਵੇਗੀ ਤਾਕਿ ਘੱਟ-ਗਿਣਤੀਆਂ ਵਿਰੁਧ ਹੋਣ ਵਾਲੇ ਹਮਲਿਆਂ ਨੂੰ ਠੱਲ੍ਹ ਪਾਈ ਜਾ ਸਕੇ।’ ਕਰੋਲੇ ਨੇ ਇਸ ਸਬੰਧ ਵਿਚ ਹਸਤਾਖਰ ਮੁਹਿੰਮ ਚਲਾਈ ਹੋਈ ਸੀ।

ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਐਫ਼ਬੀਆਈ ਦੁਆਰਾ ਐਲਾਨੀਆਂ ਗਈਆਂ ਨਵੀਆਂ ਤਬਦੀਲੀਆਂ ਸਦਕਾ ਨੀਤੀਘਾੜੇ ਸਿੱਖਾਂ ਅਤੇ ਹੋਰ ਘੱਟ-ਗਿਣਤੀਆਂ ‘ਤੇ ਹੋਣ ਵਾਲੇ ਨਸਲੀ ਹਮਲਿਆਂ ਪਿਛਲੇ ਕਾਰਨਾਂ ਆਦਿ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੇ ਅਤੇ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਅਪਣਾਉਣਗੇ।

ਸਿੱਖ ਕੁਲੀਸ਼ਨ ਦੇ ਰਾਜਦੀਪ ਸਿੰਘ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ, ‘ਸਿੱਖਾਂ ਨੂੰ ਉਨ੍ਹਾਂ ਦੀ ਵਿਲੱਖਣ ਪਛਾਣ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਸੀ। ਹੁਣ ਆਸ ਦੀ ਕਿਰਨ ਦਿਸੀ ਹੈ ਕਿ ਹਮਲਿਆਂ ਨੂੰ ਠੱਲ੍ਹ ਪਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,