August 2018 Archive

ਸੁਖਬੀਰ ਬਾਦਲ ਮੁਤਾਬਕ ਆਈ.ਐਸ.ਆਈ. ਨੇ ਮੁਤਵਾਜੀ ਜਥੇਦਾਰਾਂ ਰਾਹੀਂ ਜਸ. ਰਣਜੀਤ ਸਿੰਘ ਕਮਿਸ਼ਨ ਦਾ ਲੇਖਾ ਬਦਲਵਾਇਆ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਕੱਲ੍ਹ ਅੰਮ੍ਰਿਤਸਰ ਵਿੱਚ ਕਿਹਾ ਕਿ ਬਰਗਾੜੀ ਮੋਰਚੇ ਨੂੰ ਚਲਾਉਣ ਵਾਲੇ ਮੁਤਵਾਜ਼ੀ ਜਥੇਦਾਰ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐਸ. ਆਈ. ਦੇ ਕਥਿਤ ਕਰਿੰਦੇ ਹਨ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਦੇ ਮੌਜੂਦਾ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਰਾਹੀਂ ਜਸਟਿਸ ਰਣਜੀਤ ਸਿੰਘ ਦਾ ਲੇਖਾ ਬਦਲਵਾਇਆ ਹੈ। ਸੁਖਬੀਰ ਸਿੰਘ ਬਾਦਲ ਆਪਣੀ ਘਰਵਾਲੀ ਹਰਸਿਮਰਤ ਕੌਰ ਬਾਦਲ ਨਾਲ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਾਬਾ ਸੁੱਚਾ ਸਿੰਘ ਜਵੱਦੀ ਟਕਸਾਲ ਨੂੰ ‘ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ’ ਦੀ ਉਪਾਧੀ ਦਿੱਤੀ

ਗੁਰਮਤਿ ਸੰਗੀਤ ਦੀ ਪ੍ਰੰਪਰਾ ਦਾ ਵੱਡੇ ਪੱਧਰ ’ਤੇ ਪ੍ਰਚਾਰ ਕਰਨ ਵਾਲੇ ਗੁਰਪੁਰਵਾਸੀ ਬਾਬਾ ਸੁੱਚਾ ਸਿੰਘ ਜਵੱਦੀ ਟਕਸਾਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ’ ਦੀ ਉਪਾਧੀ ਬਖਸ਼ਿਸ਼ ਕੀਤੀ ਗਈ।ਇਹ ਸਨਮਾਨ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਅਮੀਰ ਸਿੰਘ ਨੇ ਹਾਸਿਲ ਕੀਤਾ।ਇਸੇ ਤਰ੍ਹਾਂ ਇੱਕ ਹੋਰ ਸਮਾਗਮ ਦੌਰਾਨ ਸਿੱਖ ਇਨਸਾਈਕਲੋਪੀਡੀਆ ਤਿਆਰ ਕਰਨ ਅਤੇ ਪੰਜ ਮਲਟੀਮੀਡੀਆ ਸਿੱਖ ਮਿਊਜੀਅਮ ਬਨਾਉਣ ਵਾਲੇ ਡਾ:ਰਘਬੀਰ ਸਿੰਘ ਬੈਂਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿੱਚ ਸੁਸ਼ੋਭਿਤ ਕੀਤੀ ਗਈ।

ਹੁਣ ‘ਅਧਾਰ’ ਦੇ ਅਧਾਰ ਤੇ ਸਰਕਾਰ ਵਾਰ-ਵਾਰ ਤੁਹਾਡੀਆਂ ਤਸਵੀਰਾਂ ਲਾਹੇਗੀ

ਭਾਵੇਂ ਕਿ ਭਾਰਤੀ ਸੁਪਰੀਮ ਕੋਰਟ ਕਹਿੰਦਾ ਆ ਰਿਹਾ ਹੈ ਕਿ ‘ਕਿਸੇ ਵੀ ਕੰਮ ਲਈ ਅਧਾਰ ਕਾਰਡ ਨੂੰ ਲਾਜਮੀ ਨਹੀਂ ਕੀਤਾ ਜਾ ਸਕਦਾ’ ਪਰ ਦੂਜੇ ਬੰਨੇ ਸਰਕਾਰ ਨੇ ਇਸ ਨੂੰ ਤਕਰੀਬਨ ਸਭ ਪਾਸੇ ਹੀ ਲਾਗੂ ਕਰ ਦਿੱਤਾ ਹੈ।

ਜਸਟਿਸ ਰਣਜੀਤ ਸਿੰਘ ਨਾ ਜਸਟਿਸ ਹੈ ਤੇ ਡਿਗਰੀਆਂ ਵੀ ਜਾਅਲੀ, ਉਸ ਖਿਲਾਫ ਪਰਚਾ ਦਰਜ ਹੋਵੇ: ਸੁਖਬੀਰ ਬਾਦਲ

ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਪ੍ਰਤੀ ਬਾਦਲ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪੇਸ਼ ਕੀਤੀ ਹੈ ਉਸ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ । ਜੇ ਕਾਂਗਰਸ ਨੇ ਨਾ ਕੀਤਾ ਤਾਂ ਅਕਾਲੀ ਸਰਕਾਰ ਬਨਣ ਤੇ ਕੀਤਾ ਜਾਵੇਗਾ।

ਕੁੜਿੱਕੀ ਚ ਫਸੇ ਬਾਦਲਾਂ ਦਾ ਬਚਾਅ ਲਈ ਸ਼੍ਰੋ.ਗੁ.ਪ੍ਰ.ਕ. ਨੇ 24 ਅਗਸਤ ਨੂੰ ਕਾਰਜਕਾਰਣੀ ਦੀ ਇਕੱਤਰਤਾ ਸੱਦੀ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਲੇਖਾ 24 ਅਗਸਤ ਨੂੰ ਸੱਦੇ ਗਾਏ ਵਿਧਾਨ ਸਭਾ ਸ਼ੈਸ਼ਨ ਵਿਚ ਪਾਸ ਹੋਣਾ ਹੈ। ਇਸ ਲੇਖੇ ਸਬੰਧੀ ਜਿਨ੍ਹੀ ਜਾਣਕਾਰੀ ਹੁਣ ਤੱਕ ਖ਼ਬਰਾਂ ਰਾਹੀਂ ਜਨਤਕ ਹੋਈ ਹੈ ਉਸ ਵਿਚ ਬਾਦਲਾਂ ਅਤੇ ਡੇਰਾ ਸਿਰਸਾ ਨੂੰ ਮੁਖ ਦੋਸ਼ੀਆਂ ਵਜੋ ਲਿਆ ਜਾ ਰਿਹਾ ਹੈ। ਇਸ ਕਰਕੇ ਬਾਦਲ ਦਲ ਦੀ ਜਾਨ ਕੁੜਿੱਕੀ ਚ ਫਸੀ ਹੋਈ ਹੈ। ਬਾਦਲਾਂ ਨੂੰ ਇਸ ਕੁੜਿੱਕੀ ਚੋ ਕਢਣ ਲਈ ਸ਼੍ਰੋਮਣੀ ਕਮੇਟੀ ਨੇ ਵਿਧਾਨ ਸਭਾ ਸ਼ੈਸ਼ਨ ਦੇ ਬਰਾਬਰ ਪਹਿਲੇ ਦਿਨ (24 ਅਗਸਤ ਨੂੰ) ਹੀ ਕਾਰਜਕਾਰਣੀ ਦੀ ਹੰਗਾਮੀ ਇੱਕਤਰਤਾ ਸੱਦ ਲਈ ਹੈ।ਭਰੋਸੇ ਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ, 72 ਘੰਟੇ ਦੇ ਨੋਟਿਸ ਤੇ ਇਹ ਇਕਤਰਤਾ ਅੰਮ੍ਰਿਤਸਰ ਵਿਖੇ ਬੁਲਾਈ ਹੈ ਤੇ ਅਹਿਮ ਇਕਤਰਤਾ ਦਾ ਏਜੰਡਾ “ਦਰਪੇਸ਼ ਪੰਥਕ ਮੁੱਦਿਆਂ ਤੇ ਦੀਰਘ ਵਿਚਾਰਾਂ”ਦੱਸਿਆ ਗਿਆ ਹੈ ।

ਸਾਕਾ ਨਕੋਦਰ: ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਜਾਵੇ: ਪੰਥਕ ਤਾਲਮੇਲ ਸੰਗਠਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਲੰਬੇ ਸਮੇਂ ਤੋਂ ਜਾਰੀ ਹਨ। ਇਨ੍ਹਾਂ ਦੀ ਜਾਂਚ ਲਈ ਸਰਕਾਰਾਂ ਵੱਲੋਂ ਕਮਿਸ਼ਨ ਬਣਾ ਦਿੱਤੇ ਜਾਂਦੇ ਹਨ ਕਮਿਸ਼ਨਾਂ ਵੱਲੋਂ ਜਾਰੀ ਕੀਤੀਆਂ ਰਿਪੋਰਟਾਂ ਜਨਤਕ ਕਰਨ ਲਈ ਸਰਕਾਰਾਂ ਢਿੱਲ ਮੱਠ ਦੀ ਨੀਤੀ ਅਖਤਿਆਰ ਕਰਦੀਆਂ ਰਹੀਆਂ ਹਨ।

ਚੰਡੀਗੜ੍ਹ ‘ਚ ਸਰਕਾਰੀ ਬੋਰਡਾਂ ‘ਤੇ ਕਾਲੀ ਸਿਆਹੀ ਪੋਚਣ ਵਾਲੇ ਬਲਜੀਤ ਸਿੰਘ ਨੂੰ ਤਿੰਨ ਮਹੀਨੇ ਦੀ ਕੈਦ, 20 ਹਜ਼ਾਰ ਰੁਪਏ ਜੁਰਮਾਨਾ

ਪਿਛਲੇ ਲੰਮੇ ਸਮੇ ਤੋਂ ਚੰਡੀਗੜ 'ਚ ਪੰਜਾਬੀ ਬੋਲੀ ਨੂੰ ਲਾਗੂ ਕਰਵਾਉਣ ਲਈ ਯਤਨ ਕਰ ਰਹੇ ਬਲਜੀਤ ਸਿੰਘ ਖਾਲਸਾ ਨੂੰ ਅਦਾਲਤ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਤਿੰਨ ਮਹੀਨੇ ਦੀ ਸਜਾ ਸੁਣਾਈ ਹੈ।

ਇਸ ਵਾਰ ਦੀਆਂ ਪੰਚਾਇਤੀ ਚੌਣਾਂ ਦਾ ੲੈਜੰਡਾ ਕੀ ਹੋਵੇ, ਗ੍ਰਾਮ ਸਭਾ ਦੀ ਲੋੜ ਕਿਉਂ: ਪੱਤਰਕਾਰ ਹਮੀਰ ਸਿੰਘ

ਪੰਜਾਬ ਬਚਾਓ, ਪਿੰਡ ਬਚਾਓ ਕਮੇਟੀ ਵਲੋਂ 29 ਜੁਲਾਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਚ ਪੰਚਾਇਤੀ ਚੌਣਾਂ: ਪਿੰਡ ਅਤੇ ਗ੍ਰਾਮ ਸਭਾ ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ।ਇਹ ਵਿਚਾਰ-ਚਰਚਾ ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੁੱਖ ਰਖਕੇ ਕਰਵਾਈ ਗਈ।ਇਸ ਵਿਚਾਰ-ਚਰਚਾ ਵਿੱਚ ਪੱਤਰਕਾਰ ਹਮੀਰ ਸਿੰਘ ਵੱਲੋ ਸਾਂਝੇ ਕੀਤੇ ਵਿਚਾਰਾਂ ਦੀ ਵੀਡੀਓ ਸੁਣੋ।

ਨਿਊਯਾਰਕ ’ਚ ਮਨਜੀਤ ਸਿੰਘ ਜੀ.ਕੇ. ਦਾ ਵਿਰੋਧ ਹੋਇਆ ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ

ਨਿਊਯਾਰਕ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਖਤ ਵਿਰੋਧ ਹੋਇਆ ਹੈ। ਖ਼ਬਰਾਂ ਮੁਤਾਬਕ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐੱਸ.ਏ) ਦੇ ਝੰਡੇ ਹੇਠ ਮਨਜੀਤ ਸਿੰਘ ਜੀ.ਕੇ. ਦਾ ਜਨਤਕ ਤੌਰ 'ਤੇ ਵਿਰੋਧ ਕੀਤਾ ਗਿਆ। ਇਸ ਕਮੇਟੀ ਦੇ ਤਾਲਮੇਲਕਰਤਾ ਹਿੰਮਤ ਸਿੰਘ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵੱਲੋਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਅਤੇ ਬਰਗਾੜੀ ਕਾਂਡ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਇਸ ਕਾਰਨ ਸਿੱਖ ਜਥੇਬੰਦੀਆਂ ਨੇ ਸ਼੍ਰੋ.ਅ.ਦ (ਬਾਦਲ) ਨਾਲ ਸਬੰਧਤ ਆਗੂਆਂ ਦਾ ਅਮਰੀਕਾ ਆਉਣ ’ਤੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ।

ਗ੍ਰਾਮ ਸਭਾ ਦੀ ਲੋੜ, ਪੰਚਾਇਤੀ ਚੌਣਾਂ ਦਾ ੲੈਜੰਡਾ ਕੀ ਹੋਵੇ: ਗਿਆਨੀ ਕੇਵਲ ਸਿੰਘ

ਪੰਜਾਬ ਬਚਾਓ, ਪਿੰਡ ਬਚਾਓ ਕਮੇਟੀ ਵਲੋਂ 29 ਜੁਲਾਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਚ ਪੰਚਾਇਤੀ ਚੌਣਾਂ: ਪਿੰਡ ਅਤੇ ਗ੍ਰਾਮ ਸਭਾ ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ।ਇਹ ਵਿਚਾਰ-ਚਰਚਾ ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੁੱਖ ਰਖਕੇ ਕਰਵਾਈ ਗਈ।ਇਸ ਵਿਚਾਰ-ਚਰਚਾ ਵਿੱਚ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਸਮਾ ਸਾਹਿਬ) ਵੱਲੋ ਸਾਂਝੇ ਕੀਤੇ ਵਿਚਾਰਾਂ ਦੀ ਵੀਡੀਓ ਸੁਣੋ।

« Previous PageNext Page »