ਸਿਆਸੀ ਖਬਰਾਂ » ਸਿੱਖ ਖਬਰਾਂ

ਵੰਡ ਤੋਂ 70 ਸਾਲ ਬਾਅਦ, ਵਿਲੱਖਣ ‘ਅਰਦਾਸ’ ਕਰਕੇ ਕਤਲੇਆਮ ਦੀ ਮਾਫੀ ਮੰਗੀ ਗਈ

September 4, 2017 | By

ਲੁਧਿਆਣਾ: ਐਤਵਾਰ (3 ਸਤੰਬਰ) ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ 1947 ‘ਚ ਆਪਣਿਆਂ ਵਲੋਂ ਆਪਣਿਆਂ ਦੇ ਕਤਲੇਆਮ ਦੀ ਮਾਫੀ ਲਈ ਅਰਦਾਸ ਤੇ ਦੁਆ ਪ੍ਰੋਗਰਾਮ ਕੀਤਾ ਗਿਆ।

ਵੰਡ ਤੋਂ 70 ਸਾਲ ਬਾਅਦ, ਵਿਲੱਖਣ 'ਅਰਦਾਸ' ਕਰਕੇ ਕਤਲੇਆਮ ਦੀ ਮਾਫੀ ਮੰਗੀ ਗਈ

ਵੰਡ ਤੋਂ 70 ਸਾਲ ਬਾਅਦ, ਵਿਲੱਖਣ ‘ਅਰਦਾਸ’ ਕਰਕੇ ਕਤਲੇਆਮ ਦੀ ਮਾਫੀ ਮੰਗੀ ਗਈ

ਅਰਦਾਸ ਪ੍ਰੋਗਰਾਮ ਸਾਰਿਆਂ ਲਈ ਖੁੱਲਾ ਸੀ ਕਿਸੇ ਨੂੰ ਵੀ ਇਸ ਲਈ ਖਾਸ ਤੌਰ ‘ਤੇ ਸੱਦਾ ਨਹੀਂ ਦਿੱਤਾ ਗਿਆ ਸੀ। ਮੀਟਿੰਗ ਦੀ ਸ਼ੁਰੂਆਤ ‘ਚ ਕਿਹਾ ਗਿਆ ਕਿ ਉਹ ਸਾਰੇ ਲੋਕ ਇਸ ‘ਚ ਸ਼ਾਮਲ ਹੋ ਸਕਦੇ ਹਨ ਜਿਹੜੇ ਮਹਿਸੂਸ ਕਰਦੇ ਹਨ ਉਨ੍ਹਾਂ ਦੇ ਵਡੇਰਿਆਂ ਨੇ ਆਪਣੇ ਹੀ ਲੋਕਾਂ ਦਾ ਕਤਲੇਆਮ ਕੀਤਾ ਸੀ।

'ਅਰਦਾਸ ਤੇ ਦੁਆ' ਪ੍ਰੋਗਰਾਮ ਦਾ ਇਕ ਦ੍ਰਿਸ਼

‘ਅਰਦਾਸ ਤੇ ਦੁਆ’ ਪ੍ਰੋਗਰਾਮ ਦਾ ਇਕ ਦ੍ਰਿਸ਼-1

ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਸ਼ਾਮਲ ਹੋਏ ਅਤੇ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਕਤਲੇਆਮ ਲਈ ਸਿਰਫ ਸਿਆਸਤਦਾਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਸਾਡੇ ਆਪਣੇ ਲੋਕਾਂ ਨੇ ਆਪਣੇ ਹੀ ਲੋਕਾਂ ਨੂੰ ਜਾਨੋ ਮਾਰਿਆ। ਮੀਟਿੰਗ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਕਿ 1947 ‘ਚ ਪੰਜਾਬ ਦੀ ਵੰਡ ਵੇਲੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਤੋਂ ਮਾਫੀ ਮੰਗਣੀ ਚਾਹੁੰਦੇ ਹਾਂ ਇਸ ਮੌਕੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਨੇ ਵੀ ਦੁਆ ਪੜ੍ਹੀ ਗਈ। ਇਸ ਮੌਕੇ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ‘ਗੁਨਾਹਾਂ ਦਾ ਇਕਬਾਲ-ਮਾਫੀ ਲਈ ਅਰਦਾਸ ਤੇ ਦੁਆ’ ਪ੍ਰੋਗਰਾਮ ‘ਚ ਹਿੱਸਾ ਲਿਆ ਜਸਕਿ ਕਿਸੇ ਨੂੰ ਵੀ ਰਸਮੀ ਤੌਰ ‘ਤੇ ਸੱਦਾ ਨਹੀਂ ਦਿੱਤਾ ਗਿਆ ਸੀ।

'ਅਰਦਾਸ ਤੇ ਦੁਆ' ਪ੍ਰੋਗਰਾਮ ਦਾ ਇਕ ਦ੍ਰਿਸ਼-2

‘ਅਰਦਾਸ ਤੇ ਦੁਆ’ ਪ੍ਰੋਗਰਾਮ ਦਾ ਇਕ ਦ੍ਰਿਸ਼-2

ਪ੍ਰਬੰਧਕਾਂ ਵਿਚੋਂ ਇਕ ਗੰਗਵੀਰ ਰਾਠੌੜ ਨੇ ਕਿਹਾ, “ਇਹ ਪ੍ਰੋਗਰਾਮ ਇਸ ਲਈ ਕੀਤਾ ਗਿਆ ਕਿ ਸਾਡੇ ਵੱਡ ਵਡੇਰਿਆਂ ਤੋਂ ਗਲਤ ਹੋਇਆ ਸੀ। ਇਹ ਤੱਥ ਜਗ ਜਾਹਰ ਹੈ ਕਿ ਸਾਡੇ ਲੋਕਾਂ ਨੇ ਆਪਣੇ ਹੀ ਲੋਕਾਂ ਨੂੰ ਮਾਰ ਦਿੱਤਾ। ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਤੋਂ ਮਾਫੀ ਮੰਗਣ ਲਈ ਸੀ ਜਿਨ੍ਹਾਂ ਦੇ ਮੈਂਬਰ ਮਾਰ ਦਿੱਤੇ ਗਏ ਸੀ। ਅਸੀਂ ਇਸ ਕਤਲੇਆਮ ਲਈ ਇਕੱਲੇ ਸਿਆਸਤਦਾਨਾਂ ਅਤੇ ਬਰਤਾਨਵੀ ਸਰਕਾਰ ਨੂੰ ਦੋਸ਼ ਨਹੀਂ ਲਾ ਸਕਦੇ। ਤੱਥ ਇਹ ਹੈ ਕਿ ਅਣਵੰਡੇ ਪੰਜਾਬ ਦੇ ਸਾਡੇ ਲੋਕ ਹੀ ਮਨੁੱਖਤਾ ਅਤੇ ਪੰਜਾਬੀਅਤ, ਪੰਜਾਬ ਦੇ ਸਭਿਆਚਾਰ ਨੂੰ ਭੁੱਲ ਗਏ ਹਨ। ਉਹ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਵੰਡਦੇ ਹੋਏ ਇਕ ਪੰਜਾਬੀ ਹੋਣ ਦਾ ਮਤਲਬ ਭੁੱਲ ਗਏ ਸੀ।”

ਇਸ ਇਕੱਠ ਵਿਚ ਚੁੱਕੀਆਂ ਗਈਆਂ ਮੰਗਾਂ ਵਿਚ ਇਕ ਇਹ ਸੀ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ 80 ਜਾਂ ਇਸਤੋਂ ਵੱਧ ਵਰ੍ਹਿਆਂ ਦੀ ਉਮਰ ਦੇ ਨਾਗਰਿਕਾਂ ਨੂੰ ਆਪੋ ਆਪਣੇ ਬਜ਼ੁਰਗਾਂ ਦੇ ਪਿੰਡਾਂ ਦੀ ਯਾਤਰਾ ਬਿਨਾਂ ਰੋਕ ਟੋਕ ਦੇ ਕਰਨ ਦੇਣ।

ਗੰਗਵੀਰ ਰਾਠੌੜ ਨੇ ਕਿਹਾ, “ਪਾਕਿਸਤਾਨ ਅਤੇ ਭਾਰਤ ਦੋਵਾਂ ਵਲੋਂ ਉਰਦੂ ਅਤੇ ਹਿੰਦੀ ਨੂੰ ਵਧਾਵਾ ਦਿੱਤਾ ਜਾ ਰਿਹਾ, ਪਰ ਪੰਜਾਬੀ ਨੂੰ ਨਹੀਂ। ਅਸੀਂ ਚਾਹੁੰਦੇ ਹਾਂ ਕਿ ਇਹ ਬਚ ਜਾਵੇ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

70 years After Partition, Unique ‘Ardaas’ seeks Forgiveness for Killings …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,