ਸਿੱਖ ਖਬਰਾਂ

ਨਵੰਬਰ 1984ਸਿੱਖ ਨਸਲਕੁਸ਼ੀ: 30 ਸਾਲ ਬੀਤਣ ਦੇ ਬਾਅਦ ਵੀ ਇਨਸਾਫ ਨਾ ਮਿਲਣ ‘ਤੇ ਪੰਜਾਬ ਬੰਦ ਦਾ ਸੱਦਾ

October 11, 2014 | By

ਅੰਮ੍ਰਿਤਸਰ (30 ਨਵੰਬਰ, 2014): ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਸਮੇਂ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲੇ ਕਾਂਗਰਸ ਪਾਰਟੀ ਦੇ ਆਗੂਆਂ ਦੀ 30 ਸਾਲਾਂ ਤੋਂ ਕੀਤੀ ਜਾ ਰਹੀ ਪੁਸ਼ਤਪਨਾਹੀ ਨੂਮ ਚੋਣੌਤੀ ਦਿੰਦਿਆਂ ਅਤੇ ਭਾਰਤੀ ਇਨਸਾਫ ਦਾ ਚਿਹਰੇ ਨੂੰ ਸੰਸਾਰ ਸਾਹਮਣੇ ਲਿਆਉਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ 1 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਇਸ ਸਾਲ ਹੋਇਆਂ ਪੂਰੇ ਤੀਹ ਸਾਲ ਹੋ ਜਾਣਗੇ, ਇਸ ਤੀਹ ਸਾਲ ਦੇ ਵਕਫੇ ਦੌਰਾਨ 30,000 ਸਿੱਖਾਂ ਦੇ ਕਾਤਲਾਂ, ਸਿੱਖ ਔਰਤਾਂ ਨਾਲ ਬਲਾਤਕਾਰ ਕਰਨ ਵਾਲਿਆਂ, ਸਿੱਖਾਂ ਦੀ ਅਰਬਾਂ ਰੁਪਿਆਂ ਦੀ ਜਾਇਦਾਦ ਸਾੜਨ ਵਾਲਿਆਂ, ਸਿੱਖਾਂ ਦੇ ਗੁਰਦੁਆਰਿਆਂ ਨੂੰ ਸਾੜਨ ਵਾਲਿਆਂ ਦੀ ਅਗਵਾਈ ਕਰਨ ਵਾਲੇ ਕਾਂਗਰਸੀ ਨੂੰ ਸਰਕਾਰ ਦੀ ਪੂਰਨ ਰੂਪ ਵਿੱਚ ਸਰਪ੍ਰਸਤੀ ਹਾਸਲ ਹੈ ਅਤੇ ਸਮੇਂ-ਸਮੇਂ ਬਦਲਦੀਆਂ ਸਰਕਾਰਾਂ ਨੇ ਸਿੱਖ ਕਤਲਆਮ ਦੇ ਇਨ੍ਹਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਕਰਨੈਲ ਸਿੰਘ ਪੀਰ ਮੁਹੰਮਦ, ਬੀਬੀ ਜਗਦੀਸ਼ ਕੌਰ ਅਤੇ ਹੋਰ ਪੈੱਸ ਕਾਨਫਰੰਸ ਦੌਰਾਨ

ਕਰਨੈਲ ਸਿੰਘ ਪੀਰ ਮੁਹੰਮਦ, ਬੀਬੀ ਜਗਦੀਸ਼ ਕੌਰ ਅਤੇ ਹੋਰ ਪੈੱਸ ਕਾਨਫਰੰਸ ਦੌਰਾਨ

ਸ੍ਰ ਪੀਰ ਮੁਹੰਮਦ ਨੇ ਦੱਸਿਆ ਕਿ ਸਾਲ 2013 ਵਿੱਚ ਦਿੱਲੀ ਵਿਖੇ ਬੀਬੀ ਜਗਦੀਸ਼ ਕੌਰ ਅਤੇ ਬੀਬੀ ਨਿਰਪਰੀਤ ਕੌਰ ਵਲੋਂ ਇਨਸਾਫ ਲੈਣ ਖਾਤਿਰ ਮਰਨ ਵਰਤ ਤੇ ਬੈਠ ਜਾਣ ਕਾਰਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ,ਸ਼੍ਰੋਮਣੀ ਕਮੇਟੀ ਪਰਧਾਨ ਸ੍ਰ ਅਵਤਾਰ ਸਿੰਘ ਮੱਕੜ ਅਤੇ ਮੁਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦਾ ਸਮੁਚਾ ਪ੍ਰੀਵਾਰ ,ਜਿਸ ਵਿੱਚ ਉਸਦੀ ਨੂੰਹ ਹਰਸਿਮਰਤ ਕੌਰ ਬਾਦਲ ,ਪੁਤਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਆਪ ਪੁਜਕੇ ਯਕੀਨ ਦਿਵਾਇਆ ਸੀ ਕਿ ਪੀੜਤਾਂ ਦੀ ਚਾਰ ਪ੍ਰਮੁਖ ਮੰਗਾਂ ਹਰ ਹਾਲਤ ਵਿੱਚ ਮੰਗਵਾਈਆਂ ਜਾਣਗੀਆਂ।

ਸ੍ਰ ਪੀਰ ਮੁਹੰਮਦ ਨੇ ਦੱਸਿਆ ਕਿ ਪੀੜਤਾਂ ਦੀ ਇੱਕ ਪ੍ਰਮੁਖ ਮੰਗ ਇਹ ਵੀ ਸੀ ਕਿ ਦਿੱਲੀ ਕਤਲੇਆਮ ਦੇ ਲਟਕਦੇ ਮਾਮਲਿਆਂ ਤੇ ਦੋਸ਼ੀ ਪੁਲਿਸ ਮੁਲਾਜਮਾ ਨੂੰ ਸਜਾ ਦਿਵਾਏ ਜਾਣ ਲਈ ਇੱਕ ਐਸ.ਆਈ.ਟੀ.ਦਾ ਗਠਨ ਕੀਤਾ ਜਾਵ।ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਸ੍ਰੀ ਕੇਜ਼ਰੀਵਾਲ ਦੀ ਸਰਕਾਰ ਨੇ ਇਸਦੇ ਗਠਨ ਦੀ ਪ੍ਰਕਿਰਿਆ ਆਰੰਭ ਦਿੱਤੀ ਸੀ ਲੇਕਿਨ ਅਜੇ ਤੀਕ ਕਿਸੇ ਤਣ ਪੱਤਣ ਨਹੀ ਲੱਗੀ ।ਆਗੂਆਂ ਨੇ ਕਿਹਾ ਕਿ ਕਲੱ ਤੀਕ ਹਰ ਮਹੀਨੇ ਹੀ ਦਿੱਲੀ ਕਤਲੇਆਮ ਪੀੜਤਾਂ ਲਈ ਇਨਸਾਫ ਦੇ ਨਾਮ ਤੇ ਦਿੱਲੀ ਵਿੱਚ ਧਰਨੇ ਦੇਣ ਵਾਲਾ ਅਕਾਲੀ ਦਲ ਹੁਣ ਖਾਮੋਸ ਹੋ ਗਿਆ ਹੈ ।

1 ਨਵੰਬਰ ਨੂੰ ਬੰਦ ਦੇ ਸੱਦੇ ਨੂੰ ਜਾਇਜ਼ ਕਰਾਰ ਦਿੰਦਿਆਂ ਏ ਆਈ ਐਸ ਐਸ ਐਫ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਜਦੋਂ ਸਰਕਾਰਾਂ ਅਤੇ ਅਦਾਲਤਾਂ ਕੋਲੋ ਨਿਆ ਮਿਲਣ ਦੀ ਆਸ ਖਤਮ ਹੋ ਜਾਵੇ ਤਾਂ ਫਿਰ ਇੱਕੋ-ਇੱਕ ਰਸਤਾ ਲੋਕ ਕਚਹਿਰੀ ਦਾ ਹੀ ਬਾਕੀ ਰਹਿ ਜਾਦਾਂ ਹੈ।ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆ ਦਿਵਾਉਣ ਦੇ ਮੁੱਦੇ ਦਾ ਸਮਰਥਨ ਕਰਨ ਲਈ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੀ ਬਾਦਲ ਸਰਕਾਰ ਨੂੰ ਅਪੀਲ ਕੀਤੀ ਕਿ ਇੱਕ ਦਿਨ ਲਈ ਸਰਕਾਰੀ ਦਫਤਰ, ਵਿਦਿਅੱਕ ਅਤੇ ਵਪਾਰਕ ਅਦਾਰੇ ਬੰਦ ਰੱਖੇ ਜਾਣ।

ਏ ਆਈ ਐਸ ਐਸ ਐਫ ਦੇ ਪ੍ਰਧਾਨ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਬਾਵਜੂਦ ਸਮੇਂ ਸਮੇਂ ਦੀਆਂ ਕਾਂਗਰਸ ਸਰਕਾਰਾਂ ਨਵੰਬਰ 1984 ਦੇ ਕਤਲੇਆਮ ਦੇ ਦੋਸ਼ੀ ਉਚ ਕਾਂਗਰਸੀ ਆਗੂਆਂ ਦੀ ਪੁਸ਼ਤਪਨਾਹੀ ਕਰਦੀਆਂ ਰਹੀਆਂ ਹਨ। ਹੁਣ ਜਦੋਂ ਭਾਜਪਾ ਤੇ ਐਸ ਏ ਡੀ ਦਿੱਲੀ ਵਿਚ ਸੱਤਾ ਵਿਚ ਹਨ ਇਸ ਲਈ ਪੀੜਤਾਂ ਦੀ ਮੰਗ ਹੈ ਕਿ ਕਮਲ ਨਾਥ, ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਖਿਲਾਫ ਕੇਸ ਦਾਇਰ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਇਨਸਾਫ਼ ਦੇ ਮੁੱਦੇ ਨੂੰ ਹਮੇਸ਼ਾਂ ਚੋਣ ਮੁੱਦਾ ਬਣਾਇਆ ਹੈ, ਪਰ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੁਝ ਵੀ ਨਹੀਂ ਕੀਤਾ।

ਉਨ੍ਹਾਂ ਦੱਸਿਆ ਕਿ ਏ ਆਈ ਐਸ ਐਸ ਐਫ , 1984 ਪੀੜਤ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਇਨਸਾਫ ਦੀ ਮਸ਼ਾਲ ਮੁਹਿੰਮ ਚਲਾਈ ਹੈ ਜੋ ਕਿ ਹੋਂਦ ਚਿਲੜ, ਕਾਨਪੁਰ, ਬੋਕਾਰੋ, ਝਾਰਖੰਡ ਅਤੇ ਦਿੱਲੀ ਵਿਚੋਂ ਲੰਘੇਗੀ। ਸਿੱਖ ਨਸਲਕੁਸ਼ੀ ਦੇ ਪੀੜਤ ਅਤੇ ਏ ਆਈ ਐਸ ਐਸ ਐਫ ਦਾ ਇਕ ਵਫਦ ਇਨਸਾਫ ਦੀ ਮਸ਼ਾਲ ਦਿੱਲੀ ਤੋਂ ਨਿਊਯਾਰਕ ਲੈਕੇ ਜਾਵੇਗੀ ਤੇ 7 ਨਵੰਬਰ ਨੂੰ ਯੂ ਐਨ ਹੈਡਕੁਆਰਟਰ ਵਿਚ ਪਹੁੰਚੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,