January 2016 Archive

ਬਰਗਾੜੀ ਬੇਅਦਬੀ ਮਾਮਲਾ: ਜਸਟਿਸ ਕਾਟਜੂ ਜਾਂਚ  ਲਈ ਬਹਿਬਲ ਕਲਾਂ ਵਿੱਚ 30 ਜਨਵਰੀ ਨੂੰ ਪਹੁੰਚਣਗੇ

ਪੰਜਾਬ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਜੱਥੇਬੰਦੀਆਂ ਵੱਲੋਂ ਕੀਤੀ ਬੇਨਤੀ ਬਰਗਾੜੀ ਬੇਅਦਬੀ ਮਾਮਲੇ ਵਿੱਚ ਜਸਟਿਸ ਕਾਟਜੂ ਕਮਿਸ਼ਨ 30 ਜਨਵਰੀ ਤੋਂ ਆਪਣੀ ਜਾਂਚ ਸ਼ੁਰੂ ਕਰਨ ਜਾ ਰਿਹਾ ਹੈ।

ਭਾਰੀ ਕਰਜ਼ੇ ਦੇ ਬੋਝ ਥੱਲੇ ਦੱਬ ਗਏ ਹਨ ਕਿਸਾਨ ਤੇ ਮਜ਼ਦੂਰ

ਪੰਜਾਬ ਨੂੰ ਇਸ ਸਮੇਂ ਜਿਸ ਖੇਤੀਬਾੜੀ ਸੰਕਟ ਨੂੰ ਹੰਢਾਉਣ ਲਈ ਮਜਬੂਰ ਕੀਤਾ ਹੋਇਆ ਹੈ ਉਸ ਦਾ ਇਕ ਪਹਿਲੂ ਇਹ ਹੈ ਕਿ ਇਥੋਂ ਦੇ ਕਿਸਾਨ ਅਤੇ ਖੇਤ ਮਜ਼ਦੂਰ ਕਰਜ਼ੇ ਦੇ ਪਹਾੜ ਥੱਲੇ ਦੱਬੇ ਗਏ ਹਨ।[...]

ਬਾਦਲ ਸਰਕਾਰ ਨੇ ਹਾਰ ਤੋਂ ਡਰਦਿਆਂ ਕਾਗਜ਼ ਰੱਦ ਕਰਵਾਏ: ਭਾਈ ਬਲਦੀਪ ਸਿੰਘ

ਖਡੂਰ ਸਾਹਿਬ ਦੀ ਉੱਪ ਚੋਣ ਲਈ ਅਜ਼ਾਦ ਉਮੀਦਵਾਰ ਵਜੋਂ ਭਾਈ ਬਲਦੀਪ ਦੇ ਕਾਗਜ਼ ਰੱਦ ਹੋਣ ‘ਤੇ ਅੰਮਿ੍ਤਸਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਭਾਈ ਬਲਦੀਪ ਸਿੰਘ ਨੇ ਇਸ ਸਬੰਧੀ ਬਾਦਲ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਪ੍ਰਜ਼ਾਈਡਿੰਗ ਅਫ਼ਸਰ ਵੱਲੋਂ ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਪੰਜਾਬ ਦੀ ਨਾਗਰਿਕਤਾ ਨਾ ਹੋਣ ਕਰਕੇ ਰੱਦ ਕੀਤੇ ਗਏ ['...]

ਭਾਰਤੀ ਗਣਤੰਤਰ ਦਿਵਸ ਮੌਕੇ ਸਿੱਖ ਫੌਜੀਆਂ ਦੀ ਰੈਜੀਮੈਂਟ ਨੂੰ ਸ਼ਾਮਿਲ ਨਾ ਕਰਨ ‘ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਜਤਾਇਆ ਰੋਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਨੂੰ ਭਾਰਤੀ ਗਣਤੰਤਰਤਾ ਦਿਵਸ ਦੀ ਪਰੇਡ ਸਮੇਂ ਫਰਾਂਸ ਦੇ ਰਾਸ਼ਟਰਪਤੀ ਸਾਹਮਣੇ ਦਸਤਾਰਧਾਰੀ ਸਿੱਖ ਫੌਜੀਆਂ ਦੀ ਰੈਜੀਮੈਂਟ ਨੂੰ ਸ਼ਾਮਿਲ ਨਾ ਕਰਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਰੋਸ ਪੱਤਰ ਲਿਖਾਂਗੇ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ 5 ਫਰਬਰੀ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਣ ਦਾ ਸੱਦਾ

ਇੰਗਲੈਂਡ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦਾ ਡੱਟ ਕੇ ਸਮਰਥਨ ਕਰਦਿਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਹਰ ਸੰਭਵ ਤਰੀਕੇ ਨਾਲ ਉਸ ਦੇ ਕੇਸ ਵਿੱਚ ਯੋਗਦਾਨ ਪਾਇਆ ਜਾਵੇ ਤਾਂ ਕਿ ਉਸ ਦੀ ਇੰਗਲੈਂਡ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਸਿੱਖ ਦੁਸ਼ਮਣ ਭਾਰਤ ਸਰਕਾਰ ਨੂੰ ਮੂੰਹ ਦੀ ਖਾਣੀ ਪਵੇ ।

ਭਾਰਤੀ ਗਣਤੰਤਰ ਦਿਵਸ ‘ਤੇ ਜਰਮਨ ਵਿੱਚ ਭਾਰਤੀ ਦੂਤਾਘਰ ਸਾਹਮਣੇ ਹੋਇਆ ਰੋਸ ਪ੍ਰਦਰਸ਼ਨ

26 ਜਨਵਰੀ ਨੂੰ ਜਦ ਭਾਰਤ ਵਿੱਚ ਅਤੇ ਹੋਰ ਕਈ ਮੁਲਕਾਂ ਵਿੱਚ ਭਾਰਤ ਦਾ ਗਣਤਂਤਰ ਦਿਵ ਸਮਨਾਇਆ ਜਾ ਰਿਹਾ ਸੀ ਤਾਂ ਇਸ ਸਮੇਂ ਹੀ ਵੱਖ-ਵੱਖ ਥਾਈਂ ਭਾਰਤੀ ਸੰਵਿਧਾਨ ਵਿੱਚ ਬੇਭਰੋਸਗੀ ਦੇ ਮੁਜ਼ਾਹਰੇ ਵੀ ਹੋ ਰਹੇ ਸਨ।

ਭਾਈ ਪਰਮਜੀਤ ਸਿੰਘ ਪੰਮੇ ਦੀ ਬਰਤਾਨੀਆ ਵਾਪਸੀ ਲਈ ਬਰਤਾਨਵੀ ਪ੍ਰਧਾਨ ਮੰਤਰੀ ਦੇ ਘਰ ਅੱਗੇ ਧਰਨੇ ਸ਼ੁਰੂ

ਬਰਤਾਨੀਆ ਵਿੱਚ ਸਿਆਸੀ ਸ਼ਰਨ ਲੈ ਕੇ ਰਹਿ ਰਹੇ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਵਿਰੁੱਧ ਅਤੇ ਬਰਤਾਨੀਆ ਵਾਪਸੀ ਲਈ ਜਿੱਥੇ ਸਿੱਖ ਕੌਮ ਕਾਨੂੰਨੀ ਤੌਰ ‘ਤੇ ਪੈਰਵੀ ਕਰ ਰਹੀ ਹੈ, ਉੱਥੋਂ ਧਰਨਿਆਂ ਮੁਜ਼ਾਹਿਰਆਂ ਰਾਹੀ ਇਸ ਮਾਮਲੇ ‘ਤੇ ਬਰਤਾਨੀਆ ਅਤੇ ਪੁਰਤਗਾਲ ਸਰਕਾਰ ਦਾ ਧਿਆਨ ਦਿਵਾਇਆ ਜਾ ਰਿਹਾ ਹੈ।

ਭਾਰਤੀ ਰਾਸ਼ਟਰਪਤੀ ਨੇ ਇੰਦਰਾ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਫੌਜੀ ਹਮਲੇ ਨੂੰ ਆਪਣੀ ਕਿਤਾਬ ਵਿੱਚ ਜ਼ਾਇਜ ਦੱਸਿਆ

ਜੂਨ 1984 ਵਿੱਚ ਤਤਕਾਲੀ ਪਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਭਾਰਤੀ ਫੌਜ ਨੂੰ ਹਮਲਾ ਕਰਨ ਦੇ ਦਿੱਤੇ ਹੁਕਮਾਂ ਨੂੰ ਭਾਰਤੀ ਰਾਸ਼ਟਰਪਤੀ ਪ੍ਰਨਾਬ ਮੁਖਰਜੀ ਨੇ ਜ਼ਾਇਜ ਦੱਸਦਿਆਂ ਕਿਹਾ ਕਿ ਇਸ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਸੀ।

ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਲਈ ਗਏ ਭਾਰਤੀ ਪੁਲਿਸ ਅਫਸਰਾਂ ਖਿਲਾਫ ਸ਼ਿਕਾਇਤ ਦਰਜ਼ ਕਰਵਾਈ

ਸਿੱਖ ਕੌਂਸਲ ਯੂਕੇ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਪੁਰਤਗਾਲ ਵਿੱਚ ਗ੍ਰਿਫਤਾਰ ਭਾਈ ਪਰਮਜੀਤ ਸਿੰਘ ਪੰਮਾ ਦੇ ਵਕੀਲਾਂ ਨੇ ਭਾਰਤ ਸਰਕਾਰ ਵੱਲੋਂ ਭਾਈ ਪੰਮੇ ਦੀ ਹਵਾਲਗੀ ਲਈ ਪੁਰਤਗਾਲ ਪੰਜਾਬ ਪੁਲਿਸ ਦੇ ਚਾਰ ਅਫਸਰਾਂ ਵਿੱਚੋਂ ਤਿੰਨਾਂ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ ਹੈ।

ਭਾਈ ਪੰਮਾ ਦੀ ਭਾਰਤ ਹਵਾਲਗੀ ਲਈ ਪੁਰਤਗਾਲ ਗਏ ਅਧਿਕਾਰੀਆਂ ਖਿਲਾਫ ਦਰਜ ਹੋਈ ਅਪਰਾਧਿਕ ਸ਼ਿਕਾਇਤ

ਸਿੱਖ ਕਾਉਂਸਲ ਯੂ.ਕੇ ਵੱਲੋਂ ਜਾਰੀ ਕੀਤੀ ਗਈ ਖਬਰ ਅਨੁਸਾਰ ਭਾਰਤੀ ਸਰਕਾਰ ਦੇ ਇਸ਼ਾਰੇ ਤੇ ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦੇ ਵਕੀਲਾਂ ਵੱਲੋਂ ਉਨ੍ਹਾਂ ਦੀ ਹਵਾਲਗੀ ਦੇ ਦਸਤਾਵੇਜ ਪੁਰਤਗਾਲ ਅਦਾਲਤ ਨੂੰ ਸੌਂਪਣ ਲਈ ਭਾਰਤ ਸਰਕਾਰ ਵੱਲੋਂ ਭੇਜੇ ਗਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

« Previous PageNext Page »