ਸਮੇਂ ਸਮੇਂ ਉੱਤੇ ਇੰਡੀਆ ਦੇ ਮੌਜੂਦਾ ਪ੍ਰਬੰਧਕੀ ਢਾਂਚੇ ਬਾਬਤ ਸਵਾਲ ਖੜੇ ਹੁੰਦੇ ਰਹੇ ਹਨ ਕਿ ਇਹ ਬਰਾਬਰਤਾ ਵਾਲਾ ਰਾਜ ਪ੍ਰਬੰਧ ਨਹੀਂ ਹੈ ਸਗੋਂ ਸਾਮਰਾਜੀ ਹੈ, ...
ਮੈ ਕਿਵੇਂ ਸਹਿਜ ਅਤੇ ਅਤਿ ਸ਼ਾਂਤ ਬੈਠਾ ਹਾਂ! ਮੇਰੇ ਜ਼ਿਹਨ ਵਿੱਚ,ਇੱਕ ਚੱਲ ਰਿਹਾ ਤੂਫ਼ਾਨ ਐ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਉਪਕਾਰ ਕੌਰ ਜੀ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਮਨੁੱਖੀ ਅਧਿਕਾਰਾਂ ਦਾ ਘਾਣ ਪ੍ਰਧਾਨ ਮੰਤਰੀ ਮੋਦੀ ਦੇ ਰਾਜਨੀਤਕ ਸਫ਼ਰ ਦਾ ਹਿੱਸਾ ਰਹੇ ਹਨ। ਉਹ ਲੰਬੇ ਸਮੇਂ ਤੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦਾ ਹਿੱਸਾ ਹਨ, ਜਿਸ ਦਾ ਟੀਚਾ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦਾ ਹੈ।
ਦੁਨੀਆ ਦੇ ਇਤਿਹਾਸ ਵਿਚ ਅਜਿਹਾ ਕਦੇ ਕਦੇ ਹੀ ਵਾਪਰਦਾ ਹੈ ਕਿ ਲੋਕ ਉਭਾਰ ਦੇ ਆਗੂ ਅਤੇ ਵਿਦਵਾਨ ਹੀ ਉਹਦੀ ਓਨੀ ਕੀਮਤ ਨਾ ਮੰਨਣ ਜਿੰਨੀ ਹਕੂਮਤ ਮੰਨ ਰਹੀ ਹੋਵੇ। ਅੱਜ ਦੀ ਘੜੀ ਚਾਹੇ ਸਰਕਾਰ ਦੋਵੇਂ ਹੱਥ ਖੜ੍ਹੇ ਕਰਕੇ ਪੰਜੇ ਕਾਨੂੰਨ ਵਾਪਸ ਲੈ ਲਵੇ ਤਾਂ ਵੀ ਇਹ ਮਾਮਲਾ ਹੁਣ ਸਮੁੱਚੀ ਰਾਜਸੀ ਅਤੇ ਵਿਦਵਾਨ ਜਮਾਤ ਦੀ ਸਮਰਥਾ ਉਤੇ ਸਵਾਲ ਬਣ ਗਿਆ ਹੈ।
ਦਿੱਲੀ ਤੇ ਸ਼ੇਰ ਚੜ੍ਹੇ ਨੇ, ਜਿੱਤਾਂ ਨਾਲ ਪਰਤਣਗੇ। ਆਢਾ ਹੈ ਨਾਲ ਜੁਲਮ ਦੇ, ਸਬਰਾਂ ਨੂੰ ਪਰਖਣਗੇ।
ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਦੂਜੀ ਲੜਾਈ ਫੇਰੂ ਸ਼ਹਿਰ ਦੇ ਮੈਦਾਨ'ਚ 21 ਦਸੰਬਰ 1845 ਨੂੰ ਕੜਾਕੇ ਦੀ ਠੰਡ'ਚ ਹੋਈ। ਮੁਦਕੀ ਦੀ ਲੜਾਈ ਤੋੰ ਬਾਅਦ ਖਾਲਸਾ ਫੌਜ ਫੇਰੂ ਸ਼ਹਿਰ ਦੇ ਸਥਾਨ'ਤੇ ਆ ਕੇ ਤੇਜਾ ਸਿੰਘ ਦੀ ਫੌਜ ਨੂੰ ਮਿਲੀ। ਸਿੱਖ ਫ਼ੌਜ, ਤੇਜਾ ਸਿੰਘ ਤੋਂ ਬਿਨਾਂ ਲੜਨਾ ਨਹੀਂ ਸੀ ਚਾਹੁੰਦੀ।
ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਤੇ ਹਠੀ ਵਤੀਰੇ ਨੇ ਬਾਬਾ ਰਾਮ ਸਿੰਘ ਸੀਂਗੜੇ ਵਾਲੇ (ਨਾਨਕਸਰ, ਕਰਨਾਲ) ਦਾ ਬਲੀਦਾਨ ਲੈ ਲਿਆ ਹੈ।
ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ ਖਿਆਲ ਤੋਂ ਬਹੁਤ ਵੱਡੀ ਹੈ।ਇਹ ਵਡਿੱਤਣ ਨੂੰ ਕਈ ਜਥੇਬੰਦੀਆਂ ਦੇ ਆਗੂ ਸਿੱਧੇ ਰੂਪ ਵਿਚ ਮੰਨ ਵੀ ਗਏ ਅਤੇ ਸੂਝਵਾਨ ਲੋਕਾਂ ਨੇ ਵੀ ਇਹ ਪੱਖ ਨੂੰ ਅਹਿਮ ਮੰਨਿਆ ਹੈ।ਅਸਲ ਗੱਲ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਸਮਝ ਦੇ ਚਲੰਤ ਮਾਹਰਾਂ ਦੇ ਮੰਨਣ ਤੋਂ ਅਗਾਂਹ ਸ਼ੁਰੂ ਹੁੰਦੀ ਹੈ। ਇਹਦਾ ਇਕ ਪੱਖ ਸਰਕਾਰ ਵਲੋਂ ਲੋਕਾਂ ਨੂੰ ਸਮਝਣ ਦਾ ਹੈ।
ਜਿੱਤ ਆਪਣੇ ਆਪ ਵਿੱਚ ਬਹੁਤ ਵੱਡੀ ਸ਼ੈਅ ਹੈ ਪਰ ਜੇ ਜਿੱਤ ਵੱਡੀ ਹੋਵੇ ਅਤੇ ਕਿਸੇ ਵੱਡੇ ਮੰਨੇ ਗਏ ਨੂੰ ਹੀ ਜਿੱਤਿਆ ਹੋਵੇ ਤਾਂ ਉਹ ਜਿੱਤਣ ਵਾਲਿਆਂ ਉਸ ਨਾਲ ਜੁੜੇ ਸਕੇ ਸਬੰਧੀਆਂ ਤੇ ਸਮਰਥਕਾਂ ਦੀ ਸਰੀਰ ਕਿਰਿਆ (ਮੈਟਾਬੋਲਿਜ਼ਮ) ਅਤੇ ਤੰਦਰੁਸਤੀ (ਇਮਿਊਨਿਟੀ) ਨੂੰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਉਸ ਵਿਚੋਂ ਪੈਦਾ ਹੋਈ ਊਰਜਾ ਪੁਰਾਣੀਆਂ ਸਭ ਬਿਮਾਰੀਆਂ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਨਵੀਆਂ ਦੇ ਹਮਲਾਵਰਾਂ ਨੂੰ ਰਾਹੋਂ ਹੀ ਮੋੜਨ ਲੱਗ ਜਾਂਦੀ ਹੈ। ਜਦੋਂ ਕੋਈ ਸਮੂਹ ਕੌਮ ਸਮਾਜ ਅਜਿਹੀ ਜਿੱਤ ਜਿੱਤਦਾ ਹੈ ਤਾਂ ਉਸ ਦੇ ਅਚੇਤ ਦੀਆਂ ਅੰਦਰਲੀਆਂ ਸੱਚੀਆਂ ਪਰਤਾਂ ਉੱਘੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਸਮੂਹਿਕ/ਸਮਾਜਿਕ/ਕੌਮੀ ਕਿਰਦਾਰ ਆਪਣੇ ਅਚੇਤ ਵਿੱਚ ਪਏ ਅਸਲ ਮੂਲ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਮੂਲ ਕਿਸੇ ਦਾ ਸਰਬੱਤ ਦਾ ਭਲਾ ਚਾਹੁਣ ਵਾਲਾ ਪਰਉਪਕਾਰੀ ਵੀ ਹੋ ਸਕਦਾ ਹੈ ਜਾਂ ਆਪਣਾ ਭਲਾ ਚਾਹੁਣ ਵਾਲਾ ਨਿੱਜਵਾਦੀ ਵੀ ਹੋ ਸਕਦਾ ਹੈ। ਇਹ ਹਰੇਕ ਕੌਮ ਦੀ ਆਪਣੇ ਮੂਲ ਕੀਮਤ ਤੇ ਨਿਰਭਰ ਕਰਦਾ ਹੈ। ਇੱਕੋ ਧਰਤੀ ਤੇ ਵੱਖੋ ਵੱਖ ਖਿਆਲ/ਵਿਚਾਰਧਾਰਾ ਨਾਲ ਜੁੜੇ ਸਮੂਹਾਂ ਦੀ ਕਈ ਵਾਰੀ ਸਾਂਝੇ ਵਿਰੋਧੀ ਖਿਲਾਫ਼ ਜੁਗਵੀਂ ਲੜਾਈ ਹੁੰਦੀ ਹੈ।
Next Page »