ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਬਣੀ ਸੰਘਰਸ਼ ਕਮੇਟੀ ਨੇ ਇੱਥੇ ਫੀਲਡਗੰਜ਼ ਲਵਿੱਚ ਮੀਟਿੰਗ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਕੇ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾਏ, ਅਜਿਹਾ ਨਾ ਹੋਣ ਦੀ ਸੂਰਤ ਵਿੱਚ 4 ਅਗਸਤ ਤੋਂ ਬਾਅਦ ਆਰ-ਪਾਰ ਦੀ ਲੜਾਈ ਲੜੀ ਜਾਵੇਗੀ।
ਅੰਮ੍ਰਿਤਸਰ ਤੋਂ ਭਾਜਪਾ ਦੇ ਸਾਬਕਾ ਲੋਕ ਸਭਾ ਮੈਂਬਰ ਨਵਜੋਤ ਸਿੱਧੂ ਦੀ ਬਾਦਲ ਦਲ ਨਾ ਅਣਬਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਐਲਾਨ ਕੀਤਾ ਹੈ ਕਿ ਉਹ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਬਾਦਲ-ਭਾਜਪਾ ਗਠਜੋਡ ਦੇ ੳੁਮੀਦਵਾਰ ਵਜੋਂ ਚੋਣ ਨਹੀਂ ਲੜੇਗੀ। ੳੁਨ੍ਹਾਂ ਕਿਹਾ ਕਿ ਜੇਕਰ ਭਾਜਪਾ ਇਕੱਲਿਆਂ ਚੋਣਾਂ ਲੜੇਗੀ ਤਾਂ ਹੀ ੳਹ ਮੈਦਾਨ ’ਚ ੳੁਤਰੇਗੀ।
ਮੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਦੀ ਫਾਂਸੀ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਵਿੱਚ ਵੱਖ-ਵੱਖ ਰਾਇ ਬਣੀ ਹੈ।ਦੋ ਜੱਜਾਂ 'ਤੇ ਅਧਾਰਿਤ ਬੈਂਚ ਦੇ ਜਸਟਿਸ ਏ. ਆਰ. ਦਵੇ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ ਹੈ ਜਦਕਿ ਜਸਟਿਸ ਕੁਰੀਅਨ ਜੋਸਫ ਨੇ 30 ਜੁਲਾਈ ਦੀ ਫਾਂਸੀ ਲਈ 30 ਅਪ੍ਰੈਲ ਨੂੰ ਜਾਰੀ ਮੌਤ ਦੇ ਵਾਰੰਟ 'ਤੇ ਰੋਕ ਲਾ ਦਿੱਤੀ ਹੈ ।
ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਦੀ ਨਵੀਂ ਕਿਤਾਬ "ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ " ਅਤੇ ਉੱਘੇ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਦੀ ਕਿਤਾਬ "Embedded Journalism" ਦਾ ਰੋਜ਼ ਥਿਏਟਰ ਬਰੈਂਪਟਨ ਵਿਖੇ ਐਤਵਾਰ 26 ਜੁਲਾਈ ਨੂੰ ਕਨੇਡਾ ਦੀਆਂ ਪ੍ਰਮੁੱਖ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਜੈਕਾਰਿਆਂ ਦੀ ਗੂੰਜ 'ਚ ਲੋਕ-ਅਰਪਿਤ ਕੀਤੀਆਂ ਗਈਆਂ।
ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਅੱਜ ਗੁਰਦਾਸਪੁਰ ਦੇ ਥਾਣੇ ਦੀਨਾ ਨਗਰ 'ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਹਮਲੇ ਨੂੰ ਬਾਜਪਾ ਦੇ ਐਮਪੀ ਆਰ. ਕੇ ਸਿੰਘ ਵੱਲੋਂ ਸਿੱਖਾਂ ਨਾਲ ਜੋੜਨ ਦੀ ਨਿਖੇਧੀ ਕੀਤੀ ਹੈ।
ਅੱਜ ਲਗਭਗ ਪਿਛਲੇ ਸਾਢੇ ਛੇ ਮਹੀਨਿਆਂ ਤੋਂ ਉੱਪਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ 'ਤੇ ਚੱਲ ਰਹੇ ਬਾਪੂ ਸੂਰਤ ਸਿੰਘ ਨੂੰ ਮਿਲਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਮਿਲਣ ਪਹੁੰਚੇ।
ਭਾਰਤੀ ਸੁਪਰੀਟਕੋਰਟ ਨੇ ਕੱਲ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀ ਯਾਕੂਬ ਮੈਮਨ ਦੀ ਦੂਸਰੀ ਰਹਿਮ ਦੀ ਅਰਜ਼ੀ 'ਤੇ ਸੁਣਵਾਈ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਤੱਕ ਟਾਲ ਦਿੱਤਾ ਸੀ।
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਆਲ ਇੰਡੀਆ ਮਜਸਿਲ-ਏ-ਇਤਿਹਾਦ ਅਲ-ਮੁਸਲਿਮੀਨ’ ਦੇ ਆਂਧਰਾ ਪ੍ਰਦੇਸ਼ ਤੋਂ ਐਮ.ਪੀ. ਅਸਦੂਦੀਨ ਓਵਾਇਸੀ ਨੂੰ ਪੱਤਰ ਭੇਜ ਕੇ ਪੁੱਛਿਆ ਕਿ ਜਿਸ ਤਰ੍ਹਾਂ ਆਪਣੀ ਕਾਰਵਾਈ ’ਤੇ ਭਾਈ ਬਲਵੰਤ ਸਿੰਘ ਰਾਜੋਆਣਾ ਖੁਦ ਅਤੇ ਸਾਡੀ ਕੌਮ ਮਾਣ ਕਰਦੀ ਹੈ, ਕੀ ਉਸੇ ਤਰ੍ਹਾਂ ਮੈਮਨ, ੳੁਹ ਅਤੇ ੳੁਨ੍ਹਾਂ ਦੀ ਕੌਮ ਨੂੰ ਵੀ ਮੈਮਨ ਵੱਲੋਂ ਕੀਤੇ ਗਏ ਕਾਰੇ ’ਤੇ ਮਾਣ ਹੈ। ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਅਜਿਹੀ ਤੁਲਨਾ ਨਹੀਂ ਕਰਨੀ ਚਾਹੀਦੀ। ਕਮਲਦੀਪ ਕੌਰ ਨੇ ਇਸ ਪੱਤਰ ਦੀ ਕਾਪੀ ਸਥਾਨਕ ਮੀਡੀਆ ਨੂੰ ਵੀ ਜਾਰੀ ਕੀਤੀ।
ਸਿੱਖ ਵਿਦਿਆਰਥੀਆਂ ਨੂੰ ਡਾਕਟਰੀ ਦੀ ਦਾਖਲਾ ਪ੍ਰੀਖਿਆ ਦੌਰਾਨ ਸਿੱਖ ਧਰਮ ਦੇ ਅਨਿਖੱੜਵੇਂ ਅੰਗ ਕੱਕਰਾਂ ਕ੍ਰਿਪਾਨ ਅਤੇ ਕੜਾ ਨੂੰ ਉਤਾਰਨ ਦੀ ਰੱਖੀ ਸ਼ਰਤ ਦੀ ਨਿਖੇਧੀ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਨਲਾ ਗੁਲਾਮਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ।
ਗੁਰਦਾਸਪੁਰ ਦੇ ਦੀਨਾਨਗਰ ਪੁਲਿਸ ਥਾਣੇ 'ਤੇ ਮਾਰੂ ਹਥਿਆਰਾਂ ਨਾਲ ਲੈਸ਼ ਹਮਲਾਵਰਾਂ ਨੇ ਨੇ ਹਮਲਾ ਕਰ ਦਿੱਤਾ ਹੈ , ਜਿਸ ਵਿਚ ਦੋ ਪੁਲਸ ਕਰਮਚਾਰੀ ਦੇ ਮਾਰੇ ਜਾਣ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ । ਇਸ ਦੇ ਇਲਾਵਾ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ ।
« Previous Page — Next Page »