ਪੀ.ਟੀ.ਸੀ. ਮਾਮਲੇ ’ਤੇ ਸਿੱਖ ਜਗਤ ਵਿਚ ਰੋਹ ਬਰਕਰਾਰ। ਹੁਣ ਅਮਰੀਕਾ ਦੇ ਸਿਖਾਂ ਨੇ ਨੋਟਿਸ ਲਿਆ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਸਿ.ਕੋ.ਕ.ਈ.ਕ.) ਅਤੇ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅ.ਗੁ.ਪ੍ਰ.ਕ.) ਨੇ ਸਾਂਝਾ ਬਿਆਨ ਜਾਰੀ ਕੀਤਾ।
• ਪੀ.ਟੀ.ਸੀ. ਮਾਮਲੇ 'ਤੇ ਵਿਦੇਸ਼ਾਂ ਦੀਆਂ ਸਿੱਖਾਂ ਸੰਸਥਾਵਾਂ ਨੇ ਸਰਗਰਮੀ ਫੜੀ। • ਇੰਗਲੈਂਡ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਬਿਆਨ ਜਾਰੀ ਕੀਤੇ। • ਗੁਰੁ ਹਰਿਕ੍ਰਿਸ਼ਨ ਜੀ ਗੁਰਦੁਆਰਾ ਸਾਹਿਬ (ਓਡਬੀ) ਦੇ ਪ੍ਰਬੰਧਕ ਖੁੱਲ੍ਹ ਕੇ ਸਾਹਮਣੇ ਆਏ।
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਦਰਜ ਕੀਤੀਆਂ ਖ਼ੁਦਕੁਸ਼ੀਆਂ ਤੋਂ ਬਿਨਾਂ ਜਿਹੜੇ ਕਿਸਾਨਾਂ ਨੇ ਘਰੋਂ ਲਾਪਤਾ ਹੋ ਕੇ ਆਪਣੀ ਜ਼ਿੰਦਗੀ ਸਮਾਪਤ ਕੀਤੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਦਾ ਲਾਵਾਰਸਾਂ ਵਜੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ
ਸਿੱਖ ਆਗੂਆਂ ਨੇ ਕਿਹਾ ਕਿ ਬਾਦਲਾਂ ਦੀ ਹੱਥਠੋਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਦਲਾਂ ਦੀ ਸਹਿ 'ਤੇ ਕੇਵਲ ਇੱਕ ਆਪਣੇ ਚਹੇਤੇ ਤੇ ਹਿੱਸੇਦਾਰੀ ਵਾਲੇ ਪੀ. ਟੀ. ਸੀ. ਚੈੱਨਲ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਸਿੱਧੇ ਪ੍ਰਸਾਰਣ ਦਾ ਏਕਾ ਅਧਿਕਾਰ ਦੇਣ ਦੀ ਕੁਨੀਤੀ ਦਾ ਇੱਕ ਮਾਰੂ ਪੜਾਅ ਹੈ।
ਕੈਪਟਨ ਸਰਕਾਰ ਨੇ ਕਿਹਾ ਕਿ ਸਰਬਪਾਰਟੀ ਮੀਟਿੰਗ ਦੌਰਾਨ ਸਤਲੁਜ ਯਮੁਨਾ ਨਹਿਰ ਮੁੱਦਾ, ਧਰਤੀ ਹੇਠਲੇ ਪਾਣੀ ਦੀ ਕਮੀ ਅਤੇ ਪ੍ਰਦੂਸ਼ਣ ਕਾਰਨ ਖਰਾਬ ਹੋ ਰਹੇ ਪਾਣੀ ਸਬੰਧੀ ਮਾਮਲਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਪੀ.ਟੀ.ਸੀ. ਵਲੋਂ ਗੁਰਬਾਣੀ ਬਾਰੇ ਕੀਤੇ ਗਏ ਦਾਅਵਿਆਂ ਬਾਰੇ ਅਗਲੇਰੀ ਕਾਰਵਾਈ ਵਿਚਾਰਨ ਲਈ ਸਿੱਖ ਸੰਗਤ ਦੀ ਇਕ ਅਹਿਮ ਇਕੱਤਰਤਾ ਅੱਜ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਵੱਖ-ਵੱਖ ਸਿੱਖ ਸਖਸ਼ੀਅਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲਅਤ ਕੀਤੀ। ਇਸ ਇਕਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਜਗਮੋਹਨ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਹੋਰਨਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਮਤਾ ਪ੍ਰਵਾਣ ਕੀਤਾ ਗਿਆ ਕਿ ਪੀ.ਟੀ.ਸੀ. ਵਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸਣਾ ਗੁਰਬਾਣੀ ਦੀ ਘੋਰ ਬੇਅਦਬੀ ਹੈ। ਉਹਨਾਂ ਕਿਹਾ ਕਿ ਇਹ ਬੇਅਦਬੀ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਅੱਜ ਦਾ ਖ਼ਬਰਸਾਰ (16 ਜਨਵਰੀ 2020) ਖ਼ਬਰਾਂ ਸਿੱਖ ਜਗਤ ਦੀਆਂ : • ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਦੀ ਗਿਣਤੀ ਵੱਖਰੀ ਕੌਮ ...
ਪੀਟੀਸੀ ਪੰਜਾਬੀ ਚੈਨਲ ਵੱਲੋਂ ਗੁਰਬਾਣੀ ਉੱਤੇ ਬੌਧਿਕ ਸੰਪਤੀ ਦੇ ਦਾਅਵਿਆਂ ਦੇ ਚੱਲਦਿਆਂ ਅੱਜ ਦੁਪਹਿਰ 3 ਵਜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28 A , ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ
ਪੀ.ਟੀ.ਸੀ. ਅਤੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਵਿਚਾਰਨ ਲਈ 17 ਜਨਵਰੀ ਨੂੰ ਕੇਂਦਰੀ ਸਿੰਘ ਸਭਾ, ਸੈਕਟਰ 28, ਚੰਡੀਗੜ੍ਹ ਵਿਖੇ ਇਕੱਰਤਾ ਹੋਵੇਗੀ
ਸਰਬ ਸਾਂਝੀਵਾਲਤਾ ਦੇ ਧੁਰੇ ਸ਼੍ਰੀ ਦਰਬਾਰ ਸਾਹਿਬ 'ਚ ਹੋ ਰਹੇ ਗੁਰਬਾਣੀ ਕੀਰਤਨ ਉੱਪਰ ਕਿਸੇ ਵਿਅਕਤੀ ਵਿਸ਼ੇਸ ਜਾਂ ਕਿਸੇ ਕੰਪਨੀ ਵੱਲੋਂ ਆਪਣਾ ਕਬਜ਼ਾ ਦਰਸਾਉਣਾ ਪਵਿੱਤਰ ਗੁਰਬਾਣੀ ਦੀ ਬੇਅਦਬੀ ਕਰਨ ਦੇ ਬਰਾਬਰ ਦਾ ਅਪਰਾਧ ਹੈ।
« Previous Page — Next Page »