June 2015 Archive

ਹਿੰਦੂ ਮਹਾਂ ਸਭਾ ਵੱਲੋਂ ਭਾਰਤ ਨੂੰ “ਇਸਲਾਮ ਮੁਕਤ ਦੇਸ਼” ਬਣਾਉਣ ਲਈ ਲਹਿਰ ਚਲਾਉਣ ਦਾ ਐਲਾਨ

ਭਾਰਤ ਵਿੱਚ ਹਿੰਦੂਵਾਦੀ ਤਾਕਤਾਂ ਦੇ ਸਹਿਯੋਗ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਨਣ ਨਾਲ ਭਾਰਤ ਦਾ ਹਿੰਦੂਕਰਨ ਕਰਨ ਹਿੱਤ ਭਗਵਾ ਜੱਥੇਬੰਦੀਆਂ ਵੱਲੋਂ ਰਾਜਸੀ ਸ਼ਹਿ 'ਤੇ ਨਿੱਤ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਅਤੇ ਐਲਾਨ ਕੀਤੇ ਜਾ ਰਹੇ ਹਨ।

ਬਾਪੂ ਸੂਰਤ ਸਿੰਘ ਖਾਲਸਾ ਨੂੰ ਪੁਲਿਸ ਪੀਜੀਆਈ ਤੋਂ ਲੁਧਿਆਣਾ ਲੈ ਗਈ

ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਭਾਰਤ ਸਰਕਾਰ ਵੱਲੋਂ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ਨਾਲ ਜੂਝ ਰਹੇ ਬਾਪੂ ਸੂਰਤ ਸਿੰਘ ਨੂੰ ਪੰਜਾਬ ਪੁਲਿਸ ਪੀਜੀਆਈ ਚੰਡੀਗੜ੍ਹ ਤੋਂ ਵਾਪਿਸ ਲੁਧਿਆਣਾ ਲੈ ਗਈ ਹੈ।

ਪ੍ਰੋ. ਭੁਲਰ ਨਾਲ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਕੀਤੀ ਮੁਲਾਕਾਤ

ਲੰਮੇ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਅਤੇ ਪਿੱਛੇ ਜਿਹੇ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤੇ ਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮੁਲਾਕਾਤ ਕੀਤੀ।

ਦਲ ਖਾਲਸਾ ਦੇ ਆਗੂਆਂ ਨੇ ਪੀਜੀਆਈ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਮਿਲਕੇ ਹਾਲ ਚਾਲ ਪੁੱਛਿਆ

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ 'ਤੇ ਚੱਲ ਰਹੇ ਬਾਪੂ ਸੂਰਤ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਮਿਲ ਕੇ ਦਲ ਖਾਲਸਾ ਦੇ ਆਗੂਆਂ ਨੇ ਉਨਾਂ ਦਾ ਹਾਲ ਚਾਲ ਪੁੱਛਿਆ।ਬਾਪੂ ਜੀ ਨੂੰ ਮਿਲਣ ਵਾਲੇ ਆਗੂਆਂ ਵਿੱਚ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਸਤਨਾਮ ਸਿੰਘ, ਡਾਕਟਰ ਮਨਜਿੰਦਰ ਸਿੰਘ, ਰਨਵੀਰ ਸਿੰਘ,, ਨੋਬਲਜੀਤ ਸਿੰਘ ਸ਼ਾਮਲ ਸਨ।

ਸ੍ਰ. ਅਜਮੇਰ ਸਿੰਘ ਨਾਲ ਉਨ੍ਹਾਂ ਦੀ ਕਿਤਾਬ “ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ” ਬਾਰੇ ਵਿਸ਼ੇਸ਼ ਇੰਟਰਵਿਊ(ਵੇਖੋ ਵੀਡੀਓੁ)

ਸਿੱਖ ਇਤਿਹਾਸਕਾਰ, ਚਿੰਤਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨਾਲ ਉਨਾਂ ਦੀ ਹੁਣੇ ਹੀ ਜਾਰੀ ਹੋਈ ਪੁਸਤਕ " ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ" ਬਾਰੇ ਗੱਲ ਕੀਤੀ ਗਈ। ਇਹ "ਵੀਹਵੀ ਸਦੀ ਦੀ ਸਿੱਖ ਰਾਜਨੀਤੀ" ਪੁਸਤਕ ਲੜੀ ਦੀ ਚੌਥੀ ਪੁਸਤਕ ਹੈ।ਸਿੱਖ ਸਿਆਸਤ ਦੇ ਪਾਠਕਾਂ/ ਦਰਸ਼ਕਾਂ ਦੀ ਸੇਵਾ ਵਿੱਚ ਹਾਜ਼ਰ ਕਰ ਰਹੇ ਹਾਂ ਉਨਾਂ ਨਾਲ ਹੋਈ ਗੱਲਬਾਤ ਦੀ ਵੀਡੀਓੁ।

ਗੁਰਦੁਆਰਾ ਚੋਣਾਂ ਨਹੀਂ ਲੜੇਗੀ ਆਮ ਆਦਮੀ ਪਾਰਟੀ: ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਹਿੱਸਾ ਨਹੀਂ ਲਏਗੀ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਵਾਂਗ ਪੰਜਾਬ ਵਿਚ ਵੀ ਅਕਾਲੀ ਭਾਜਪਾ ਗਠਜੋੜ ਦਾ ਸਫਾਇਆ ਹੋ ਜਾਵੇਗਾ ।

ਅਮਰੀਕਾ ਨਸਲੀ ਵਿਤਕਰੇਬਾਜ਼ੀ ਵਿੱਚੋਂ ਅਜੇ ਤਕ ਨਹੀ ਨਿਕਲ ਸਕਿਆ: ਬਰਾਕ ਓਬਾਮਾ

ਅਮਰੀਕਾ ਵਿੱਚ ਇੱਕ ਗੋਰੇ ਵੱਲੋਂ ਕਾਲੇ ਲੋਕਾਂ ਦੇ ਚਰਚ ਵਿੱਚ ਦਾਖ਼ਲ ਹੋਕੇ 9 ਲੋਕਾਂ ਨੂੰ ਮਾਰਨ ਦੀ ਘਟਨਾ ਬਾਰੇ ਪ੍ਰਤੀਕਰਮ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਨਸਲੀ ਵਿਤਕਰੇਬਾਜ਼ੀ ਦੇ ਆਪਣੇ ਇਤਿਹਾਸ ਵਿੱਚੋਂ ਅਜੇ ਤਕ ਨਹੀ ਨਿਕਲ ਸਕਿਆ।

ਹਸਪਤਾਲ ਵਿੱਚ ਦਾਖਲ਼ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਵਿੱਚ ਹੋ ਰਿਹਾ ਹੈ ਸੁਧਾਰ

ਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ, ਉਹ ਇਸ ਸਮੇਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਿਜ਼ੋਫਰੇਨੀਆ (ਡਿਪਰੈਸ਼ਨ) ਨਾਂ ਦੀ ਬਿਮਾਰੀ ਦਾ ਇਲਾਜ਼ ਚੱਲ ਰਿਹਾ ਹੈ।

ਸਿੱਖ ਚਿੰਤਕ ਅਤੇ ਇਤਿਹਾਸਕਾਰ ਸ੍ਰ. ਅਜਮੇਰ ਸਿੰਘ ਦੇ ਸਤਿਕਾਰਤ ਪਿਤਾ ਜੀ ਭਾਈ ਬੀਰ ਸਿੰਘ ਜੀ ਨਿਰਵੈਰ ਨਾਲ ਵਿਸ਼ੇਸ਼ ਮੁਲਾਕਾਤ (ਵੇਖੋ ਵੀਡੀਓੁ)

ਸਿੱਖ ਚਿੰਤਕ ਅਤੇ ਇਤਿਹਾਸਕਾਰ ਸ੍ਰ. ਅਜਮੇਰ ਸਿੰਘ ਦੀ ਤਾਜ਼ਾ ਕਿਤਾਬ "ਤੀਜੇ ਘੱਲੂਘਾਰੇ ਤੋਂ ਬਾਅਦ- ਸਿੱਖਾਂ ਦੀ ਸਿਧਾਂਤਕ ਘੇਰਾਬੰਦੀ" ਬਠਿੰਡਾ ਵਿੱਖੇ 20 ਜੂਨ ਨੂੰ ਜਾਰੀ ਕੀਤੀ ਗਈ। ਇਹ ਕਿਤਾਬ "ਵੀਹਵੀਂ ਸਦੀ ਦੀ ਸਿੱਖ ਰਾਜਨੀਤੀ" ਲੜੀ ਦੀ ਚੌਥੀ ਕਿਤਾਬ ਹੈ।

ਸਿੱਖ ਨਸਲਕੁਸ਼ੀ ਸਬੰਧੀ ਅੰਗਰੇਜ਼ੀ ਦੇ ਪਹਿਲੇ ਨਾਵਲ ਦਾ ਇੰਟਰਨੈੱਟ ਐਡੀਸ਼ਨ ਜਾਰੀ

1984 ਵਿਚ ਹੋਈ ਸਿੱਖ ਨਸਲਕੁਸ਼ੀ ਅਤੇ ਉਸ ਤੋˆ ਬਾਅਦ ਪੰਜਾਬ ਵਿਚ ਹੋਏ ਮਨੁੱਖੀ ਅਧਿਕਾਰਾˆ ਦੇ ਘਾਣ ਸਬੰਧੀ ਇੰਗਲੈˆਡ ਦੀ ਲੇਖਕਾ ਤੇ ਮਨੁੱਖੀ ਅਧਿਕਾਰ ਕਾਰਕੁੰਨ ਬੀਬੀ ਸਿਮਰਜੀਤ ਕੌਰ ਵਲੋˆ ਲਿਖੇ ਗਏ ਅੰਗਰੇਜ਼ੀ ਨਾਵਲ 'ਸੈਫਰਨ ਸਾਲਵੇਸ਼ਨ' (ਕੇਸਰੀ ਮੁਕਤੀ) ਦਾ ਇੰਟਰਨੈਟ ਐਡੀਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਅਮੇਜ਼ਨ ਡਾਟ ਕੋ ਯੂਕੇ 'ਤੇ ਉਪਲਬਧ ਹੈ। ਇਹ ਸਿੱਖਾˆ ਨਾਲ ਸਬੰਧਿਤ 1984 ਦੇ ਘਟਨਾਚੱਕਰ ਬਾਰੇ ਪਹਿਲਾ ਅਜਿਹਾ ਨਾਵਲ ਹੈ ਜੋ ਅੰਗਰੇਜ਼ੀ ਵਿਚ ਲਿਖਿਆ ਗਿਆ। ਇਹ ਨਾਵਲ 'ਤਾਰਨ ਗੁਰਬਾਣੀ ਥਿਰੈਪੀ' ਵਲੋˆ ਪ੍ਰਕਾਸ਼ਿਤ ਕੀਤਾ ਗਿਆ ਹੈ।

« Previous PageNext Page »