ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ੳ.ਪੀ ਸੋਨੀ ਨੂੰ ਉੱਪ-ਮੁੱਖ ਮੰਤਰੀ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਵਿਚਲੇ ਦੋ ਧੜ੍ਹਿਆਂ ਦੀ ਇਸ ਪਾਟੋ-ਧਾੜ ਨਾਲ ਸ਼ੁਰੂ ਹੋਏ ਘਟਨਾਕ੍ਰਮ ਨੇ ਪੰਜਾਬ ਦੇ ਬਦਲ ਚੁੱਕੇ ਰਾਜਨੀਤਿਕ ਦ੍ਰਿਸ਼ ਨੂੰ ਉਭਾਰ ਕੇ ਸਾਡੇ ਸਾਹਮਣੇ ਲਿਆਂਦਾ ਹੈ।
ਬੀਤੇ ਦਿਨੀਂ ਨਾਗਾ ਪੀਪਲਜ਼ ਮੂਵਮੈਂਟ ਫਾਰ ਹਿਊਮਨ ਰਾਈਟਸ ਵੱਲੋਂ ਨਾਗਾ-ਇੰਡੀਆ ਅਮਨ ਵਾਰਤਾ ਵਿੱਚ ਆਈ ਖੜੋਤ ਬਾਰੇ ਦਿੱਲੀ ਵਿਖੇ ਇੱਕ ਖਾਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਤਾਮਿਲਾਂ ਤੇ ਸਿੱਖਾਂ ਸਮੇਤ ਹੋਰਨਾਂ ਭਾਈਚਾਰਿਆਂ ਦੀਆਂ ਚੋਣਵੀਆਂ ਸਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ ਗਈ। ਇਸ ਕਾਨਫਰੰਸ ਵਿੱਚ ਬੋਲਣ ਦਾ ਸੱਦਾ ਮਿਲਣ ਉੱਤੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਇਸ ਮਸਲੇ ਉੱਤੇ ਨਜ਼ਰੀਆ ਸਾਂਝਾ ਕੀਤਾ ਗਿਆ। ਉਹਨਾ ਨਾਗਾ ਕੌਮ ਦੇ ਸੰਘਰਸ਼ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ
ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦੀ ਯਾਦ ਵਿੱਚ ਸਾਲਾਨ ਸ਼ਹੀਦੀ ਸਮਾਗਮ 14 ਸਤੰਬਰ 2021 ਨੂੰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਥ ਸੇਵਕ ਜਥਾ ਦੁਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਸਿੱਖ ਸਿਆਸਤ ਦੇ ਸਰੋਤਿਆਂ ਅਤੇ ਦਰਸ਼ਕਾਂ ਲਈ ਇੱਥੇ ਸਾਂਝੇ ਕਰ ਰਹੇ ਹਾਂ।
ਅਜੋਕੇ ਹਲਾਤ ਅਤੇ ਮੀਡੀਆ ਦੀ ਭੂਮੀਕਾ ਵਿਸ਼ੇ ਤੇ ਮਿਊਸੀਪਲ ਭਵਨ ਸੈਕਟਰ 35 ਏ ਚੰਡੀਗੜ੍ਹ ਵਿਖੇ ਮਿਤੀ 28 ਅਗਸਤ 2021 ਨੂੰ ਕਰਵਾਇਆ ਗਿਆ।ਇਸ ਮੌਕੇ ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਵੱਲੋਂ ਆਪਣੇ ਕੀਮਤੀ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਗਏ।
ਖਾੜਕੂ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦਾ 31ਵਾਂ ਸ਼ਹੀਦੀ ਦਿਹਾੜਾ 14 ਸਤੰਬਰ 2021 (ਦਿਨ ਮੰਗਲਵਾਰ) ਨੂੰ ਪਿੰਡ ਡੱਲੇਵਾਰ (ਨੇੜੇ ਗੁਰਾਇਆ) ਵਿਖੇ ਮਨਾਇਆ ਜਾਵੇਗਾ।
ਸਾਹੋ-ਸਾਹੀ ਹੋਏ ਬੰਦਿਆਂ ਦੇ ਫੋਨ ਅਤੇ ਹੋਰ ਅਜੀਬ ਕਿੱਸੇ ਇੱਕ ਪੱਤਰਕਾਰ ਦੀ ਜਿੰਦਗੀ ਦਾ ਹਿੱਸਾ ਹੁੰਦੇ ਹਨ। ਪਰ ਉਹਨਾਂ ਮਾਪਦੰਡਾ ਅਨੁਸਾਰ ਵੀ ਜਿਹੜਾ ਫੋਨ ਮੈਨੂੰ ਸਾਲ 2010 ਵਿੱਚ ਆਇਆ ਉਹ ਬਹੁਤ ਵੱਖਰਾ ਸੀ। ਕੋਚੀ ਦੇ ਇੱਕ ਜਾਣੇ-ਪਛਾਣੇ ਡਾਕਟਰ ਨੇ ਮੈਨੂੰ ਉਸ ਦੇ ਪਰਿਵਾਰ ਅਤੇ ਭਾਰਤ ਵਿਚਲੇ ਵੱਖ-ਵੱਖ ਬੰਦਿਆਂ ਨਾਲ ਜੋ ਵਾਪਰ ਰਿਹਾ ਸੀ, ਉਸ ਦੀ ਕਹਾਣੀ ਸੁਣਾਈ। ਮੇਰੇ ਮਿੱਤਰ ਮਨੋਜ ਦਾਸ, ਜੋ ਉਸ ਵੇਲੇ ਟਾਈਮਜ਼ ਆਫ ਇੰਡੀਆ ਅਖਬਾਰ ਦੇ ਸੰਪਾਦਕ ਸਨ, ਨੇ ਉਸ ਨੂੰ ਮੇਰੇ ਨਾਲ ਗੱਲ ਕਰਨ ਲਈ ਕਿਹਾ ਸੀ।
ਅਫਗਾਨਿਸਤਾਨ ਦੇ ਉੱਤਰੀ ਹਿੱਸਿਆਂ ਵਿੱਚ ਤਾਜ਼ਿਕ ਕਬਾਈਲਾਈ ਅਗਵਾਈ ਵਾਲੇ 'ਉੱਤਰੀ ਗਠਜੋੜ' ਦਾ ਹੀ ਦਬਦਬਾ ਰਿਹਾ ਹੈ। ਰੂਸ ਦੀ ਘੁਸਪੈਠ ਵੇਲੇ ਵੀ ਇੱਥੇ ਉੱਤਰੀ ਗਠਜੋੜ ਦਾ ਹੀ ਕਬਜ਼ਾ ਕਾਇਮ ਰਿਹਾ ਸੀ ਅਤੇ ਇਹ ਖੇਤਰ ਲਾਲ ਫੌਜ ਦਾ ਕਬਰਿਸਤਾਨ ਸਾਬਿਤ ਹੋਇਆ ਸੀ। ਤਾਲਿਬਾਨ ਦੇ ਪਿਛਲੇ ਦੌਰ ਵੇਲੇ ਵੀ ਤਾਲਿਬਾਨ ਇਸ ਖੇਤਰ ਦਾ ਕਬਜ਼ਾ ਉੱਤਰੀ ਗਠਜੋੜ ਕੋਲੋਂ ਨਹੀਂ ਸਨ ਖੋਹ ਸਕੇ। ਪਰ, ਇਸ ਵਾਰ ਹਾਲਾਤ ਬਦਲ ਗਏ। ਲੰਘੇ ਮਹੀਨੇ ਅਫਗਾਨਿਸਤਾਨ ਉੱਤੇ ਕਾਬਜ਼ ਹੋਏ ਤਾਲਿਬਾਨ ਵੱਲੋਂ ਪੰਜਸ਼ੀਰ ਘਾਟੀ ਵਿਚੋਂ ਉੱਤਰੀ ਗਠਜੋੜ ਨੂੰ ਖਦੇੜ ਕੇ ਕਾਬਜ਼ ਹੋ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸਵਾਲ ਇਹ ਹੈ ਕਿ ਇਸ ਵਾਰ ਅਜਿਹਾ ਕੀ ਵਾਪਰਿਆ ਕਿ ਉੱਤਰੀ ਖੇਤਰ ਵਿੱਚ ਮਜਬੂਤ ਰਿਹਾ ਇਹ ਗਠਜੋੜ ਤਾਲਿਬਾਨ ਕੋਲੋਂ ਪਛਾੜ ਖਾ ਗਿਆ ?
ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਸਮਾਗਮ ਮੌਕੇ ਪ੍ਰਵਾਣ ਕੀਤੇ ਗਏ ਮਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਸਿੱਖ ਸਿਆਸਤ ਨੂੰ ਭੇਜੇ ਗਏ ਹਨ
ਪੰਜਾਬ ਵਿੱਚ ਇੰਡੀਆ ਦੀ ਹਕੂਮਤ ਵੱਲੋਂ ਜ਼ਬਰੀ ਲਾਪਤਾ ਕੀਤੇ ਗਏ ਹਜ਼ਾਰਾਂ ਸਿੱਖਾਂ ਦੀ ਆਵਾਜ਼ ਬਣਨ ਵਾਲੇ ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਅੱਜ ਅੰਮ੍ਰਿਤਸਰ ਵਿਖੇ ਮਨਾਇਆ ਗਿਆ।
ਪਿਛਲੇ ਕੁਝ ਸਮੇਂ ਤੋਂ ਥੋੜ੍ਹੇ ਥੋੜ੍ਹੇ ਵਕਫੇ ਦੇ ਨਾਲ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਲਗਾਤਾਰ ਚਰਚਾ ਚੱਲਣ ਲੱਗ ਪਈ ਹੈ। ਕਦੀ ਇਸ ਤਰ੍ਹਾਂ ਦੀਆਂ ਚਰਚਾਵਾਂ ਵਿੱਚ ਵਿਵਾਦਤ ਮੁੱਦੇ ਉਭਾਰੇ ਜਾਂਦੇ ਹਨ, ਕਦੀ ਗੁਰ ਇਤਿਹਾਸ ਉੱਤੇ ਟੀਕਾ ਟਿੱਪਣੀ ਕੀਤੀ ਜਾਂਦੀ ਹੈ, ਕਦੀ ਸਿੱਖ ਇਤਿਹਾਸ ਵਿਚਲੀਆਂ ਉਹ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਿੰਨ੍ਹਾਂ ਉੱਤੇ ਸਾਰੇ ਸਿੱਖ ਇਕਮੱਤ ਨਹੀਂ ਹਨ, ਕਦੀ ਖਾੜਕੂ ਸੰਘਰਸ਼ ਦੇ ਫੈਸਲਿਆਂ ਬਾਰੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ