ਸ਼੍ਰੀਨਗਰ: ਅਫਜਲ ਗੁਰੂ ਦੀ ਬਰਸੀ ਮਨਾਉਣ ਕਾਰਨ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਵਿਦਿਆਰਥੀਆਂ ਅਤੇ ਪ੍ਰੋ. ਗਿਲਾਨੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਕਸ਼ਮੀਰ ਘਾਟੀ ਵਿੱਚ ਮੁਕੰਮਲ ਬੰਦ ਨਜਰ ਆਇਆ।
ਪੰਜਾਬ ਵਿੱਚ 2017 ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਮੁੱਖ ਪਾਰਟੀਆਂ ਨੇ ਸਰਗਰਮੀ ਫੜ ਲਈ ਹੈ।ਜਿੱਥੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਦਲ ਸਰਕਾਰੀ ਤੰਤਰ ਦੇ ਸਹਾਰੇ ਅਪਾਣੀਆਂ ਗਤੀਵਿਧੀਆਂ ਚਲਾ ਰਿਹਾ ਹੈ ਅਤੇ ਕਾਂਗਰਸ ਨੇ ਪੰਜਾਬ ਬਣਾਓੁ ਮੁਹਿੰਮ ਸ਼ੁਰੂ ਕੀਤੀ ਹੈ, ੳੁੱਥੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜ਼ਰੀਵਾਲ ਪੰਜ ਦਿਨਾਂ ਪੰਜਾਬ ਫੇਰੀ ‘ਤੇ ਹਨ।
ਧੂਰੀ: ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਘਰਾਚੋਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਇੱਕ ਸਾਥੀ ਰਮਨਦੀਪ ਸਿੰਘ ਨਾਲ ਸਵੇਰੇ 10 ਵਜੇ ਕਰੀਬ ਸੰਗਰੂਰ ਤੋਂ ਧੂਰੀ ਆ ਰਹੇ ਸਨ ਤੇ ਜਦੋਂ ਉਹ ਲੱਢਾ ਕੈਂਚੀਆਂ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਧੂਰੀ ਤੋਂ ਸੰਗਰੂਰ ਵੱਲ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ।
ਚੰਡੀਗੜ੍ਹ: ਬੀਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕੀਤੇ ਹਨ ਕਿ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਇੱਕ ਹਫਤਾ ਪਹਿਲਾਂ ਗ੍ਰਿਫਤਾਰੀ ਦਾ ਨੋਟਿਸ ਦਿੱਤਾ ਜਾਵੇ।
ਅੰਮ੍ਰਿਤਸਰ ਸਾਹਿਬ: ਜੇਐਨਯੂ ਤੋਂ ਸ਼ੁਰੂ ਹੋਈ ਜੰਗ ਹੁਣ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਪੋਸਟਰਾਂ ਦੇ ਰੂਪ ਵਿੱਚ ਸਾਹਮਣੇ ਆਈ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਜਗ੍ਹਾ ਤੇ ਹੀ ਭਾਜਪਾ ਅਤੇ ਕਾਂਗਰਸ ਵੱਲੋਂ ਪਸਟਰ ਲਗਾ ਕੇ ਇੱਕ ਦੂਜੇ ਨੂੰ ਪਾਕਿਸਤਾਨ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ ਸਈਦ ਦਾ ਸਾਥੀ ਐਲਾਨਿਆ ਗਿਆ ਹੈ।
ਪੁਰਤਗਾਲ: ਭਾਈ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਤੋਂ ਭਾਰਤ ਲਿਆਉਣ ਲਈ ਗਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਭਾਈ ਪੰਮਾ ਨੂੰ ਤਸੀਹੇ ਦੇਣ ਦੇ ਲਗਾਏ ਗਏ ਦੋਸ਼ਾਂ ਦੀ ਜਾਂਚ ਪੁਰਤਗਾਲ ਦੇ ਪ੍ਰਾਸੀਕਿਊਟਰ ਜਨਰਲ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਪੁਰਤਗਾਲ ਵੱਲੋਂ ਸ਼ੁਰੂ ਕੀਤੀ ਗਈ ਇਸ ਜਾਂਚ ਦੀ ਪੁਸ਼ਟੀ ਭਾਈ ਪੰਮਾ ਦੇ ਵਕੀਲ ਗੁਰਪਤਵੰਤ ਸਿੰਘ ਪਨੂੰ
ਭਾਰਤੀ ਸੰਸਦ ਦੇ ਹਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦਿੱਤੇ ਗਏ ਕਸ਼ਮੀਰੀ ਅਜ਼ਾਦੀ ਦੇ ਸਮਰਥਕ ਅਫਜ਼ਲ ਗੁਰੂ ਨੂੰ ਦਿੱਤੀ ਸਜ਼ਾ ਹਮੇਸ਼ਾਂ ਚਰਚਾ ਵਿੱਚ ਰਹੀ ਹੈ। ਅਫਜ਼ਲ ਗੁਰੂ ਨੂੰ ਦਿੱਤੀ ਫਾਂਸੀ ਦੇ ਵਿਰੋਧ ਵਿੱਚ ਭਾਰਤ ਦੀਆਂ ਕਈ ਨਾਮਵਰ ਹਸਤੀਆਂ ਨੇ ਆਵਜ਼ ਉਠਾਈ ਅਤੇ ਭਾਰਤ ਸਰਾਕਰ ਦੇ ਇਸ ਕਾਰੇ ਦੀ ਆਲੋਚਨਾ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਲੋਕ ਸਭਾ ਮੈਂਬਰ ਜਥੇਦਾਰ ਤਰਲੋਚਨ ਸਿੰਘ ਤੁੜ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅੱਜ ਸਵੇਰੇ ਤਰਨ ਤਾਰਨ ਜ਼ਿਲੇ ਵਿੱਚ ਆਪਣੇ ਜੱਦੀ ਪਿੰਡ ਵਿਖੇ ਚੱਲ ਵਸੇ।
ਬਿਲੀਫੀਲਡ, ਜਰਮਨੀ: ਪਿਛਲੇ ਦਿਨੀਂ ਜਰਮਨ ਪੁਲਿਸ ਨੇ ਸ਼ਲਾਘਾਯੋਗ ਕੰਮ ਕਰਦਿਆਂ ਭਾਰਤੀ ਖੁਫੀਆ ਏਜੰਸੀਆ ਦੇ ਇੱਕ ਹੋਰ ਸ਼ੱਕੀ ਜਾਸੂਸ ਨੂੰ ਬਿਲੀਫੀਲਡ ਵਿੱਚ ਗ੍ਰਿਫਤਾਰ ਕੀਤਾ ਹੈ।
ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਅਕਾਲੀ ਆਗੂਆਂ ਨੇ ਖੁੱਲ਼ੀ ਬਹਿਸ ਦੀ ਚੁਣੌਤੀ ਦਿੱਤੀ ਹੈ।ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਲਲਕਾਰਦਿਆਂ ਕਿਹਾ ਹੈ ਕਿ ਉਹ ਪ੍ਰਚਾਰ ਦੇ ਘਟੀਆ ਹਥਕੰਢੇ ਵਰਤਣ ਦੀ ਥਾਂ ਦਿੱਲੀ ਵਿਚ ਕਰਵਾਏ ਵਿਕਾਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ’ਤੇ ਬਹਿਸ ਕਰਕੇ ਵੇਖ ਲਵੇ। ਇੱਥੋਂ ਜਾਰੀ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਰਾ
« Previous Page — Next Page »